ਪ੍ਰਿਅੰਕਾ ਗਾਂਧੀ ਦੀ ਗੱਡੀ ਨੂੰ ਪੁਲਸ ਨੇ ਰੋਕਿਆ, ਸੜਕ ''ਤੇ ਕੀਤਾ ਪੈਦਲ ਮਾਰਚ

12/28/2019 7:02:10 PM

ਲਖਨਊ — ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਲਖਨਊ ਹਿੰਸਾ ਦੇ ਦੋਸ਼ੀ ਸਦਫ ਜ਼ਫਰ ਨੂੰ ਮਿਲਣ ਜਾ ਰਹੀ ਸੀ। ਇਸੇ ਦੌਰਾਨ ਲੌਹੀਆ ਚੌਰਾਹੇ 'ਤੇ ਪੁਲਸ ਨੇ ਉਨ੍ਹਾਂ ਦੀ ਗੱਡੀ ਨੂੰ ਰੋਕ ਦਿੱਤਾ। ਜਿਸ ਕਾਰਨ ਪ੍ਰਿਅੰਕਾ ਗਾਂਧੀ ਭੜਕ ਗਈ। ਉਹ ਗੱਡੀ ਤੋਂ ਉਤਰ ਕੇ ਪੈਦਲ ਜਾਣ ਲੱਗ ਗਈ।
ਅਜਿਹੇ 'ਚ ਪ੍ਰਿਅੰਕਾ ਨੇ ਕਿਹਾ ਕਿ ਪੁਲਸ ਨੂੰ ਮੇਰੀ ਗੱਲੀ ਰੋਕਣ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਮੇਰੇ ਕਾਰਨ ਕਾਨੂੰਨ ਵਿਵਸਥਾ ਨਹੀਂ ਵਿਗੜੇਗੀ। ਸਾਨੂੰ ਰੋਕਣ ਦਾ ਕੋਈ ਮਤਲਬ ਨਹੀਂ ਬਣਦਾ ਹੈ। ਵਿਚਾਲੇ ਚੌਰਾਹੇ 'ਤੇ ਰੋਕਣ ਦਾ ਮਤਲਬ ਸਮਝ ਨਹੀਂ ਆਇਆ।
ਦੱਸਣਯੋਗ ਹੈ ਕਿ ਗੱਡੀ ਰੋਕੇ ਜਾਣ ਦੌਰਾਨ ਕਾਂਗਰਸੀ ਵਰਕਰਾਂ ਅਤੇ ਪੁਲਸ ਵਿਚਾਲੇ ਬਹਿਸ ਹੋਈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਪ੍ਰਿਅੰਕਾ ਗਾਂਧੀ ਨੂੰ ਰੋਕਿਆ, ਪਰ ਉਹ ਨਹੀਂ ਮੰਨੀ। ਅਜਿਹੇ 'ਚ ਪੁਲਸ ਪ੍ਰਿਅੰਕਾ ਗਾਂਧੀ ਦੇ ਪਿੱਛੇ-ਪਿੱਛੇ ਸੀ ਅਤੇ ਪ੍ਰਿਅੰਕਾ ਅੱਗੇ-ਅੱਗੇ। ਸੁਰੱਖਿਆ ਕਰਮਚਾਰੀਆਂ ਨੇ ਕਿਹਾ ਕਿ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਉਹ ਕਿਥੇ ਗਈ। ਮੀਡੀਆ ਰਿਪੋਰਟ ਮੁਤਾਬਕ ਪੁਲਸ ਪ੍ਰਿਅੰਕਾ ਨੂੰ ਕਈ ਘੰਟੇ ਲੱਭਦੀ ਰਹੀ। ਪ੍ਰਿਅੰਕਾ ਗਾਂਧੀ ਦੋਸ਼ੀ ਸਦਫ ਦੇ ਘਰ ਪਹੁੰਚ ਗਈ ਹਨ ਅਤੇ ਉਨ੍ਹਾਂ ਨੇ ਦੋਸ਼ੀਆਂ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕੀਤੀ ਹੈ।


Inder Prajapati

Content Editor

Related News