ਬਦਲ ਰਹੀ ਹੈ ਪੁਲਸ ਵਾਲਿਆਂ ਦੀ ਖਾਕੀ ਵਰਦੀ, ਹੁਣ ਪਾਉਣਗੇ ਡਿਜ਼ਾਇਨਰ ਸਮਾਰਟ ਯੂਨੀਫਾਰਮ!

Friday, Sep 01, 2017 - 02:31 PM (IST)

ਬਦਲ ਰਹੀ ਹੈ ਪੁਲਸ ਵਾਲਿਆਂ ਦੀ ਖਾਕੀ ਵਰਦੀ, ਹੁਣ ਪਾਉਣਗੇ ਡਿਜ਼ਾਇਨਰ ਸਮਾਰਟ ਯੂਨੀਫਾਰਮ!

ਨਵੀਂ ਦਿੱਲੀ—ਦੇਸ਼ 'ਚ ਸਾਰੇ ਸੂਬਿਆਂ 'ਚ ਪੁਲਸ ਵਾਲਿਆਂ ਦੀ ਵਰਦੀ 'ਚ ਹੁਣ ਜਲਦ ਬਦਲਾਅ ਹੋਣ ਵਾਲਾ ਹੈ। ਵਰਦੀ 'ਚ ਬਦਲਾਅ ਦਾ ਜਿੰਮਾ ਅਹਿਮਦਾਬਾਦ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਡਿਜ਼ਾਇਨ ਨੂੰ ਸੌਂਪਿਆ ਗਿਆ ਹੈ। ਇਸ ਸੰਸਥਾਨ ਨੂੰ ਸਾਰੇ ਸੂਬਿਆਂ ਦੀ ਪੁਲਸ ਦੇ ਨਾਲ ਹੀ ਪੈਰਾਮਿਲਟਰੀ ਫੋਰਸ ਦੇ ਜਵਾਨਾਂ ਦੀ ਵਰਦੀ ਨਵੇਂ ਸਿਰੇ ਤੋਂ ਡਿਜ਼ਾਇਨ ਕਰਨ ਨੂੰ ਕਿਹਾ ਗਿਆ ਹੈ।
ਬਿਓਰੋ ਆਫ ਰਿਸਰਚ ਐਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਵਰਦੀ ਦੇ 9 ਨਮੂਨੇ ਕੀਤੇ ਗਏ ਹਨ। ਇਸ 'ਚ ਸ਼ਾਰਟ, ਟਰਾਊਜ਼ਰ ਬੈਲਟ, ਟੋਪੀ, ਜੁੱਤੇ ਅਤੇ ਜੈਕੇਟ ਸ਼ਾਮਲ ਹੈ। ਇਸ ਦੇ ਇਲਾਵਾ ਰੇਨਕੋਟ ਅਤੇ ਹੈਡਗੀਅਰ ਦੇ ਡਿਜ਼ਾਇਨ ਵੀ ਤਿਆਰ ਕੀਤੇ ਗਏ ਹਨ। ਇਸ 'ਚ ਸਾਰੇ ਸੂਬਿਆਂ ਦੀ ਪੁਲਸ ਦੇ ਨਾਲ ਸਾਂਝਾ ਕੀਤਾ ਗਿਆ ਹੈ, ਤਾਂਕਿ ਉਹ ਆਪਣੇ ਹਿਸਾਬ ਨਾਲ ਚੋਣ ਕਰ ਸਕਣ। ਨਾਲ ਹੀ ਅਜੇ ਜੋ ਵਰਦੀ ਹੈ, ਉਹ ਕਾਫੀ ਮੋਟੀ ਹੈ, ਜਿਸ ਕਾਰਨ ਗਰਮੀ 'ਚ ਪਰੇਸ਼ਾਨੀ ਹੁੰਦੀ ਹੈ। ਜੋ ਨਵੀਂ ਵਰਦੀ ਆਵੇਗੀ ਉਹ ਹਰ ਮੌਸਮ ਦੇ ਅਨੁਕੂਲ ਹੋਵੇਗੀ। ਇਸ ਦੇ ਇਲਾਵਾ ਵਰਦੀ 'ਚ ਅਧਿਕਾਰਕ ਸਮਗੱਰੀ ਨੂੰ ਰੱਖਣ ਦੀ ਵੀ ਲੋੜੀਦੀ ਥਾਂ ਨਹੀਂ ਹੈ। ਇਸ ਨਵੀਂ ਵਰਦੀ ਨੂੰ ਦੇਸ਼ ਦੇ ਭਿੰਨ ਹਿੱਸਿਆਂ 'ਚ ਭਿੰਨ-ਭਿੰਨ ਮੌਸਮ ਦੀ ਸਥਿਤੀ ਨੂੰ ਦੇਖਦੇ ਹੋਏ ਡਿਜ਼ਾਇਨ ਕੀਤਾ ਗਿਆ ਹੈ। ਉੱਥੇ ਮੌਜੂਦਾ ਵਰਦੀ ਵਾਲੇ ਜੁੱਤੇ ਵੀ ਪੁਲਸ ਵਾਲਿਆਂ ਦੇ ਲਈ ਸਮੱਸਿਆ ਦਾ ਕਾਰਨ ਹੈ। ਲੰਬੇ ਸਮੇਂ ਦੇ ਲਈ ਚਮੜੇ ਦੇ ਭਾਰੀ ਬੂਟ ਪਾਉਣਾ ਵੀ ਕਾਫੀ ਮੁਸ਼ਕਲ ਹੈ। ਇਸ ਵਰਦੀ ਦੀ ਵਿਜ਼ੀਬਿਲਟੀ ਵੀ ਧੁੰਦ 'ਚ ਘੱਟ ਹੈ। ਇਸ ਦੇ ਇਲਾਵਾ ਖਾਕੀ ਰੰਗ ਪ੍ਰਾਈਵੇਟ ਏਜੰਸੀ ਅਤੇ ਹੋਰ ਵਿਭਾਗਾਂ ਦੇ ਲੋਕ ਵੀ ਇਸਤੇਮਾਲ ਕਰਦੇ ਹਨ।


Related News