ਹਿਮਾਚਲੀਆਂ ਦੇ ਦਿਲਾਂ 'ਚ ਖ਼ਾਸ ਥਾਂ ਰੱਖਦੇ ਸਨ ਵੀਰਭੱਦਰ, ਅਜਿਹਾ ਰਿਹਾ ਸਿਆਸੀ ਸਫ਼ਰ

Thursday, Jul 08, 2021 - 04:16 PM (IST)

ਹਿਮਾਚਲੀਆਂ ਦੇ ਦਿਲਾਂ 'ਚ ਖ਼ਾਸ ਥਾਂ ਰੱਖਦੇ ਸਨ ਵੀਰਭੱਦਰ, ਅਜਿਹਾ ਰਿਹਾ ਸਿਆਸੀ ਸਫ਼ਰ

ਸ਼ਿਮਲਾ- ਵੀਰਭੱਦਰ ਸਿੰਘ ਦੇ ਪਰਿਵਾਰ ਨੇ ਪਿਛਲੇ ਮਹੀਨੇ ਜੱਦੀ ਘਰ ਹੋਲੀ ਲੌਜ 'ਚ ਕੇਕ ਕੱਟ ਕੇ ਉਨ੍ਹਾਂ ਦਾ 87ਵਾਂ ਜਨਮਦਿਨ ਮਨਾਇਆ ਸੀ ਪਰ ਵੀਰਭੱਦਰ ਇਸ ਦਾ ਹਿੱਸਾ ਨਹੀਂ ਬਣ ਸਕੇ ਸਨ ਕਿਉਂਕਿ ਉਹ ਇਥੇ ਇਕ ਹਸਪਤਾਲ 'ਚ ਕੋਵਿਡ ਤੋਂ ਬਾਅਦ ਦੀਆਂ ਸਮੱਸਿਆਵਾਂ ਲਈ ਇਲਾਜ ਕਰਵਾ ਰਹੇ ਸਨ। ਸਿੰਘ ਨੇ ਲੰਬੀ ਬੀਮਾਰੀ ਤੋਂ ਬਾਅਦ ਵੀਰਵਾਰ ਤਡ਼ਕੇ ਤਿੰਨ ਵਜ ਕੇ 40 ਮਿੰਟ 'ਤੇ ਇੰਦਰਾ ਗਾਂਧੀ ਮੈਡੀਕਲ ਕਾਲਜ (ਆਈ.ਜੀ.ਐੱਮ.ਸੀ.) 'ਚ ਆਖਰੀ ਸਾਹ ਲਿਆ। ਸੋਮਵਾਰ ਨੂੰ ਸਿੰਘ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਹੋ ਗਈ ਸੀ। ਉਨ੍ਹਾਂ ਨੂੰ ਆਈ.ਜੀ.ਐੱਮ.ਸੀ. 'ਚ ਆਈ.ਸੀ.ਯੂ. 'ਚ ਰੱਖਿਆ ਗਿਆ ਸੀ। ਸਾਬਕਾ ਮੁੱਖ ਮੰਤਰੀ 11 ਜੂਨ ਨੂੰ ਦੋ ਮਹੀਨਿਆਂ 'ਚ ਦੂਜੀ ਵਾਰ ਕੋਵਿਡ-19 ਨਾਲ ਪੀਡ਼ਤ ਹੋ ਗਏ ਸਨ। 

ਸੂਬੇ ਦੇ 6 ਵਾਰ ਮੁੱਖ ਮੰਤਰੀ ਰਹੇ ਸਿੰਘ ਲਈ ਪਹਾਡ਼ੀ ਸੂਬੇ ਦੇ ਲੋਕਾਂ ਦੇ ਦਿਲਾਂ 'ਚ ਖ਼ਾਸ ਥਾਂ ਸੀ। ਉਨ੍ਹਾਂ ਨੂੰ ਕੁਝ ਮੌਕਿਆਂ 'ਤੇ ਆਪਣੀ ਪਾਰਟੀ ਦੇ ਵਿਰੁੱਧ ਜਾ ਕੇ ਵੀ ਕਦਮ ਚੁੱਕਣ ਲਈ ਜਾਣਿਆ ਜਾਂਦਾ ਸੀ। ਰਾਮ ਮੰਦਰ ਮਾਮਲੇ 'ਚ ਵੀ ਉਨ੍ਹਾਂ ਉਸੇ ਥਾਂ 'ਤੇ ਇਸ ਨੂੰ ਬਣਾਏ ਜਾਣ ਦੀ ਖੁੱਲ੍ਹ ਕੇ ਵਕਾਲਤ ਕੀਤੀ ਸੀ, ਜਿੱਥੇ ਬਾਬਰੀ ਮਸੀਤ ਸੀ। ਅਪ੍ਰੈਲ 2019 'ਚ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿੰਘ ਨੇ ਆਪਣੇ ਘਰ 'ਚ ਇਕ ਇੰਟਰਵਿਊ ਦੌਰਾਨ ਇਕ ਨਿਊਜ਼ ਏਜੰਸੀ ਨੂੰ ਇਹ ਗੱਲ ਕਹੀ ਸੀ। ਉਨ੍ਹਾਂ ਕਿਹਾ ਸੀ ਕਿ ਰਾਮ ਮੰਦਰ ਲਈ ਜ਼ਮੀਨ ਹਿਮਾਚਲ ਪ੍ਰਦੇਸ਼ 'ਚ ਵੀ ਦਿੱਤੀ ਜਾ ਸਕਦੀ ਹੈ ਪਰ ਇਸ ਨੂੰ ਅਯੁੱਧਿਆ 'ਚ ਉਸੇ ਥਾਂ 'ਤੇ ਬਣਾਉਣਾ ਚਾਹੀਦਾ ਹੈ।

PunjabKesari

ਵੀਰਭੱਦਰ ਸਿੰਘ ਦਾ ਜਨਮ 23 ਜੂਨ 1934 ਨੂੰ ਬੁਸ਼ਹਿਰ ਦੇ ਸਵਰਗੀ ਰਾਜਾ ਸਰ ਪਦਮ ਸਿੰਘ ਦੇ ਘਰ ਸਰਾਹਨ ਵਿਖੇ ਹੋਇਆ ਸੀ। ਉਨ੍ਹਾਂ ਸ਼ਿਮਲਾ ਦੇ ਬਿਸ਼ਪ ਕਾਟਨ ਸਕੂਲ ਅਤੇ ਦਿੱਲੀ ਦੇ ਸੈਂਟ ਸਟੀਫੰਸ ਕਾਲਜ ਤੋਂ ਪਡ਼ਾਈ ਕੀਤੀ। ਸਿੰਘ ਦੀ ਉਮਰ ਸਿਰਫ 28 ਸਾਲ ਸੀ ਜਦੋਂ ਉਹ ਪਹਿਲੀ ਵਾਰ ਸਾਂਸਦ ਬਣੇ। 20 ਸਾਲਾਂ ਬਾਅਦ ਉਹ 1983 'ਚ 48 ਸਾਲ ਦੀ ਉਮਰ 'ਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ। ਸੀਨੀਅਰ ਕਾਂਗਰਸ ਨੇਤਾ 8 ਅਪ੍ਰੈਲ 1983 ਤੋਂ 5 ਮਾਰਚ 1990 ਤਕ, 3 ਦਸੰਬਰ ਤੋਂ 23 ਮਾਰਚ 1998 ਤਕ, 6 ਮਾਰਚ 2003 ਤੋਂ 29 ਦਸੰਬਰ 2007 ਤਕ ਅਤੇ ਫਿਰ 25 ਦਸੰਬਰ 2012 ਤੋਂ 26 ਦਸੰਬਰ 2017 ਤਕ ਸੂਬੇ ਦੇ ਮੁੱਖ ਮੰਤਰੀ ਰਹੇ। ਸਿੰਘ ਦਾ ਜਨਮਦਿਨ ਉਨ੍ਹਾਂ ਦੇ ਸਮਰਥਕ ਹਰ ਸਾਲ ਹੋਲੀ ਲੋਜ 'ਚ ਧੂਮਧਾਮ ਨਾਲ ਮਨਾਉਂਦੇ ਸਨ ਪਰ ਇੱਕ ਪੰਦਰਵਾੜੇ ਪਹਿਲਾਂ ਉਨ੍ਹਾਂ ਦਾ ਆਖਰੀ ਜਨਮਦਿਨ ਬਹੁਤ ਸਾਦਗੀ ਨਾਲ ਮਨਾਇਆ ਗਿਆ। ਉਨ੍ਹਾਂ ਦੀ ਪਤਨੀ ਪ੍ਰਤਿਭਾ ਸਿੰਘ ਅਤੇ ਬੇਟੇ ਵਿਕਰਮਾਦਿੱਤਿਆ ਸਿੰਘ ਨੇ ਉਨ੍ਹਾਂ ਦੇ ਜੱਦੀ ਘਰ ਸਾਦਗੀ ਨਾਲ ਜਨਮਦਿਨ ਮਨਾਇਆ। 

PunjabKesari

9 ਵਾਰ ਦੇ ਵਿਧਾਇਕ ਅਤੇ 5 ਵਾਰ ਦੇ ਸਾਂਸਦ ਵੀਰਭਦਰ ਸਿੰਘ ਜੀਵਨ ਭਰ ਸੂਬਾ ਅਤੇ ਕੇਂਦਰ ਰਾਜਨੀਤੀ 'ਚ ਸਰਗਰਮ ਰਹੇ। ਉਹ ਦਸੰਬਰ 2017 ਤੋਂ ਸੋਲਨ ਜ਼ਿਲ੍ਹੇ 'ਚ ਅਰਕੀ ਵਿਧਾਨ ਸਭਾ ਖੇਤਰ ਦੀ ਅਗਵਾਈ ਕਰ ਰਹੇ ਸਨ। ਸਿੰਘ ਮਾਰਚ 1998 ਤੋਂ ਮਾਰਚ 2003 ਤਕ ਵਿਰੋਧੀ ਧਿਰ ਦੇ ਨੇਤਾ ਵੀ ਰਹੇ। ਉਨ੍ਹਾਂ ਕੇਂਦਰ ਸਰਕਾਰ 'ਚ ਸੈਰ-ਸਪਾਟਾ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਅਤੇ ਉਦਯੋਗ ਰਾਜ ਮੰਤਰੀ ਦਾ ਅਹੁਦਾ ਸੰਭਾਲਿਆ। ਸਿੰਘ ਨੇ ਕੇਂਦਰੀ ਇਸਪਾਤ ਮੰਤਰੀ ਅਤੇ ਕੇਂਦਰੀ ਸੂਖਮ, ਲਘੂ ਅਤੇ ਮੱਧ ਉੱਦਮ (ਐੱਮ.ਐੱਸ.ਐੱਮ.ਈ.) ਮੰਤਰੀ ਦੇ ਰੂਪ 'ਚ ਕੰਮ ਕੀਤਾ। ਦਸੰਬਰ 2017 'ਚ ਉਹ ਸੋਲਨ ਜ਼ਿਲ੍ਹੇ ਦੇ ਅਰਕੀ ਵਿਧਾਨ ਸਭਾ ਖੇਤਰ ਤੋਂ 13ਵੀਂ ਵਿਧਾਨ ਸਭਾ ਲਈ ਫਿਰ ਤੋਂ ਚੁਣੇ ਗਏ ਸਨ। 

PunjabKesari

ਇਸ ਤੋਂ ਪਹਿਲਾਂ ਉਹ ਅਕਤੂਬਰ 1983 (ਉਪ ਚੋਣਾਂ) 'ਚ ਸੂਬਾ ਵਿਧਾਨ ਸਭਾ 'ਚ ਚੁਣੇ ਗਏ, 1985 'ਚ ਜੁੱਬਲ-ਕੋਟਖਈ ਚੋਣ ਖੇਤਰ ਤੋਂ ਚੁਣੇ ਗਏ, 1990, 1993, 1998, 2003 ਅਤੇ 2007 'ਚ ਉਹ ਰੋਹਰੂ ਤੋਂ ਜਿੱਤੇ ਅਤੇ 2012 'ਚ ਸ਼ਿਮਲਾ ਗ੍ਰਾਮੀਣ ਵਿਧਾਨ ਸਭਾ ਖੇਤਰ ਤੋਂ ਚੁਣੇ ਗਏ। ਉਹ 1962 'ਚ ਤੀਜੀ ਲੋਕ ਸਭਾ 'ਚ ਚੁਣੇ ਗਏ, ਫਿਰ 1967 'ਚ ਮਹਾਸੁ ਚੋਣ ਖੇਤਰ ਤੋਂ ਚੌਥੀ ਲੋਕ ਸਭਾ 'ਚ ਚੁਣੇ ਗਏ। ਇਸ ਤੋਂ ਬਾਅਦ 1971 'ਚ ਪੰਜਵੀਂ ਲੋਕ ਸਭਾ, 1980 'ਚ ਸੱਤਵੀਂ ਲੋਕ ਸਭਾ ਅਤੇ ਮਈ 1009 'ਚ ਮੰਡੀ ਸੰਸਦੀ ਖੇਤਰ ਤੋਂ 15ਵੀਂ ਲੋਕ ਸਭਾ 'ਚ ਚੁਣੇ ਗਏ। ਸਿੰਘ 1977, 1979, 1980 ਅਤੇ 26 ਅਗਸਤ 2012 ਤੋਂ ਦਸੰਬਰ 2012 ਤਕ ਹਿਮਾਚਲ ਪ੍ਰਦੇਸ਼ ਦੇ ਪ੍ਰਧਾਨ ਵੀ ਰਹੇ। 


author

Rakesh

Content Editor

Related News