ਹਾਥਰਸ ਦੀ ਨਿਰਭਿਆ: ਸਫਦਰਜੰਗ ''ਚ ਧਰਨੇ ''ਤੇ ਬੈਠੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਗਈ ਪੁਲਸ

Tuesday, Sep 29, 2020 - 10:37 PM (IST)

ਨਵੀਂ ਦਿੱਲੀ - ਹਾਥਰਸ ਗੈਂਗਰੇਪ ਪੀੜਤਾ ਦੇ ਪਿਤਾ ਅਤੇ ਭਰਾ ਸਫਦਰਜੰਗ ਹਸਪਤਾਲ 'ਚ ਧਰਨੇ 'ਤੇ ਬੈਠੇ ਸਨ। ਪੁਲਸ ਹੁਣ ਉਨ੍ਹਾਂ ਨੂੰ ਆਪਣੇ ਨਾਲ ਲੈ ਗਈ ਹੈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਸਾਡੀ ਮਨਜ਼ੂਰੀ ਤੋਂ ਬਿਨਾਂ ਲਾਸ਼ ਨੂੰ ਹਸਪਤਾਲ ਤੋਂ ਲਿਜਾਇਆ ਗਿਆ। ਸਾਨੂੰ ਕੋਈ ਪੋਸਟਮਾਰਟਮ ਰਿਪੋਰਟ ਨਹੀਂ ਮਿਲੀ। ਅਸੀਂ ਕਿਸੇ ਕਾਗਜਾਤ 'ਤੇ ਦਸਤਖ਼ਤ ਨਹੀਂ ਕੀਤੇ। ਪਰਿਵਾਰ ਦਾ ਕਹਿਣਾ ਹੈ ਕਿ ਸਾਡੀ ਮਨਜ਼ੂਰੀ ਦੇ ਬਿਨਾਂ ਹਸਪਤਾਲ ਲਾਸ਼ ਨੂੰ ਕਿਵੇਂ ਲੈ ਜਾ ਸਕਦਾ ਹੈ।

ਪੀੜਤਾ ਦੇ ਭਰਾ ਨੇ ਕਿਹਾ ਕਿ ਪਿਤਾ ਨੇ ਐਂਬੁਲੈਂਸ ਡਰਾਈਵਰ ਨਾਲ ਗੱਲ ਕੀਤੀ ਹੈ। ਐਂਬੁਲੈਂਸ ਯਮੁਨਾ ਐਕਸਪ੍ਰੈਸ ਵੇਅ ਨੂੰ ਪਾਰ ਕਰ ਚੁੱਕੀ ਹੈ। ਪਿਤਾ ਨੇ ਡਰਾਈਵਰ ਨੂੰ ਵਾਪਸ ਆਉਣ ਅਤੇ ਪੋਸਟਮਾਰਟਮ ਰਿਪੋਰਟ ਵਿਖਾਉਣ ਨੂੰ ਕਿਹਾ ਹੈ। ਜੇਕਰ ਇਹ ਸਭ ਨਹੀਂ ਹੁੰਦਾ ਹੈ ਤਾਂ ਹਾਥਰਸ 'ਚ ਲਾਸ਼ ਨੂੰ ਕੋਈ ਵੀ ਸਵੀਕਾਰ ਨਹੀਂ ਕਰੇਗਾ।

ਸ਼ਿਵ ਸੇਨਾ ਨੇ ਡਾਕਟਰਾਂ 'ਤੇ ਲਗਾਏ ਗੰਭੀਰ ਦੋਸ਼ 
ਉਥੇ ਹੀ, ਭੀਮ ਆਰਮੀ ਦੇ ਚੀਫ ਚੰਦਰਸ਼ੇਖਰ ਆਜ਼ਾਦ ਨੇ ਸਫਦਰਜੰਗ ਹਸਪਤਾਲ ਦੇ ਡਾਕਟਰਾਂ 'ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਸੋਮਵਾਰ ਰਾਤ ਨੂੰ ਡਾਕਟਰਾਂ ਨੇ ਵੈਂਟੀਲੇਟਰ ਦਾ ਪਲੱਗ ਕੱਢ ਦਿੱਤਾ ਸੀ, ਕਿਉਂਕਿ ਸਰਕਾਰ ਚਾਹੁੰਦੀ ਸੀ ਕਿ ਪੀੜਤਾ ਦੀ ਮੌਤ ਹੋ ਜਾਵੇ, ਕਿਉਂਕਿ ਉਹ ਇੱਕ ਦਲਿਤ ਸਮੁਦਾਏ ਦੀ ਸੀ। ਚੰਦਰਸ਼ੇਖਰ ਆਜ਼ਾਦ ਨੇ ਕਿਹਾ ਕਿ ਪੀੜਤਾ ਦੇ ਮਾਤਾ-ਪਿਤਾ ਨਾਲ ਇੱਥੇ ਕੋਈ ਵੀ ਪੁਲਸ ਵਾਲਾ ਨਹੀਂ ਸੀ।

ਦੱਸ ਦਈਏ ਕਿ ਚੰਦਰਸ਼ੇਖਰ ਆਜ਼ਾਦ ਅੱਜ ਪੀੜਤਾ ਦੇ ਪਰਿਵਾਰ ਵਾਲਿਆਂ ਨੂੰ ਮਿਲਣ ਦਿੱਲੀ ਦੇ ਸਫਦਰਜੰਗ ਹਸਪਤਾਲ ਗਏ ਸੀ। ਉਨ੍ਹਾਂ ਨੇ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ। ਦੱਸ ਦਈਏ ਕਿ ਮੰਗਲਵਾਰ ਸਵੇਰੇ ਹੀ ਹਾਥਰਸ ਘਟਨਾ ਦੀ ਪੀੜਤਾ ਨੇ ਦਿੱਲੀ ਦੇ ਸਫਦਰਜੰਗ ਹਸਪਤਾਲ 'ਚ ਦਮ ਤੋੜ ਦਿੱਤਾ। ਜਿਸ ਤੋਂ ਬਾਅਦ ਹੀ ਇਸ ਘਟਨਾ 'ਤੇ ਰਾਜਨੀਤਕ ਸ਼ੁਰੂ ਹੋ ਗਈ ਹੈ।

ਹਾਥਰਸ 'ਚ ਵੀ ਲੋਕਾਂ ਦਾ ਗੁੱਸਾ
ਪੀੜਤਾ ਦੀ ਮੌਤ ਤੋਂ ਬਾਅਦ ਭੜਕੇ ਲੋਕਾਂ ਨੇ ਹਾਥਰਸ ਦੇ ਚੰਦਪਾ ਥਾਣੇ ਕੋਲ ਸੜਕ ਜਾਮ ਕਰ ਦਿੱਤਾ ਹੈ। ਉਨ੍ਹਾਂ ਨੂੰ ਸਮਝਾਉਣ ਲਈ ਪੁਲਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚ ਗਏ ਹਨ।
 


Inder Prajapati

Content Editor

Related News