ਪੁਲਸ ਲੱਭ ਰਹੀ ਸੀ ਪਿਸਤੌਲ, 8 ਬਕਸਿਆਂ ''ਚ ਮਿਲਿਆ ਕਰੋੜਾਂ ਦਾ ਖਜ਼ਾਨਾ

Thursday, Aug 20, 2020 - 10:06 PM (IST)

ਪੁਲਸ ਲੱਭ ਰਹੀ ਸੀ ਪਿਸਤੌਲ, 8 ਬਕਸਿਆਂ ''ਚ ਮਿਲਿਆ ਕਰੋੜਾਂ ਦਾ ਖਜ਼ਾਨਾ

ਹੈਦਰਾਬਾਦ - ਆਂਧਰਾ ਪ੍ਰਦੇਸ਼ ਸੂਬੇ ਦੇ ਅਨੰਤਪੁਰ ਜ਼ਿਲ੍ਹੇ 'ਚ ਪੁਲਸ ਨੇ ਗ਼ੈਰ-ਕਾਨੂੰਨੀ ਪਿਸਤੌਲ ਲੱਭਣ ਦੇ ਚੱਕਰ 'ਚ ਖਜ਼ਾਨਾ ਵਿਭਾਗ ਦੇ ਅਕਾਉਂਟੈਂਟ ਜੀ ਮਨੋਜ ਕੁਮਟ ਦੇ ਕੋਲੋਂ ਕਰੋੜਾਂ ਦੀ ਅਚੱਲ ਜਾਇਦਾਦ ਬਰਾਮਦ ਕੀਤੀ। ਪੁਲਸ ਨੂੰ ਉਸ ਦੇ ਘਰ 'ਚ 8 ਬਕਸੇ ਮਿਲੇ ਨਾਲ ਹੀ 7 ਮੋਟਰ ਸਾਈਕਲਾਂ ਵੀ ਬਰਾਮਦ ਕੀਤੀ ਗਈਆਂ ਹਨ। ਉਨ੍ਹਾਂ 'ਚ ਇੱਕ ਹਾਰਲੇ ਡੈਵਿਡਸਨ ਵੀ ਸ਼ਾਮਲ ਹੈ।

ਦਰਅਸਲ, ਪੁਲਸ ਜੋਰਾਕੀ ਪਿਸਤੌਲ ਦੀ ਤਲਾਸ਼ ਕਰ ਰਹੀ ਸੀ ਪਰ ਛਾਪੇ ਦੌਰਾਨ ਪੁਲਸ ਨੂੰ ਉਨ੍ਹਾਂ ਦੀ ਅਥਾਹ ਦੌਲਤ ਦਾ ਪਤਾ ਲੱਗਾ। ਪੁਲਸ ਨੇ ਜੋਰਾਕੀ ਪਿਸਤੌਲ ਦੇ ਨਾਲ ਕੁੱਝ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਪੁਲਸ ਮੁਤਾਬਕ, ਬੁੱਕਰਾਇਸਮੁਦਰਮ ਦੀ ਐੱਸ.ਸੀ. ਕਲੌਨੀ ਦੇ ਇੱਕ ਘਰ ਤੋਂ ਸੋਨੇ ਚਾਂਦੀ ਨਾਲ ਭਰੇ ਹੋਏ ਬਕਸੇ ਬਰਾਮਦ ਹੋਏ ਹਨ। ਨਾਲ ਹੀ ਇੱਕ ਝੁੱਗੀ ਦੇ ਘਰ ਤੋਂ 15 ਲੱਖ ਤੋਂ ਜ਼ਿਆਦਾ ਨਗਦੀ ਵੀ ਬਰਾਮਦ ਹੋਈ ਹੈ।

ਜਾਣਕਾਰੀ ਮੁਤਾਬਕ, ਇਹ ਘਰ ਮਨੋਜ ਦੇ ਡਰਾਇਵਰ ਨਾਗਲਿੰਗ ਦੇ ਜੁਆਈ ਬਲੱਪਾ ਦਾ ਹੈ। ਪੁਲਸ ਨੇ ਸਾਮਾਨ ਜ਼ਬਤ ਕਰਕੇ ਇਸ ਮਾਮਲੇ ਨੂੰ ਲੈ ਕੇ ਐੱਸੀ.ਬੀ. ਅਤੇ ਆਈ.ਟੀ. ਵਿਭਾਗ ਨੂੰ ਸੂਚਿਤ ਕੀਤਾ ਹੈ। ਪੁਲਸ ਨੇ ਐੱਸੀ.ਬੀ. ਅਤੇ ਆਈ.ਟੀ. ਵਿਭਾਗ ਨੂੰ ਇਸ ਮਾਮਲੇ 'ਚ ਅੱਗੇ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ।


author

Inder Prajapati

Content Editor

Related News