ਵ੍ਹਟਸਐਪ ’ਤੇ ਸਾਈਬਰ ਅਪਰਾਧ ਅਤੇ ਵਿੱਤੀ ਧੋਖਾਧੜੀ ਬਾਰੇ ਚਿਤਾਵਨੀ ਜਾਰੀ

Monday, Jan 22, 2024 - 11:29 AM (IST)

ਵ੍ਹਟਸਐਪ ’ਤੇ ਸਾਈਬਰ ਅਪਰਾਧ ਅਤੇ ਵਿੱਤੀ ਧੋਖਾਧੜੀ ਬਾਰੇ ਚਿਤਾਵਨੀ ਜਾਰੀ

ਨਵੀਂ ਦਿੱਲੀ - ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੇ ਇਕ ਪੁਲਸ ਥਿੰਕ ਟੈਂਕ ਨੇ ਸੋਸ਼ਲ ਮੀਡੀਆ ਮੈਸੇਜਿੰਗ ਪਲੇਟਫਾਰਮ ਵ੍ਹਟਸਐਪ ’ਤੇ ਸਾਈਬਰ ਅਪਰਾਧ ਅਤੇ ਵਿੱਤੀ ਧੋਖਾਦੇਹੀ ਦੇ ਵੱਖ-ਵੱਖ ਮਾਮਲਿਆਂ ਦੇ ਖਿਲਾਫ ਐਡਵਾਈਜ਼ਰੀ ਅਤੇ ਚਿਤਾਵਨੀਆਂ ਜਾਰੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਖ਼ਤਰਨਾਕ ਗੈਂਗਸਟਰ ਗੋਲਡੀ ਬਰਾੜ ਦਾ ਇਕ ਹੋਰ ਇੰਟਰਵਿਊ, ਸਲਮਾਨ ਖ਼ਾਨ ਨੂੰ ਫਿਰ ਦਿੱਤੀ ਧਮਕੀ, ਕਿਹਾ– ‘ਨਹੀਂ ਛੱਡਾਂਗੇ’

ਬਿਊਰੋ ਆਫ ਪੁਲਸ ਰਿਸਰਚ ਐਂਡ ਡਿਵੈਲਪਮੈਂਟ (ਬੀ. ਪੀ. ਆਰ. ਡੀ.) ਨੇ ਅਜਿਹੇ 7 ਤਰ੍ਹਾਂ ਦੇ ਫਰਾਡ ਦੀ ਪਛਾਣ ਕੀਤੀ ਹੈ, ਜਿਨ੍ਹਾਂ ’ਚ ਮਿਸਡ ਕਾਲ, ਵੀਡੀਓ ਕਾਲ, ਨੌਕਰੀ ਦੀ ਪੇਸ਼ਕਸ਼ ਅਤੇ ਨਿਵੇਸ਼ ਯੋਜਨਾਵਾਂ ਦੇ ਨਾਂ ’ਤੇ ਧੋਖਾਦੇਹੀ, ਪਛਾਣ ਬਦਲ ਕੇ ਜਾਲਸਾਜ਼ੀ, ਸੰਨ੍ਹ ਲਾਉਣੀ ਅਤੇ ਸਕ੍ਰੀਨ ਸ਼ੇਅਰਿੰਗ ਸ਼ਾਮਲ ਹਨ। 8 ਪੰਨਿਆਂ ਦੀ ਐਡਵਾਈਜ਼ਰੀ-ਕਮ-ਅਲਰਟ ’ਚ ਕਿਹਾ ਗਿਆ ਹੈ ਕਿ ‘ਹਾਈਜੈਕਿੰਗ’ ਮਾਮਲਿਆਂ ਦੇ ਜਾਲਸਾਜ਼ ਪੀੜਤ ਦੇ ਵ੍ਹਟਸਐਪ ਖਾਤੇ ਤੱਕ ਅਣਅਧਿਕਾਰਤ ਪਹੁੰਚ ਬਣਾ ਲੈਂਦੇ ਹਨ ਅਤੇ ਉਨ੍ਹਾਂ ਦੇ ਸੰਪਰਕ ਵਾਲਿਆਂ ਤੋਂ ਪੈਸੇ ਦੀ ਅਪੀਲ ਕਰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਰਾਮ ਮੰਦਰ ਦੇ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਦਾ ਹਿੱਸਾ ਬਣਨਾ ਮੇਰੀ ਖੁਸ਼ਕਿਸਮਤੀ : ਕੰਗਨਾ ਰਣੌਤ

ਬੀ. ਪੀ. ਆਰ. ਡੀ. ਨੇ ਕਿਹਾ ਕਿ ਕੁਝ ਲੋਕਾਂ ਨੇ ਅਣਜਾਣ ਨੰਬਰਾਂ ਤੋਂ ਵ੍ਹਟਸਐਪ ਵੀਡੀਓ ਕਾਲਾਂ ਵੀ ਦੇਖੀਆਂ ਹਨ। ਇਹ ਅਸਲ ’ਚ ਸੈਕਸਟੌਰਸ਼ਨ ਅਧਾਰਿਤ ਵੀਡੀਓ ਕਾਲਾਂ ਸਨ ਜੋ ਉਪਭੋਗਤਾ ਨੂੰ ਧਮਕਾਉਣ ਲਈ ਵਰਤੀਆਂ ਜਾਂਦੀਆਂ ਹਨ। ਬੀ. ਪੀ. ਆਰ. ਡੀ. ਨੇ ਕਿਹਾ ਕਿ ਹੈਕਰ ਯੂਜ਼ਰ ਨੂੰ ਬਲੈਕਮੇਲ ਕਰਦੇ ਹਨ ਅਤੇ ਬਦਲੇ ’ਚ ਪੈਸੇ ਦੀ ਮੰਗ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News