''ਆਨਰ ਕਿਲਿੰਗ'' ਦਾ ਵੀਡੀਓ ਵਾਇਰਲ, 11 ਸ਼ੱਕੀ ਗ੍ਰਿਫ਼ਤਾਰ

Monday, Jul 21, 2025 - 10:54 AM (IST)

''ਆਨਰ ਕਿਲਿੰਗ'' ਦਾ ਵੀਡੀਓ ਵਾਇਰਲ, 11 ਸ਼ੱਕੀ ਗ੍ਰਿਫ਼ਤਾਰ

ਕਰਾਚੀ (ਪੀ.ਟੀ.ਆਈ.)- ਹਾਲ ਹੀ ਵਿਚ ਇੱਕ ਜੋੜੇ ਨੂੰ ਗੋਲੀ ਮਾਰ ਕੇ ਕਤਲ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋੋਈ ਸੀ। ਘਟਨਾ ਸਬੰਧੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪਾਕਿਸਤਾਨ ਪੁਲਿਸ ਨੇ ਬਲੋਚਿਸਤਾਨ ਸੂਬੇ ਵਿੱਚ ਘੱਟੋ-ਘੱਟ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਘਟਨਾ ਨੇ ਦੇਸ਼ ਵਿੱਚ ਰੋਸ ਪੈਦਾ ਕਰ ਦਿੱਤਾ ਹੈ ਅਤੇ ਲੋਕ, ਧਾਰਮਿਕ ਵਿਦਵਾਨ ਅਤੇ ਰਾਜਨੀਤਿਕ ਨੇਤਾ ਸਾਰੇ ਇਸ ਭਿਆਨਕ ਅਪਰਾਧ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਮਿਸਾਲੀ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ। ਬਲੋਚਿਸਤਾਨ ਦੇ ਮੁੱਖ ਮੰਤਰੀ ਸਰਫਰਾਜ਼ ਬੁਗਤੀ ਨੇ ਪੁਸ਼ਟੀ ਕੀਤੀ ਹੈ ਕਿ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ 'ਤੇ ਜੋੜੇ ਦੀ "ਆਨਰ ਕਿਲਿੰਗ" ਦੇ ਪਿੱਛੇ ਹੋਣ ਦਾ ਸ਼ੱਕ ਹੈ।

ਪੜ੍ਹੋ ਇਹ ਅਹਿਮ ਖ਼ਬਰ-ਮੈਡੀਕਲ ਸਹੂਲਤਾਂ ਦੀ ਘਾਟ ਕਾਰਨ ਨਵਜੰਮੇ ਨੇ ਗੁਆਈ ਜਾਨ, ਮਾਪਿਆਂ ਦਾ ਬੁਰਾ ਹਾਲ

ਸਰਕਾਰੀ ਬੁਲਾਰੇ ਸ਼ਾਹਿਦ ਰਿੰਦ ਨੇ ਕਿਹਾ,"ਇਸ ਘਟਨਾ ਵਿੱਚ ਸ਼ਾਮਲ ਸਾਰੇ ਲੋਕਾਂ ਦੀ ਪਛਾਣ ਦੀ ਪੁਸ਼ਟੀ ਕਰਨ ਲਈ ਜਾਂਚ ਜਾਰੀ ਹੈ, ਜਦੋਂ ਇਹ ਘਟਨਾ ਵਾਪਰੀ ਅਤੇ ਵੀਡੀਓ ਕਿਸਨੇ ਜਾਰੀ ਕੀਤੀ।" ਵੀਡੀਓ ਵਿੱਚ ਭਾਰੀ ਹਥਿਆਰਬੰਦ ਬੰਦਿਆਂ ਦੇ ਇੱਕ ਸਮੂਹ ਨੂੰ ਜੋੜੇ ਨੂੰ ਗੋਲੀ ਮਾਰਦੇ ਅਤੇ ਕਤਲ ਕਰਦੇ ਦਿਖਾਇਆ ਗਿਆ, ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਵੀਡੀਓ ਵਿੱਚ ਮੌਜੂਦ ਆਦਮੀਆਂ ਨੂੰ ਬਲੋਚਿਸਤਾਨ ਦੇ ਕਈ ਹਿੱਸਿਆਂ ਵਿੱਚ ਬੋਲੀ ਜਾਣ ਵਾਲੀ ਬ੍ਰੂਹੀ ਭਾਸ਼ਾ ਬੋਲਦੇ ਸੁਣਿਆ ਗਿਆ। ਗੌਰਤਲਬ ਹੈ ਕਿ ਪਾਕਿਸਤਾਨ ਦੇ ਕਈ ਹਿੱਸਿਆਂ ਵਿੱਚ ਅਣਖ ਖਾਤਰ ਕਤਲ ਲਗਾਤਾਰ ਜਾਰੀ ਹਨ। ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਇੱਕ ਰਿਪੋਰਟ ਵਿੱਚ ਦੱਸਿਆ ਹੈ ਕਿ 2024 ਵਿੱਚ ਦੇਸ਼ ਵਿੱਚ ਅਣਖ ਖਾਤਰ ਕਤਲ ਦੇ ਘੱਟੋ-ਘੱਟ 405 ਪੀੜਤ ਦਰਜ ਹੋਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News