ਪੋਲਿਓ ਬੂੰਦ ਨਾਲ ਵਿਗੜੀ 2 ਬੱਚਿਆਂ ਦੀ ਹਾਲਤ, 1ਦੀ ਮੌਤ

03/18/2018 12:01:30 PM

ਰਾਮਪੁਰ— ਯੂ.ਪੀ ਦੇ ਰਾਮਪੁਰ 'ਚ 2 ਬੱਚਿਆਂ ਦੀ ਪੋਲਿਓ ਬੂੰਦ ਪੀਣ ਨਾਲ ਹਾਲਤ ਖਰਾਬ ਹੋ ਗਈ। ਜਿਸ 'ਚ ਇਕ ਬੱਚੇ ਨੇ ਹਸਪਤਾਲ ਪੁੱਜਣ ਤੋਂ ਪਹਿਲੇ ਹੀ ਦਮ ਤੌੜ ਦਿੱਤਾ ਜਦਕਿ ਦੂਜੇ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ ਦਾ ਪਤਾ ਚੱਲਦੇ ਹੀ ਸਿਹਤ ਮੰਤਰੀ ਸਿਧਾਰਥਨਾਥ ਸਿੰਘ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। 
ਜਾਣਕਾਰੀ ਮੁਤਾਬਕ ਮਾਮਲਾ ਰਾਮਪੁਰ ਦੀ ਤਹਿਸੀਲ ਸਵਾਰ ਦੇ ਥਾਣਾ ਮਿਲਕ ਖਾਨਮ ਖੇਤਰ 'ਚ ਕੁੰਵਰਪੁਰ ਨਾਨਕਾਰ ਪਿੰਡ ਦਾ ਹੈ। ਇੱਥੇ ਪੋਲਿਓ ਬੂੰਦ ਪਿਲਾਉਣ ਪੁੱਜੀ ਟੀਮ ਨੇ ਇੱਥੋਂ ਦੇ ਵਾਸੀ ਜਲੀਸ ਦੇ ਬੱਚਿਆਂ ਨੂੰ ਪੋਲਿਓ ਦੀ ਦਵਾਈ ਪਿਲਾਈ। ਦਵਾ ਪਿਲਾਉਣ ਦੇ ਬਾਅਦ ਦੋਹੇਂ ਬੱਚਿਆਂ ਦੀ ਹਾਲਤ ਖਰਾਬ ਹੋਣ ਲੱਗੀ। 8 ਮਹੀਨੇ ਦੇ ਬੱਚੇ ਨੂੰ ਜਦੋਂ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਦੋਂ ਉਸ ਨੇ ਦਮ ਤੌੜ ਦਿੱਤਾ। ਇਸ ਦੇ ਬਾਅਦ 4 ਸਾਲ ਦੇ ਦੂਜੇ ਬੱਚੇ ਦੀ ਵੀ ਤਬੀਅਤ ਵਿਗੜੀ, ਜਿਸ ਨੂੰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੋਲਿਓ ਦਵਾਈ ਪਿਲਾਉਣ ਦੇ ਬਾਅਦ ਬੱਚਿਆਂ ਦੀ ਹਾਲਤ ਵਿਗੜਨ 'ਤੇ ਮਾਤਾ-ਪਿਤਾ ਨੇ ਪੋਲਿਓ ਟੀਮ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਇਕ ਨਾ ਸੁਣੀ। ਇਸ ਮਾਮਲੇ 'ਚ ਮੁੱਖ ਡਾਕਟਰ ਅਧਿਕਾਰੀ ਡਾ.ਸੁਬੋਧ ਕੁਮਾਰ ਦਾ ਕਹਿਣਾ ਹੈ ਕਿ ਮਾਮਲਾ ਗਿਆਨ 'ਚ ਆਇਆ ਹੈ। ਅਸੀਂ ਵੇਕਸੀਨ ਦੀ ਜਾਂਚ ਕਰਵਾ ਰਹੇ ਹਨ।


Related News