ਦਾਊਦ ਦੀ ਭਤੀਜੀ ਦੇ ਵਿਆਹ ''ਚ ਸ਼ਾਮਲ ਹੋਏ ਸਨ ਪੁਲਸ ਅਫ਼ਸਰ

05/25/2017 4:18:58 AM

ਨਾਸਿਕ— ਮਹਾਰਾਸ਼ਟਰ ਦੇ ਨਾਸਿਕ 'ਚ ਭਾਰਤ ਦੇ ਮੋਸਟ ਵਾਂਟੇਡ ਅੰਡਰਵਰਲਡ ਡਾਨ ਦਾਊਦ ਦੀ ਭਤੀਜੀ ਦਾ ਵਿਆਹ ਜਾਂਚ ਏਜੰਸੀਆਂ ਦੀ ਨਜ਼ਰ 'ਚ ਆ ਗਿਆ ਹੈ। ਦਰਅਸਲ ਇਸ ਵਿਆਹ 'ਚ ਮਸ਼ੂਹਰ ਲੋਕਾਂ ਤੋਂ ਇਲਾਵਾ ਨਾਸਿਕ ਅਤੇ ਮੁੰਬਈ ਪੁਲਸ ਦੇ ਕਈ ਅਫ਼ਸਰ ਵੀ ਸ਼ਾਮਲ ਹੋਏ ਸਨ। ਨਾਸਿਕ 'ਚ 19 ਮਈ ਨੂੰ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਸਾਂਢੂ ਜਕੀ ਦੀ ਬੇਟੀ ਦਾ ਵਿਆਹ ਸ਼ਾਹੀ ਅੰਦਾਜ 'ਚ ਹੋਇਆ ਸੀ।
ਜਾਂਚ ਏਜੰਸੀਆਂ ਤੋਂ ਇਨਪੁਟ ਮਿਲਣ ਤੋਂ ਬਾਅਦ ਵਿਆਹ 'ਚ ਸ਼ਾਮਲ ਹੋਣ ਵਾਲੇ ਨਾਸਿਕ ਪੁਲਸ ਦੇ 8-9 ਪੁਲਸ ਕਰਮਚਾਰੀਆਂ ਤੋਂ ਨਾਸਿਕ ਦੇ ਪੁਲਸ ਕਮਿਸ਼ਨਰ ਨੇ ਜਵਾਬ ਮੰਗਿਆ ਹੈ। ਇਸੇ ਤਰ੍ਹਾਂ ਮੁੰਬਈ ਪੁਲਸ ਦੇ ਉਨ੍ਹਾਂ ਅਫ਼ਸਰਾਂ ਅਤੇ ਕਰਮਚਾਰੀਆਂ ਤੋਂ ਵੀ ਜਵਾਬ ਤਲੱਬ ਹੋ ਸਕਦਾ ਹੈ ਜੋ ਇਸ ਵਿਆਹ 'ਚ ਸ਼ਾਮਲ ਹੋਏ ਸਨ।


Related News