ਸੰਭਲ ਹਿੰਸਾ : ਪੱਥਰਬਾਜ਼ਾਂ ਦੇ ਚੌਰਾਹਿਆਂ ’ਤੇ ਲੱਗਣਗੇ ਪੋਸਟਰ, ਨੁਕਸਾਨ ਦੀ ਹੋਵੇਗੀ ਵਸੂਲੀ

Wednesday, Nov 27, 2024 - 11:59 PM (IST)

ਲਖਨਊ, ਸੰਭਲ, (ਭਾਸ਼ਾ)- ਉੱਤਰ ਪ੍ਰਦੇਸ਼ ਸਰਕਾਰ ਸੰਭਲ ’ਚ ਹਾਲ ਹੀ ’ਚ ਹੋਈ ਹਿੰਸਾ ਦੇ ਦੌਰਾਨ ਜਨਤਕ ਜਾਇਦਾਦ ਨੂੰ ਹੋਏ ਨੁਕਸਾਨ ਦੀ ਵਸੂਲੀ ਦੰਗਾਕਾਰੀ ਤੱਤਾਂ ਤੋਂ ਕਰੇਗੀ। ਇਨ੍ਹਾਂ ਤੱਤਾਂ ਦੀ ਪਛਾਣ ਕਰਨ ਲਈ ਵੱਖ-ਵੱਖ ਥਾਵਾਂ (ਚੌਰਾਹਿਆਂ ਸਮੇਤ) ’ਤੇ ਇਨ੍ਹਾਂ ਦੇ ਪੋਸਟਰ ਲਗਵਾਏ ਜਾਣਗੇ। ਸੰਭਲ ਸ਼ਹਿਰ ਦੇ ਮੁਹੱਲਾ ਕੋਟ ਪੂਰਬੀ ਵਿਚ ਸਥਿਤ ਜਾਮਾ ਮਸਜਿਦ ਦੇ ਪਿਛਲੇ ਐਤਵਾਰ ਨੂੰ ਹੋ ਰਹੇ ਸਰਵੇ ਦੇ ਦੌਰਾਨ ਹਿੰਸਾ ਭੜਕ ਉਠੀ ਸੀ, ਜਿਸ ’ਚ 5 ਵਿਅਕਤੀਆਂ ਦੀ ਮੌਤ ਹੋ ਗਈ ਸੀ।

ਇਸ ਦੌਰਾਨ ਹੋਏ ਪਥਰਾਅ ’ਚ ਜਨਤਕ ਜਾਇਦਾਦ ਨੂੰ ਵੀ ਨੁਕਸਾਨ ਹੋਇਆ ਸੀ। ਸੂਬਾ ਸਰਕਾਰ ਦੇ ਇਕ ਬੁਲਾਰੇ ਨੇ ਬੁੱਧਵਾਰ ਨੂੰ ਦੱਸਿਆ ਕਿ ਸੂਬਾ ਸਰਕਾਰ ਸੰਭਲ ’ਚ ਹੋਈ ਹਿੰਸਾ ’ਚ ਸ਼ਾਮਲ ਵਿਅਕਤੀਆਂ ਦੇ ਖਿਲਾਫ ਸਖਤ ਰੁਖ ਅਪਣਾ ਰਹੀ ਹੈ। ਪੱਥਰਬਾਜ਼ਾਂ ਅਤੇ ਦੰਗਾਕਾਰੀਆਂ ਦੇ ਪੋਸਟਰ ਥਾਂ-ਥਾਂ ਲਗਾਏ ਜਾਣਗੇ ਅਤੇ ਉਨ੍ਹਾਂ ਕੋਲੋਂ ਨੁਕਸਾਨ ਦੀ ਵਸੂਲੀ ਕੀਤੀ ਜਾਵੇਗੀ। ਉਨ੍ਹਾਂ ਦੀ ਗ੍ਰਿਫਤਾਰੀ ਦੇ ਲਈ ਸੂਚਨਾ ਦੇਣ ਵਾਲੇ ਨੂੰ ਇਨਾਮ ਵੀ ਦਿੱਤਾ ਜਾ ਸਕਦਾ ਹੈ।

ਪਹਿਲਾਂ ਤੋਂ ਯੋਜਨਾਬੱਧ ਸੀ ਹਿੰਸਾ

ਸੰਭਲ ਦੀ ਸ਼ਾਹੀ ਜਾਮਾ ਮਸਜਿਦ ’ਚ ਬੀਤੇ ਐਤਵਾਰ ਨੂੰ ਹੋਇਅਾ ਸਰਵੇ ਅਦਾਲਤ ਦੇ ਹੁਕਮ ’ਤੇ ਨਾ ਹੋਣ ਦੇ ਮਸਜਿਦ ਪ੍ਰਬੰਧਕ ਕਮੇਟੀ ਦੇ ਦੋਸ਼ਾਂ ਤੋਂ ਬਾਅਦ ਬੁੱਧਵਾਰ ਨੂੰ ਹਿੰਦੂ ਧਿਰ ਦੇ ਵਕੀਲ ਨੇ ਬੁੱਧਵਾਰ ਦੂਜਾ ਸਰਵੇਖਣ ‘ਐਡਵੋਕੇਟ ਕਮਿਸ਼ਨਰ’ ਦੇ ਹੁਕਮ ’ਤੇ ਹੋਇਆ ਸੀ ਅਤੇ ਇਹ ਜਲਦਬਾਜ਼ੀ ਵਿਚ ਲਿਆ ਗਿਆ ਫੈਸਲਾ ਨਹੀਂ ਸੀ। ਹਿੰਦੂ ਧਿਰ ਦੇ ਵਕੀਲ ਗੋਪਾਲ ਸ਼ਰਮਾ ਨੇ ਗੱਲਬਾਤ ਦੌਰਾਨ ਕਿਹਾ ਕਿ ਮੁੜ ਸਰਵੇਖਣ ਜਲਦਬਾਜ਼ੀ ਦਾ ਫੈਸਲਾ ਨਹੀਂ ਸੀ। ਇਹ ਸਰਵੇ ਦਾ ਹੁਕਮ ਐਡਵੋਕੇਟ ਕਮਿਸ਼ਨਰ ਦਾ ਸੀ।


Rakesh

Content Editor

Related News