ਤੋਤੇ ਨੇ ਫੜਾਏ ਚੋਰ!
Monday, Jul 09, 2018 - 11:54 PM (IST)
ਕੋਚੀ— ਤੋਤੇ ਨੂੰ ਆਵਾਜ਼ਾਂ ਦੀ ਨਕਲ ਕਰਦਿਆਂ ਤਾਂ ਤੁਸੀਂ ਸੁਣਿਆ ਹੋਵੇਗਾ ਪਰ ਕੀ ਕੋਈ ਤੋਤਾ ਚੋਰਾਂ ਨੂੰ ਪੁਲਸ ਦੇ ਸ਼ਿਕੰਜੇ ਤੱਕ ਪਹੁੰਚਾਉਣ ਵਿਚ ਮਦਦਗਾਰ ਸਾਬਤ ਹੋ ਸਕਦਾ ਹੈ। ਇਹ ਦਿਲਚਸਪ ਘਟਨਾ ਕੇਰਲ ਵਿਚ ਵਾਪਰੀ। ਇਥੇ ਕੋਚੀ ਸ਼ਹਿਰ ਵਿਚ ਇਕ ਅਫਰੀਕਨ ਗ੍ਰੇ ਪੈਰਟ (ਅਫਰੀਕਨ ਤੋਤਾ) ਨੇ ਪੁਲਸ ਨੂੰ ਮਦਦ ਪਹੁੰਚਾਉਂਦੇ ਹੋਏ ਚੋਰਾਂ ਨੂੰ ਰੰਗੇ ਹੱਥੀਂ ਫੜਵਾ ਦਿੱਤਾ। ਕੋਚੀ ਵਿਚ ਸਤੀਸ਼ ਦੀ ਪਾਲਤੂ ਪਸ਼ੂ-ਪੰਛੀਆਂ ਦੀ ਦੁਕਾਨ ਹੈ। ਬੀਤੇ ਦਿਨ ਉਸਦੀ ਦੁਕਾਨ 'ਚ ਰੱਖੇ ਦੋ ਅਫਰੀਕਨ ਗ੍ਰੇ ਪੈਰਟ, ਇਕ ਪਰਸੀਅਨ ਬਿੱਲੀ ਅਤੇ ਦੋ ਕਾਕਟੇਲ ਪੰਛੀ ਗਾਇਬ ਸਨ। ਇਸ ਬਾਰੇ ਸਤੀਸ਼ ਨੇ ਪੁਲਸ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਤੋਤਾ ਕਿਸੇ ਬੱਚੇ ਵਾਂਗ ਰੌਲਾ ਪਾਉਂਦਾ ਹੋਇਆ ਸਤੀਸ਼ ਅਤੇ ਸੰਧਿਆ ਦੋ ਨਾਂ ਲੈ ਰਿਹਾ ਹੈ, ਇਥੋਂ ਹੀ ਪੁਲਸ ਨੂੰ ਚੋਰਾਂ ਦਾ ਸੁਰਾਗ ਮਿਲਿਆ ਅਤੇ ਉਹ ਫੜੇ ਗਏ।
