ਜੰਮੂ-ਕਸ਼ਮੀਰ: ਰਾਮਬਨ ’ਚ ਖੁਫੀਆ ਟਿਕਾਣੇ ਤੋਂ ਪੁਲਸ ਨੇ ਗੋਲਾ-ਬਾਰੂਦ ਕੀਤਾ ਬਰਾਮਦ

05/11/2022 1:37:55 PM

ਜੰਮੂ (ਭਾਸ਼ਾ)– ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ’ਚ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਬੁੱਧਵਾਰ ਨੂੰ ਇਕ ਖੁਫੀਆ ਟਿਕਾਣੇ ਦਾ ਪਤਾ ਲਾਇਆ। ਜਵਾਨਾਂ ਨੇ ਉੱਥੋਂ ਗੋਲਾ-ਬਾਰੂਦ ਅਤੇ ਵਿਸਫੋਟਕ ਬਰਾਮਦ ਕੀਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਗੁਪਤ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਪੁਲਸ ਦੀ ਟੀਮ ਨੇ ਸੁੰਬਰ ਇਲਾਕੇ ’ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।

ਅਧਿਕਾਰੀ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਟਿਕਾਣੇ ਤੋਂ ਇਕ ਵਾਇਰਲੈਸ ਸੈੱਟ, ਇਕ ਯੂ. ਬੀ. ਜੀ. ਐੱਲ. ਟਿਊਬ ਨਾਲ ਦੋ ਯੂ. ਬੀ. ਜੀ. ਐੱਲ. ਗ੍ਰਨੇਡ ਅਤੇ ਏਕੇ-47 ਦੀ 132 ਅਤੇ ਚੀਨੀ ਪਿਸਤੌਲ ਦੀਆਂ 12 ਗੋਲੀਆਂ ਸਮੇਤ 179 ਗੋਲਾ-ਬਾਰੂਦ ਬਰਾਮਦ ਹੋਏ। 


Tanu

Content Editor

Related News