ਸਪਾ ਸੈਂਟਰ ਅਤੇ ਰੈਸਟੋਰੈਂਟ ''ਚ ਪੁਲਸ ਨੇ ਮਾਰਿਆ ਛਾਪਾ, ਕਾਲਜ ਤੇ ਸਕੂਲ ਯੂਨੀਫਾਰਮ ''ਚ ਫੜੇ ਗਏ ਕੁੜੀਆਂ-ਮੁੰਡੇ

Monday, Oct 07, 2024 - 09:36 PM (IST)

ਮੁਜ਼ੱਫਰਨਗਰ : ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿਚ ਪੁਲਸ ਨੇ ਸਪਾ ਸੈਂਟਰ ਅਤੇ ਰੈਸਟੋਰੈਂਟ ਵਿਚ ਛਾਪਾ ਮਾਰਿਆ। ਇੱਥੋਂ 40 ਤੋਂ 50 ਦੇ ਕਰੀਬ ਲੜਕੇ-ਲੜਕੀਆਂ ਨੂੰ ਪੁਲਸ ਨੇ ਇਤਰਾਜ਼ਯੋਗ ਹਾਲਤ ਵਿਚ ਫੜ ਲਿਆ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਸਕੂਲ ਅਤੇ ਕਾਲਜ ਦੀ ਯੂਨੀਫਾਰਮ ਪਾਈ ਹੋਈ ਸੀ। ਪੁਲਸ ਨੇ ਮੌਕੇ ਤੋਂ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੂੰ ਕਾਫੀ ਸਮੇਂ ਤੋਂ ਇੱਥੇ ਅਸ਼ਲੀਲ ਹਰਕਤਾਂ ਦੀ ਸੂਚਨਾ ਮਿਲ ਰਹੀ ਸੀ।

ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਪਾ ਸੈਂਟਰ ਦੀ ਆੜ ਵਿਚ ਗੈਰ-ਕਾਨੂੰਨੀ ਗਤੀਵਿਧੀਆਂ ਚੱਲ ਰਹੀਆਂ ਹਨ, ਜਿਸ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਗਈ। ਫੜੇ ਗਏ ਸਾਰੇ ਲੜਕੇ-ਲੜਕੀਆਂ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਸਪਾ ਸੈਂਟਰ ਅਤੇ ਰੈਸਟੋਰੈਂਟ ਦੀ ਆੜ ਵਿਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ।

ਇਹ ਵੀ ਪੜ੍ਹੋ : RG Kar Case: ਟ੍ਰੇਨੀ ਡਾਕਟਰ ਨਾਲ ਨਹੀਂ ਹੋਇਆ ਸੀ ਗੈਂਗਰੇਪ, CBI ਦੀ ਚਾਰਜਸ਼ੀਟ 'ਚ ਹੋਇਆ ਵੱਡਾ ਖੁਲਾਸਾ

ਸਪਾ ਸੈਂਟਰ ਅਤੇ ਰੈਸਟੋਰੈਂਟ 'ਤੇ ਪੁਲਸ ਨੇ ਮਾਰਿਆ ਛਾਪਾ
ਸਿਟੀ ਮੈਜਿਸਟਰੇਟ ਵਿਕਾਸ ਕਸ਼ਯਪ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਸਪਾ ਸੈਂਟਰ ਅਤੇ ਰੈਸਟੋਰੈਂਟ ਦੀਆਂ ਸਾਰੀਆਂ ਗਤੀਵਿਧੀਆਂ ਦੀ ਜਾਂਚ ਕੀਤੀ ਗਈ। ਰੈਸਟੋਰੈਂਟ ਵਿਚ ਨਾ ਤਾਂ ਭੋਜਨ ਸੁਰੱਖਿਆ ਮਾਪਦੰਡ ਸਨ ਅਤੇ ਨਾ ਹੀ ਕੋਈ ਵੈਧ ਰਜਿਸਟ੍ਰੇਸ਼ਨ ਸੀ। ਇਸ ਮਾਮਲੇ ਵਿਚ ਸਾਰੇ ਸਬੰਧਤ ਵਿਭਾਗ ਵੀ ਕਾਰਵਾਈ ਵਿਚ ਸ਼ਾਮਲ ਹੋਣਗੇ।

ਕੁੜੀਆਂ-ਮੁੰਡੇ ਸਕੂਲ ਅਤੇ ਕਾਲਜ ਦੀ ਯੂਨੀਫਾਰਮ 'ਚ ਫੜੇ ਗਏ
ਵਿਕਾਸ ਕਸ਼ਯਪ ਨੇ ਇਹ ਵੀ ਦੱਸਿਆ ਕਿ ਸਪਾ ਸੈਂਟਰ ਅਤੇ ਰੈਸਟੋਰੈਂਟ ਦੇ ਸੰਚਾਲਕ ਨੂੰ ਹਿਰਾਸਤ 'ਚ ਲਿਆ ਗਿਆ ਹੈ ਅਤੇ ਉਸ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਸ ਅਤੇ ਪ੍ਰਸ਼ਾਸਨ ਦੀ ਟੀਮ ਇਸ ਮਾਮਲੇ ਵਿਚ ਪੂਰੀ ਕਾਨੂੰਨੀ ਕਾਰਵਾਈ ਕਰਨ ਵਿਚ ਲੱਗੀ ਹੋਈ ਹੈ। ਪੁਲਸ ਨੇ ਦੱਸਿਆ ਕਿ ਇਹ ਛਾਪੇਮਾਰੀ ਜ਼ਿਲ੍ਹੇ 'ਚ ਹਾਲ ਹੀ 'ਚ ਹੋਏ ਹੋਰ ਮਾਮਲਿਆਂ ਦੀ ਲੜੀ ਦਾ ਹਿੱਸਾ ਹੈ, ਜਿਸ 'ਚ ਗੈਰ-ਕਾਨੂੰਨੀ ਗਤੀਵਿਧੀਆਂ ਖਿਲਾਫ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Sandeep Kumar

Content Editor

Related News