ਦਿੱਲੀ 'ਚ ਘਟਿਆ ਪ੍ਰਦੂਸ਼ਣ, ਬੁੱਧਵਾਰ ਤੋਂ ਮੁੜ ਖੁੱਲ੍ਹਣਗੇ ਸਕੂਲ, ਟਰੱਕਾਂ ਤੋਂ ਵੀ ਹਟੇਗੀ ਪਾਬੰਦੀ

Monday, Nov 07, 2022 - 10:12 PM (IST)

ਦਿੱਲੀ 'ਚ ਘਟਿਆ ਪ੍ਰਦੂਸ਼ਣ, ਬੁੱਧਵਾਰ ਤੋਂ ਮੁੜ ਖੁੱਲ੍ਹਣਗੇ ਸਕੂਲ, ਟਰੱਕਾਂ ਤੋਂ ਵੀ ਹਟੇਗੀ ਪਾਬੰਦੀ

ਨਵੀਂ ਦਿੱਲੀ (ਯੂ. ਐੱਨ. ਆਈ.) : ਦਿੱਲੀ ਸਰਕਾਰ ਨੇ ਸੋਮਵਾਰ ਨੂੰ ਹਵਾ ਦੀ ਗੁਣਵੱਤਾ ਵਿਚ ਸੁਧਾਰ ਹੋਣ ਕਾਰਨ ਬੁੱਧਵਾਰ ਤੋਂ ਪ੍ਰਾਇਮਰੀ ਸਕੂਲ ਮੁੜ ਖੋਲ੍ਹਣ ਦਾ ਐਲਾਨ ਕੀਤਾ ਹੈ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਇੱਥੇ ਹਵਾ ਦੀ ਗੁਣਵੱਤਾ ਵਿਚ ਸੁਧਾਰ ਹੋਇਆ ਹੈ, ਇਸ ਲਈ ਪ੍ਰਾਇਮਰੀ ਸਕੂਲਾਂ ਨੂੰ ਦੁਬਾਰਾ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਬੁੱਧਵਾਰ ਤੋਂ 5ਵੀਂ ਜਮਾਤ ਤੋਂ ਉੱਪਰ ਦੀਆਂ ਬਾਹਰੀ ਗਤੀਵਿਧੀਆਂ 'ਤੇ ਪਾਬੰਦੀ ਹਟਾ ਦਿੱਤੀ ਜਾਵੇਗੀ।

ਰਾਏ ਨੇ ਅੱਗੇ ਕਿਹਾ ਕਿ ਪ੍ਰਦੂਸ਼ਣ ਵਿਚ ਕਮੀ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਪੜਾਅ 3 ਤਹਿਤ ਅਹਿਮ ਫੈਸਲੇ ਲਏ ਹਨ। ਪ੍ਰਦੂਸ਼ਣ ਦੇ ਵਧਦੇ ਪੱਧਰ ਕਾਰਨ ਬੰਦ ਕੀਤੇ ਗਏ ਪ੍ਰਾਇਮਰੀ ਸਕੂਲ ਮੁੜ ਖੋਲ੍ਹੇ ਜਾਣਗੇ, ਟਰੱਕਾਂ ਤੋਂ ਪਾਬੰਦੀ ਹਟਾਈ ਜਾਵੇਗੀ ਤੇ ਵਾਧੂ ਬੱਸਾਂ ਚਲਾਈਆਂ ਜਾਣਗੀਆਂ।

ਇਹ ਖ਼ਬਰ ਵੀ ਪੜ੍ਹੋ - ਦਿੱਲੀ ’ਚ ਨਹੀਂ ਚੱਲਣਗੀਆਂ ਡੀਜ਼ਲ ਕਾਰਾਂ, ਫੜੇ ਜਾਣ ’ਤੇ ਲੱਗੇਗਾ ਮੋਟਾ ਜੁਰਮਾਨਾ

ਉਨ੍ਹਾਂ ਸਾਫ਼ ਕੀਤਾ ਕਿ ਨਿੱਜੀ ਉਸਾਰੀ ਤੇ ਢਵਾਈ, ਪ੍ਰਾਈਵੇਟ ਬੀ. ਐੱਸ. 3 ਪੈਟਰੋਲ ਵਾਹਨਾਂ ਅਤੇ ਬੀ. ਐੱਸ. 4 ਡੀਜ਼ਲ ਵਾਹਨਾਂ 'ਤੇ ਪਾਬੰਦੀ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਹਵਾ ਪ੍ਰਦੂਸ਼ਣ ਘੱਟ ਨਹੀਂ ਹੋ ਜਾਂਦਾ। ਹਵਾ ਪ੍ਰਦੂਸ਼ਣ ਦੀ ਸਥਿਤੀ ਨਾਲ ਨਜਿੱਠਣ ਲਈ ਮਕੈਨੀਕਲ ਸੜਕ ਦੀ ਸਫ਼ਾਈ ਅਤੇ ਪਾਣੀ ਦਾ ਛਿੜਕਾਅ ਜਾਰੀ ਰਹੇਗਾ। ਦਿੱਲੀ ਫਾਇਰ ਸਰਵਿਸ ਕੌਮੀ ਰਾਜਧਾਨੀ ਵਿਚ ਪਾਣੀ ਦਾ ਛਿੜਕਾਅ ਜਾਰੀ ਰੱਖੇਗੀ। 


author

Anmol Tagra

Content Editor

Related News