ਡਰੋਨ ਰਾਹੀਂ ਆਈ 25 ਕਰੋੜ ਦੀ ਹੈਰੋਇਨ ਪੁਲਸ ਨੇ ਕੀਤੀ ਬਰਾਮਦ, ਅਣਪਛਾਤੇ ਤਸਕਰਾਂ ਖ਼ਿਲਾਫ਼ ਮਾਮਲਾ ਦਰਜ
Tuesday, Feb 06, 2024 - 04:03 AM (IST)
ਸ੍ਰੀਗੰਗਾਨਗਰ/ਅਨੂਪਗੜ੍ਹ (ਅਸੀਜਾ, ਚੁੱਘ)- ਸਮੇਜਾ ਕੋਠੀ ਥਾਣਾ ਖੇਤਰ ਦੇ ਚੱਕ 44-ਪੀ.ਐੱਸ. ਦੇ ਰੋਹੀ ਵਿਖੇ ਸੋਮਵਾਰ ਸਵੇਰੇ ਖੇਤਾਂ ’ਚੋਂ 2 ਬੋਰੀਆਂ ਬਰਾਮਦ ਹੋਈਆਂ, ਜਿਨ੍ਹਾਂ ’ਚ 6 ਪੈਕਟਾਂ ’ਚ 5 ਕਿਲੋ ਹੈਰੋਇਨ ਭਰੀ ਹੋਈ ਸੀ। ਇਸ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਲਗਭਗ 25 ਕਰੋੜ ਰੁਪਏ ਹੈ। ਇਹ ਹੈਰੋਇਨ ਬੀਤੀ ਦੇਰ ਰਾਤ ਪਾਕਿਸਤਾਨੀ ਸਮੱਗਲਰਾਂ ਵੱਲੋਂ ਡਰੋਨ ਰਾਹੀਂ ਭਾਰਤੀ ਖੇਤਰ ਵਿਚ ਸੁੱਟੀ ਗਈ।
ਇਹ ਵੀ ਪੜ੍ਹੋ- ਨਸ਼ੇ ਦੀ ਭੇਟ ਚੜ੍ਹਿਆ ਇਕ ਹੋਰ ਨੌਜਵਾਨ, ਸਤਲੁਜ ਕਿਨਾਰਿਓਂ ਮਿਲੀ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਲਾਸ਼
ਸੀ.ਆਈ.ਡੀ. (ਜ਼ੋਨ) ਦੇ ਏ.ਐੱਸ.ਆਈ ਬਲਵਿੰਦਰ ਸਿੰਘ ਦੀ ਸੂਚਨਾ ’ਤੇ ਵੱਡੀ ਮਾਤਰਾ ’ਚ ਹੈਰੋਇਨ ਬਰਾਮਦ ਹੋਈ। ਸੂਤਰਾਂ ਮੁਤਾਬਕ ਬੀਤੀ ਦੇਰ ਰਾਤ ਸੂਚਨਾ ਮਿਲੀ ਸੀ ਕਿ ਇਲਾਕੇ ’ਚ ਸ਼ੱਕੀ ਡਰੋਨ ਗਤੀਵਿਧੀ ਦੇਖੀ ਗਈ ਹੈ। ਸਵੇਰੇ ਚੱਕ 44-ਐੱਚ ਦੇ ਰੋਹੀ ਵਿਚ ਲਕਸ਼ਮਣ ਸਿੰਘ ਦੇ ਖੇਤ ਵਿਚੋਂ 2 ਬੋਰੀਆਂ ਬਰਾਮਦ ਹੋਈਆਂ, ਜਿਨ੍ਹਾਂ ਵਿਚ 3-3 ਪੈਕੇਟ ਰੱਖੇ ਹੋਏ ਸਨ।
ਇਹ ਵੀ ਪੜ੍ਹੋ- ਗੱਲਬਾਤ ਹੋਈ ਬੰਦ ਤਾਂ ਗੁੱਸੇ 'ਚ ਆ ਕੇ ਨੌਜਵਾਨ ਨੇ ਕਰ'ਤਾ ਕਾਂਡ, ਔਰਤ ਦੇ ਫਲੈਟ ਨੂੰ ਹੀ ਲਾ ਦਿੱਤੀ ਅੱਗ
ਸੀ.ਆਈ.ਡੀ. ਵਧੀਕ ਪੁਲਸ ਸੁਪਰਡੈਂਟ (ਜ਼ੋਨ) ਦੀਕਸ਼ਾ ਕਾਮਰਾ ਅਤੇ ਡੀ.ਐੱਸ.ਪੀ. ਰਾਹੁਲ ਯਾਦਵ ਅਤੇ ਹੋਰ ਅਧਿਕਾਰੀ ਮੌਕੇ ’ਤੇ ਪਹੁੰਚੇ। ਅਨੂਪਗੜ੍ਹ ਜ਼ਿਲ੍ਹਾ ਪੁਲਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ। ਥਾਣਾ ਸਮੀਜਾ ਕੋਠੀ ਵਿਚ ਅਣਪਛਾਤੇ ਤਸਕਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਟ੍ਰੈਕ 'ਤੇ ਚੱਲ ਰਹੀ ਕੁੜੀ ਨੂੰ ਬਚਾਉਣ ਗਿਆ ਨੌਜਵਾਨ ਖ਼ੁਦ ਵੀ ਆਇਆ ਟ੍ਰੇਨ ਦੀ ਲਪੇਟ 'ਚ, ਦੋਵਾਂ ਦੀ ਹੋਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e