ਨੀਤੀ ਆਯੋਗ ਦੀ ਬੈਠਕ ਸ਼ੁਰੂ, ''ਨਿਊ ਇੰਡੀਆ 2022'' ਨੂੰ ਮਿਲੀ ਸਕਦੀ ਹੈ ਮਨਜ਼ੂਰੀ

Sunday, Jun 17, 2018 - 11:00 AM (IST)

ਨੀਤੀ ਆਯੋਗ ਦੀ ਬੈਠਕ ਸ਼ੁਰੂ, ''ਨਿਊ ਇੰਡੀਆ 2022'' ਨੂੰ ਮਿਲੀ ਸਕਦੀ ਹੈ ਮਨਜ਼ੂਰੀ

ਨਵੀਂ ਦਿੱਲੀ— ਐਤਵਾਰ ਨੂੰ ਪੀ.ਐਮ ਮੋਦੀ ਦੀ ਪ੍ਰਧਾਨਤਾ 'ਚ ਨੀਤੀ ਆਯੋਗ ਦੀ ਗਵਰਨਿੰਗ ਪਰਿਸ਼ਦ ਦੀ ਚੌਥੀ ਬੈਠਕ ਸ਼ੁਰੂ ਹੋ ਗਈ ਹੈ। ਇਸ ਬੈਠਕ ਰਾਜਾਂ ਨਾਲ ਜੁੜੇ ਵੱਖ-ਵੱਖ ਮੁੱਦੇ ਚੁੱਕੇ ਜਾ ਸਕਦੇ ਹਨ। ਇਸ ਦੇ ਨਾਲ ਹੀ ਮੀਟਿੰਗ 'ਚ ਮੋਦੀ ਸਰਕਾਰ ਦੇ ਮਹੱਤਵਪੂਰਨ ਪ੍ਰਾਜੈਕਟ 'ਆਯੂਸ਼ਮਾਨ ਭਾਰਤ' ਅਤੇ ਕਿਸਾਨਾਂ ਦੀ ਆਮਦਨ ਕਿਸ ਤਰ੍ਹਾਂ ਵਧਾਈ ਜਾਵੇ ਇਸ 'ਤੇ ਚਰਚਾ ਹੋ ਸਕਦੀ ਹੈ।
ਮੀਟਿੰਗ 'ਚ ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ, ਆਂਧਰਾ ਪ੍ਰਦੇਸ਼ ਦੇ ਸੀ.ਐਮ ਚੰਦਰ ਬਾਬੂ ਨਾਇਡੂ, ਕੇਰਲ ਦੇ ਮੁੱਖਮੰਤਰੀ ਪਿਨਰਾਈ ਵਿਜਯਨ, ਕਰਨਾਟਕ ਦੇ ਸੀ.ਐਮ ਕੁਮਾਰ ਸਵਾਮੀ ਆਦਿ ਸ਼ਾਮਲ ਹੋਣਗੇ। ਬਿਹਾਰ 'ਚ ਐਨ.ਡੀ.ਏ ਦੇ ਸਹਿਯੋਗੀ ਨਿਤੀਸ਼ ਕੁਮਾਰ ਵੀ ਵਿਸ਼ੇਸ਼ ਰਾਜ ਦੇ ਦਰਜੇ ਦੀ ਮੰਗ ਦੋਹਰਾ ਸਕਦੇ ਹਨ। ਮੀਟਿੰਗ ਤੋਂ ਪਹਿਲੇ ਪੀ.ਐਮ ਮੋਦੀ ਨੇ ਟਵੀਟ ਕੀਤਾ ਸੀ ਕਿ ਉਨ੍ਹਾਂ ਨੇ ਨੀਤੀ ਆਯੋਗ ਦੀ ਗਵਰਨਿੰਗ ਪਰਿਸ਼ਦ ਦੀ ਚੌਥੀ ਬੈਠਕ ਦਾ ਇਤਜ਼ਾਰ ਹੈ। ਜਿਸ 'ਚ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਮਹੱਤਵਪੂਰਨ ਨੀਤੀਆਂ ਨੂੰ ਲਾਗੂ ਕਰਨ 'ਤੇ ਬੈਠਕ 'ਚ ਚਰਚਾ ਕੀਤੀ ਜਾਵੇਗੀ। ਕਿਸਾਨਾਂ ਦੀ ਆਮਦਨ ਦੋਗੁਣੀ ਕਰਨ ਲਈ ਚੁੱਕੇ ਗਏ ਕਦਮਾਂ ਅਤੇ ਸਰਕਾਰ ਦੀ ਮਹੱਤਵਪੂਰਨ ਪਰਿਯੋਜਨਾਵਾਂ 'ਚ ਹੋਈ ਤਰੱਕੀ ਸਮੇਤ ਵੱਖ-ਵੱਖ ਮੁੱਦਿਆਂ 'ਤੇ ਚਰਚਾ ਹੋਵੇਗੀ। ਬਿਆਨ ਮੁਤਾਬਕ 'ਨਿਊ ਇੰਡੀਆ 2022' ਲਈ ਵਿਕਾਸ ਦੇ ਏਜੰਡੇ ਨੂੰ ਵੀ ਬੈਠਕ 'ਚ ਮਨਜ਼ੂਰੀ ਮਿਲਣ ਦੀ ਉਮੀਦ ਹੈ।

 

 


Related News