ਪੁਲਸ ਦੀ ਵਰਦੀ...ਪੈਰਾਂ ''ਚ ਚੱਪਲਾਂ, ਫੜੀ ਗਈ ਨਕਲੀ ਕਾਂਸਟੇਬਲ, ਲੋਕਾਂ ਨੂੰ ਧਮਕਾ ਵਸੂਲਦੀ ਦੀ ਪੈਸੇ
Thursday, Sep 26, 2024 - 02:46 PM (IST)
ਯੂਪੀ : ਯੂਪੀ ਦੇ ਸਹਾਰਨਪੁਰ ਜ਼ਿਲ੍ਹੇ ਵਿੱਚ ਪੁਲਸ ਨੇ ਇੱਕ ਫਰਜ਼ੀ ਮਹਿਲਾ ਪੁਲਸ ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਔਰਤ ਪੁਲਸ ਦੀ ਵਰਦੀ ਪਾ ਕੇ ਆਪਣੇ ਆਪ ਨੂੰ ਲੇਡੀ ਹੈੱਡ ਕਾਂਸਟੇਬਲ ਦੱਸ ਕੇ ਇਲਾਕੇ ਦੇ ਲੋਕਾਂ ’ਤੇ ਰੋਹਬ ਪਾਉਂਦੀ ਸੀ। ਪੁਲਸ ਵਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਉਸਦਾ ਨਾਮ ਪੂਜਾ ਹੈ। ਉਹ ਫ਼ਿਲਮਾਂ ਅਤੇ ਅਖ਼ਬਾਰਾਂ ਵਿੱਚ ਪੁਲਸ ਦਾ ਕੰਮ ਦੇਖ ਕੇ ਪੁਲਸ ਦੀ ਵਰਦੀ ਪਾਉਣੀ ਸ਼ੁਰੂ ਕੀਤੀ ਅਤੇ ਲੋਕਾਂ ਨੂੰ ਡਰਾ ਧਮਕਾ ਕੇ ਵਸੂਲੀ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ - ਹੈਰਾਨੀਜਨਕ: ਮਾਂ ਦੇ ਢਿੱਡ 'ਚ ਬੱਚਾ, ਬੱਚੇ ਦੀ ਕੁੱਖ 'ਚ ਬੱਚਾ! ਅਨੋਖਾ ਮਾਮਲਾ ਆਇਆ ਸਾਹਮਣੇ
ਇਸ ਦੇ ਨਾਲ ਹੀ ਪੁਲਸ ਨੇ ਮੁਲਜ਼ਮ ਪੂਜਾ ਕੋਲੋਂ ਪੁਲਸ ਦੀ ਵਰਦੀ ਸਮੇਤ ਯੂਪੀ ਪੁਲਸ ਦਾ ਬੈਜ ਬਰਾਮਦ ਕੀਤਾ ਹੈ। ਪੁਲਸ ਨੇ ਸਿਵਲ ਮੁਲਾਜ਼ਮ ਦੀ ਨਕਲ ਤਹਿਤ ਕੇਸ ਦਰਜ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ। ਇਸ ਮਾਮਲੇ 'ਤੇ ਐੱਸਪੀ ਦੇਹਤ ਸਾਗਰ ਜੈਨ ਨੇ ਦੱਸਿਆ ਕਿ ਇਸ ਔਰਤ ਬਾਰੇ ਲੰਬੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਦੇਵਬੰਦ ਇਲਾਕੇ 'ਚ ਇੱਕ ਔਰਤ ਖ਼ੁਦ ਨੂੰ ਪੁਲਸ ਮੁਲਾਜ਼ਮ ਦੱਸ ਕੇ ਘੁੰਮ ਰਹੀ ਹੈ ਅਤੇ ਲੋਕਾਂ ਨੂੰ ਡਰਾ-ਧਮਕਾ ਰਹੀ ਹੈ। ਸ਼ਿਕਾਇਤ ਮਿਲਣ 'ਤੇ ਦੇਵਬੰਦ ਥਾਣਾ ਪੁਲਸ ਨੇ ਜਾਂਚ ਕਰਨੀ ਸ਼ੁਰੂ ਕੀਤੀ ਅਤੇ ਪੁਲਸ ਦੀ ਵਰਦੀ 'ਚ ਘੁੰਮ ਰਹੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ - TV ਦਾ ਰਿਮੋਟ ਲੈ ਬੈਂਕ ਪੁੱਜਾ 16 ਸਾਲ ਦਾ ਮੁੰਡਾ, ਕਿਹਾ-ਪੈਸੇ ਦਿਓ ਨਹੀਂ ਤਾਂ ਬੰਬ ਨਾਲ ਉਡਾ ਦੇਵਾਂਗਾ
ਪੁਲਸ ਨੇ ਦੱਸਿਆ ਕਿ ਔਰਤ ਚੱਪਲਾਂ ਅਤੇ ਪੁਲਸ ਦੀ ਵਰਦੀ ਪਾ ਕੇ ਘੁੰਮ ਰਹੀ ਸੀ। ਗ੍ਰਿਫ਼ਤਾਰੀ ਤੋਂ ਬਾਅਦ ਔਰਤ ਨੇ ਦੱਸਿਆ ਕਿ ਉਸ ਨੇ ਸਥਾਨਕ ਬਾਜ਼ਾਰ ਤੋਂ ਖਾਕੀ ਕੱਪੜਾ ਖਰੀਦਿਆ ਸੀ ਅਤੇ ਉਸ ਤੋਂ ਪੁਲਸ ਦੀ ਵਰਦੀ ਬਣਵਾਈ ਸੀ। ਫਿਰ ਵਰਦੀ ਪਾ ਕੇ ਉਹ ਘੁੰਮਣ ਲੱਗ ਪਈ ਅਤੇ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਵਸੂਲਣ ਲੱਗੀ। ਨਕਲੀ ਪੁਲਸ ਵਾਲੇ ਜਾਂ ਸਿਵਲ ਸੇਵਕ ਦਾ ਰੂਪ ਧਾਰਨ ਕਰਕੇ ਕਾਨੂੰਨ ਦੀ ਉਲੰਘਣਾ ਕਰਨਾ ਇੱਕ ਗੰਭੀਰ ਅਪਰਾਧ ਹੈ। ਪੁਲਸ ਦਾ ਕਹਿਣਾ ਹੈ ਕਿ ਲੋਕਾਂ ਨੂੰ ਅਜਿਹੇ ਧੋਖੇਬਾਜ਼ਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਜੇਕਰ ਉਨ੍ਹਾਂ ਨੂੰ ਅਜਿਹੇ ਕਿਸੇ ਵਿਅਕਤੀ ਬਾਰੇ ਸੂਚਨਾ ਮਿਲਦੀ ਹੈ ਤਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਜਾਵੇ।
ਇਹ ਵੀ ਪੜ੍ਹੋ - ਰੀਲ ਬਣਾਉਣ ਦੇ ਚੱਕਰ ਕੁੜੀ ਨੇ ਸੜਕ 'ਤੇ ਟੱਪੇ ਹੱਦਾਂ ਬੰਨੇ, ਵਾਇਰਲ ਵੀਡੀਓ 'ਤੇ ਮੰਤਰੀ ਨੇ ਕਰ 'ਤੀ ਵੱਡੀ ਕਾਰਵਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8