ਮੇਘਾਲਿਆ ’ਚ ਥਾਣੇ ’ਤੇ ਹਮਲਾ, ਵਾਹਨਾਂ ਨੂੰ ਲਾਈ ਅੱਗ
Saturday, Jul 08, 2023 - 01:43 PM (IST)
ਸ਼ਿਲਾਂਗ, (ਭਾਸ਼ਾ)- ਮੇਘਾਲਿਆ ਦੇ ਈਸਟ ਖਾਸੀ ਹਿੱਲਜ਼ ਜ਼ਿਲੇ ’ਚ ਦੋ ਧਿਰਾਂ ਵਿਚਾਲੇ ਵਿਵਾਦ ਦੀ ਸ਼ਿਕਾਇਤ ਕਥਿਤ ਤੌਰ ’ਤੇ ਦਰਜ ਨਾ ਕਰਨ ’ਤੇ ਭੀੜ ਨੇ ਗੁੱਸੇ ’ਚ ਇਕ ਪੁਲਸ ਥਾਣੇ ’ਤੇ ਹਮਲਾ ਕੀਤਾ ਅਤੇ ਕੰਪਲੈਕਸ ’ਚ ਖੜ੍ਹੇ 4 ਵਾਹਨਾਂ ਨੂੰ ਅੱਗ ਲਾ ਦਿੱਤੀ। ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਘਟਨਾ ਵੀਰਵਾਰ ਰਾਤ ਲਇਤੁਮਖਰਾਹ ਪੁਲਸ ਸਟੇਸ਼ਨ ’ਚ ਹੋਈ।
ਅਧਿਕਾਰੀ ਨੇ ਦੱਸਿਆ ਕਿ 2 ਧਿਰਾਂ ਵਿਚਾਲੇ ਝਗੜਾ ਹੋਇਆ ਅਤੇ ਉਨ੍ਹਾਂ ਨੇ ਆਪਣੀ-ਆਪਣੀ ਸ਼ਿਕਾਇਤ ਦਰਜ ਕਰਨ ਨੂੰ ਲੈ ਕੇ ਡਿਊਟੀ ’ਤੇ ਮੌਜੂਦ ਪੁਲਸ ਮੁਲਾਜ਼ਮਾਂ ਨਾਲ ਬਹਿਸ ਕੀਤੀ। ਅਧਿਕਾਰੀ ਨੇ ਦੱਸਿਆ ਕਿ ਸਥਿਤੀ ਉਦੋਂ ਹਿੰਸਕ ਹੋ ਗਈ, ਜਦੋਂ ਕੁਝ ਅਣਪਛਾਤੇ ਲੋਕ ਥਾਣੇ ਦੇ ਬਾਹਰ ਇਕੱਠੇ ਹੋ ਗਏ, ਪਥਰਾਅ ਕੀਤਾ ਅਤੇ ਕੰਪਲੈਕਸ ਦੇ ਅੰਦਰ ਖੜ੍ਹੇ ਤਿੰਨ ਗੱਡੀਆਂ ਅਤੇ ਇਕ ਮੋਟਰਸਾਈਕਲ ਨੂੰ ਅੱਗ ਲਾ ਦਿੱਤੀ।