ਮਣੀਪੁਰ: ਪੁਲਸ ਸਟੇਸ਼ਨ ਤੇ ਵਿਧਾਇਕ ਦੀ ਰਿਹਾਇਸ਼ ''ਤੇ ਹਮਲਾ ਕਰਨ ਵਾਲੇ 8 ਲੋਕ ਗ੍ਰਿਫ਼ਤਾਰ

Saturday, Nov 30, 2024 - 01:08 PM (IST)

ਮਣੀਪੁਰ: ਪੁਲਸ ਸਟੇਸ਼ਨ ਤੇ ਵਿਧਾਇਕ ਦੀ ਰਿਹਾਇਸ਼ ''ਤੇ ਹਮਲਾ ਕਰਨ ਵਾਲੇ 8 ਲੋਕ ਗ੍ਰਿਫ਼ਤਾਰ

ਇੰਫਾਲ : ਹਿੰਸਾ ਪ੍ਰਭਾਵਿਤ ਮਣੀਪੁਰ 'ਚ ਪੁਲਸ ਸਟੇਸ਼ਨ ਅਤੇ ਵਿਧਾਇਕਾਂ ਦੇ ਘਰ 'ਤੇ ਹਮਲੇ ਦੇ ਮਾਮਲੇ 'ਚ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਇੰਫਾਲ ਪੱਛਮੀ ਜ਼ਿਲ੍ਹੇ ਦੇ ਪਟਸੋਈ ਥਾਣਾ ਖੇਤਰ ਦੇ ਅਧੀਨ ਕਿਆਮ ਮਮਾਂਗ ਲੀਕਾਈ ਦੇ ਨਿਵਾਸੀ ਚੋਂਗਥਮ ਥੋਈਚਾ (20) ਨੂੰ 16 ਨਵੰਬਰ ਨੂੰ ਵਿਧਾਇਕਾਂ ਦੀਆਂ ਜਾਇਦਾਦਾਂ ਨੂੰ ਅੱਗ ਲਗਾਉਣ ਦੇ ਮਾਮਲੇ ਵਿਚ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ - ਔਰਤਾਂ ਨੂੰ ਮਿਲਣਗੇ 1000 ਰੁਪਏ, ਜਲਦੀ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ

ਇਸ ਤੋਂ ਇਲਾਵਾ 27 ਨਵੰਬਰ ਨੂੰ ਕਾਕਚਿੰਗ ਥਾਣੇ ਅਤੇ ਸਿਪਾਹੀਆਂ 'ਤੇ ਹੋਏ ਹਮਲੇ ਦੇ ਮਾਮਲੇ 'ਚ ਵੀਰਵਾਰ ਨੂੰ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਬਿਆਨ 'ਚ ਕਿਹਾ ਗਿਆ ਹੈ, ''ਵਿਧਾਇਕਾਂ ਦੀਆਂ ਜਾਇਦਾਦਾਂ ਦੀ ਭੰਨਤੋੜ ਕਰਨ ਦੇ ਦੋਸ਼ 'ਚ 16 ਨਵੰਬਰ ਨੂੰ ਗ੍ਰਿਫ਼ਤਾਰ ਕੀਤੇ ਗਏ ਚਾਰ ਲੋਕਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਇਹ ਹਮਲਾ 27 ਨਵੰਬਰ ਨੂੰ ਕੀਤਾ ਗਿਆ ਸੀ।'' ਮੇਈਤੀ ਭਾਈਚਾਰੇ ਦੀਆਂ ਛੇ ਔਰਤਾਂ ਅਤੇ ਬੱਚਿਆਂ ਦੀਆਂ ਲਾਸ਼ਾਂ ਨਦੀ ਵਿਚੋਂ ਮਿਲਣ ਤੋਂ ਬਾਅਦ ਗੁੱਸੇ 'ਚ ਆਈ ਭੀੜ ਨੇ ਇੰਫਾਲ ਘਾਟੀ 'ਚ ਕਈ ਵਿਧਾਇਕਾਂ ਦੇ ਘਰਾਂ 'ਚ ਭੰਨਤੋੜ ਕੀਤੀ। 

ਇਹ ਵੀ ਪੜ੍ਹੋ - ਸਰਕਾਰ ਦਾ ਵੱਡਾ ਫ਼ੈਸਲਾ: ਸਕੂਲ ਬੰਦ ਕਰਨ ਦੇ ਹੁਕਮ

11 ਨਵੰਬਰ ਨੂੰ ਜਿਰੀਬਾਮ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਤੋਂ ਬਾਅਦ ਕੁਕੀ ਅੱਤਵਾਦੀਆਂ ਨੇ ਇਨ੍ਹਾਂ ਲੋਕਾਂ ਨੂੰ ਕਥਿਤ ਤੌਰ 'ਤੇ ਅਗਵਾ ਕਰ ਲਿਆ ਸੀ। ਸੁਰੱਖਿਆ ਬਲਾਂ ਨੇ 10 ਕੁਕੀ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ।'' ਇੰਫਾਲ ਘਾਟੀ 'ਚ ਰਹਿਣ ਵਾਲੇ ਮੇਤੇਈ ਭਾਈਚਾਰੇ ਅਤੇ ਕੂਕੀ-ਜੋ ਭਾਈਚਾਰੇ ਦਰਮਿਆਨ ਪਿਛਲੇ ਸਾਲ ਮਈ ਤੋਂ ਜਾਰੀ ਨਸਲੀ ਹਿੰਸਾ 'ਚ 250 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਆਲੇ-ਦੁਆਲੇ ਦੇ ਪਹਾੜੀ ਇਲਾਕੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ।

ਇਹ ਵੀ ਪੜ੍ਹੋ - ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਇਹ ਮੈਂਬਰ ਹੁੰਦਾ ਪੈਨਸ਼ਨ ਲੈਣ ਦਾ ਹੱਕਦਾਰ, ਜਾਣੋ ਸ਼ਰਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News