ਸਿਆਸੀ ਆਬਜ਼ਰਵਰਾਂ ਨੂੰ ਯਾਦ ਆ ਰਹੀਆਂ ਹਨ 40 ਸਾਲ ਪਹਿਲਾਂ 1984 ਦੀਆਂ ਚੋਣਾਂ

03/14/2024 1:00:58 PM

ਨਵੀਂ ਦਿੱਲੀ- ਅਪ੍ਰੈਲ-ਮਈ 2024 ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਸਿਆਸੀ ਆਬਜ਼ਰਵਰਾਂ ਨੂੰ 40 ਸਾਲ ਪਹਿਲਾਂ 1984 ਵਿਚ ਹੋਈਆਂ ਚੋਣਾਂ ਸਮਾਨਤਾ ਦੀ ਯਾਦ ਦਿਵਾ ਰਹੀਆਂ ਹਨ। ਸਮਾਨਤਾ ਇਹ ਸੀ ਕਿ 31 ਅਕਤੂਬਰ ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਤੁਰੰਤ ਬਾਅਦ ਕਾਂਗਰਸ ਨੂੰ 404 ਲੋਕ ਸਭਾ ਸੀਟਾਂ ਮਿਲੀਆਂ ਸਨ। ਉਨ੍ਹਾਂ ਦੇ ਪੁੱਤਰ ਰਾਜੀਵ ਗਾਂਧੀ ਨੇ ਆਪਣੀ ਮਾਂ ਇੰਦਰਾ ਗਾਂਧੀ ਦੀ ਹੱਤਿਆ ਨੂੰ ਯਾਦ ਕਰ ਕੇ ਹਮਦਰਦੀ ਪ੍ਰਗਟ ਕੀਤੀ ਤਾਂ ਉਨ੍ਹਾਂ ਨੂੰ 514 ਲੋਕ ਸਭਾ ਸੀਟਾਂ ਵਿਚੋਂ 404 ਸੀਟਾਂ ਮਿਲੀਆਂ ਕਿਉਂਕਿ ਪੰਜਾਬ ਤੇ ਆਸਾਮ ਵਿਚ ਬਗਾਵਤ ਕਾਰਨ ਚੋਣਾਂ ਨਹੀਂ ਹੋਈਆਂ ਸਨ।

ਰਾਜੀਵ ਗਾਂਧੀ ਲੋਕਾਂ ਵਿਚ ਘੁਲ-ਮਿਲ ਗਏ ਪਰ 1989 ਵਿਚ ਆਪਣੀ ਪ੍ਰਾਪਤੀ ਨੂੰ ਦੁਹਰਾਉਣ ਵਿਚ ਅਸਫਲ ਰਹੇ। ਵੱਖ-ਵੱਖ ਰੰਗਾਂ ਦੀਆਂ ਵਿਰੋਧੀ ਪਾਰਟੀਆਂ ਨੇ ਹੱਥ ਮਿਲਾਇਆ, ਗੱਠਜੋੜ ਬਣਾਇਆ ਪਰ ਲੰਬੇ ਸਮੇਂ ਤੱਕ ਟਿਕ ਨਹੀਂ ਸਕੇ। ਕਾਂਗਰਸ ਨੇ ਬਾਅਦ ’ਚ ਸੱਤਾ ਤਾਂ ਹਾਸਲ ਕਰ ਲਈ ਪਰ ਕਦੇ ਬਹੁਮਤ ਹਾਸਲ ਨਹੀਂ ਕਰ ਸਕੀ।

ਮੋਦੀ ਦੀ ਅਗਵਾਈ ਵਾਲੀ ਭਾਜਪਾ 2024 ’ਚ ਵੋਟਾਂ ਮੰਗਣ ਵੇਲੇ ਹਮਦਰਦੀ ਕਾਰਕ ਦੀ ਵਰਤੋਂ ਨਹੀਂ ਕਰ ਰਹੀ ਹੈ। ਜੇਕਰ ਭਾਜਪਾ ਨੇ 2014 ਦੀਆਂ ਚੋਣਾਂ ਭ੍ਰਿਸ਼ਟਾਚਾਰ ਦੇ ਨਾਂ ’ਤੇ ਲੜੀਆਂ ਤਾਂ 2019 ਦੀਆਂ ਚੋਣਾਂ ਪਾਕਿਸਤਾਨ ਅੰਦਰ ਬਾਲਾਕੋਟ ’ਚ ਅੱਤਵਾਦੀ ਕੈਂਪਾਂ ਨੂੰ ਨਸ਼ਟ ਕਰ ਕੇ ਸੀ. ਆਰ. ਪੀ. ਐੱਫ. ਫੌਜੀਆਂ ਦੀਆਂ ਹੱਤਿਆਵਾਂ ਦਾ ਬਦਲਾ ਲੈਣ ਲਈ ਲੜੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਾਰ ਕਲਿਆਣਕਾਰੀ ਯੋਜਨਾਵਾਂ ਦੇ 80 ਕਰੋੜ ਲਾਭਪਾਤਰੀਆਂ ਅਤੇ ਲੋਕਾਂ ਤੱਕ ਆਪਣਾ ਸੰਦੇਸ਼ ਪਹੁੰਚਾਉਣ ਦੀ ਸਮਰੱਥਾ ਦੇ ਦਮ ’ਤੇ 400 ਸੀਟਾਂ ਹਾਸਲ ਕਰਨ ਦੀ ਉਮੀਦ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਭਾਰਤ ਦੇ ਲੋਕਾਂ ਨੂੰ ਇਹ ਸਮਝਾਉਣ ਵਿਚ ਵੀ ਸਫਲ ਰਹੇ ਹਨ ਕਿ ਵਿਸ਼ਵ ਪੱਧਰ ’ਤੇ ਭਾਰਤ ਦਾ ਕੱਦ ਕਾਫੀ ਵਧਿਆ ਹੈ।

ਅਮਰੀਕਾ, ਬ੍ਰਿਟੇਨ, ਯੂਰਪ, ਅਫਰੀਕਾ ਅਤੇ ਏਸ਼ੀਆ ਦੇ ਹੋਰ ਤੋਂ ਹੋਰ ਦੇਸ਼ਾਂ ਦੇ ਪ੍ਰਮੁੱਖ ਸਿਆਸਤਦਾਨ ਨੀਤੀਆਂ ਅਤੇ ਕਾਰਜਸ਼ੈਲੀ ਲਈ ਪੀ. ਐੱਮ. ਮੋਦੀ ਦੀ ਪ੍ਰਸ਼ੰਸਾ ਕੀਤੀ।


Rakesh

Content Editor

Related News