''ਪਕੌੜਾ ਪਾਲੀਟਿਕਸ'' ਨਹੀਂ ਰੁੱਕ ਰਹੀ, ਆਜ਼ਮ ਖ਼ਾਨ ਨੇ ਵੀ ਕੁਝ ਇਸ ਤਰ੍ਹਾਂ ਕੀਤਾ ਵਿਰੋਧ
Tuesday, Feb 06, 2018 - 03:52 PM (IST)
ਰਾਮਪੁਰਾ— ਰੁਜਗਾਰ ਨੂੰ ਪਕੌੜਾ-ਚਾਅ ਨਾਲ ਜੋੜ ਕੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵਲੋਂ ਦਿੱਤੇ ਗਏ ਬਿਆਨ ਨੂੰ ਲੈ ਕੇ ਸੋਮਵਾਰ ਨੂੰ ਸਪਾ ਅਤੇ ਕਾਂਗਰਸ ਨੇ ਵਿਰੋਧ ਪ੍ਰਦਰਸ਼ਨ ਕੀਤਾ। ਜਾਣਕਾਰੀ ਅਨੁਸਾਰ ਸਪਾ ਨੇਤਾ ਆਜ਼ਮ ਖ਼ਾਨ ਅਤੇ ਕਾਂਗਰਸ ਨੇਤਾ ਨਦੀਮ ਨੂਰ ਨੇ ਕਾਰਜਕਰਤਾਵਾਂ ਨਾਲ 'ਪਕੌੜੇ-ਚਾਅ' ਵੇਚ ਕੇ ਆਪਣਾ ਵਿਰੋਧ ਪ੍ਰਗਟ ਕੀਤਾ। ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਉੱਤਰ ਪ੍ਰਦੇਸ਼ ਸਾਬਕਾ ਮੰਤਰੀ ਆਜ਼ਮ ਖ਼ਾਨ ਨੇ ਰਾਮਪੁਰਾ 'ਚ 'ਪਕੌੜਾ ਪ੍ਰਦਰਸ਼ਨ' ਦੌਰਾਨ ਸਮਰਥਕ ਅਤੇ ਪਾਰਟੀ ਕਾਰਜਕਰਤਾਵਾਂ ਨਾਲ ਸੜਕ 'ਤੇ ਪਕੌੜੇ ਤਲੇ।

ਦੂਜੇ ਪਾਸੇ ਸੋਮਵਾਰ ਨੂੰ ਭਾਜਪਾ ਰਾਸ਼ਟਰੀ ਪ੍ਰਧਾਨ ਅਤੇ ਸੰਸਦ ਅਮਿਤ ਸ਼ਾਹ ਨੇ ਰਾਜਸਭਾ 'ਚ ਆਪਣਾ ਪਹਿਲਾਂ ਭਾਸ਼ਣ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਰੁਜਗਾਰ ਨੂੰ ਲੈ ਕੇ ਪੀ.ਐੈੱਮ. ਮੋਦੀ ਦੇ ਬਿਆਨ ਦਾ ਸਮਰਥਨ ਕੀਤਾ ਅਤੇ ਕਾਂਗਰਸ ਨੂੰ 'ਪਕੌੜੇ' 'ਤੇ ਪਾਲੀਟਿਕਸ ਨਾ ਕਰਨ ਦੀ ਨਸੀਹਤ ਦਿੱਤੀ।

ਦਰਅਸਲ ਹਾਲ ਹੀ 'ਚ ਇਕ ਟੀ.ਵੀ. ਇੰਟਰਵਿਊ ਦੌਰਾਨ ਪੀ.ਐੈੱਮ. ਮੋਦੀ ਨਾਲ ਰੁਜਗਾਰ ਸਿਰਜਨ ਨੂੰ ਲੈ ਕੇ ਸਵਾਲ ਕੀਤਾ ਸੀ, ਜਿਸ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਕੋਈ ਪਕੌੜਾ ਵੇਚ ਕੇ ਹਰ ਰੋਜ 200 ਰੁਪਏ ਕਮਾਉਂਦਾ ਹੈ ਤਾਂ ਉਸ ਨੂੰ ਵੀ ਨੌਕਰੀ ਦੇ ਤੌਰ 'ਤੇ ਦੇਖਿਆ ਜਾਣਾ ਚਾਹੀਦਾਹੈ। ਪੀ.ਐੈੱਮ. ਦੇ ਇਸ ਬਿਆਨ 'ਤੇ ਵਿਰੋਧੀ ਧਿਰ ਲਗਾਤਾਰ ਟਿੱਪਣੀ ਕਰ ਰਹੇ ਹਨ।
