ਓ ਤੇਰੀ! ਨਸ਼ੇੜੀ ਨੌਜਵਾਨ ਨੇ 20 ਸਕਿੰਟ ''ਚ ਔਰਤ ਨੂੰ ਸ਼ਰੇਆਮ ਮਾਰੇ 30 ਥੱਪੜ, ਵੀਡੀਓ ਵਾਇਰਲ

Friday, Jul 18, 2025 - 04:31 PM (IST)

ਓ ਤੇਰੀ! ਨਸ਼ੇੜੀ ਨੌਜਵਾਨ ਨੇ 20 ਸਕਿੰਟ ''ਚ ਔਰਤ ਨੂੰ ਸ਼ਰੇਆਮ ਮਾਰੇ 30 ਥੱਪੜ, ਵੀਡੀਓ ਵਾਇਰਲ

ਹਾਪੁੜ : ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ 'ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਕ ਨੌਜਵਾਨ ਵਲੋਂ ਸ਼ਰੇਆਮ ਇਕ ਔਰਤ ਨੂੰ ਥੱਪੜ ਮਾਰ ਦਿੱਤੇ ਜਾਣ ਦੀ ਘਟਨਾ ਸਾਹਮਣੇ ਆਈ। ਮੌਕੇ 'ਤੇ ਮੌਜੂਦ ਕਈ ਲੋਕਾਂ ਨੇ ਔਰਤ ਨੂੰ ਥੱਪੜ ਮਾਰੇ ਜਾਣ ਦੀ ਵੀਡੀਓ ਬਣਾ ਲਈ, ਜਿਸ ਨੂੰ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਦੱਸ ਦੇਈਏ ਕਿ ਵਾਇਰਲ ਹੋ ਰਹੀ ਵੀਡੀਓ ਵਿਚ ਸਾਫ਼ ਦਿਖਾਈ ਦੇ ਰਿਹਾ ਕਿ ਇੱਕ ਨਸ਼ੇੜੀ ਨੌਜਵਾਨ ਸਾਹਮਣੇ ਖੜ੍ਹੀ ਔਰਤ ਨੂੰ ਬੇਰਹਿਮੀ ਨਾਲ ਵਾਰ-ਵਾਰ ਥੱਪੜ ਮਾਰ ਰਿਹਾ ਹੈ। ਇਸ ਦੌਰਾਨ ਕਈ ਲੋਕ ਉਹਨਾਂ ਦੇ ਆਲੇ-ਦੁਆਲੇ ਖੜ੍ਹੇ ਹਨ।

ਮਿਲੀ ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਹ ਵੀਡੀਓ ਹਾਪੁੜ ਦੇ ਨਗਰ ਕੋਤਵਾਲੀ ਇਲਾਕੇ ਦੇ ਮੁਹੱਲਾ ਆਦਰਸ਼ ਨਗਰ ਦੀ ਹੈ। ਇੱਥੇ ਰਹਿਣ ਵਾਲੇ ਇੱਕ ਨੌਜਵਾਨ ਦਾ ਵੀਰਵਾਰ ਦੁਪਹਿਰ ਨੂੰ ਕਿਸੇ ਗੱਲ ਨੂੰ ਲੈ ਕੇ ਇੱਕ ਗੁਆਂਢੀ ਔਰਤ ਨਾਲ ਝਗੜਾ ਹੋ ਗਿਆ। ਨਸ਼ੇ ਦੀ ਹਾਲਤ ਵਿੱਚ ਨੌਜਵਾਨ ਨੇ ਔਰਤ ਨੂੰ ਸੜਕ ਦੇ ਵਿਚਕਾਰ ਕੁੱਟਣਾ ਸ਼ੁਰੂ ਕਰ ਦਿੱਤਾ। ਨੌਜਵਾਨ ਨੇ ਲਗਭਗ 20 ਸਕਿੰਟਾਂ ਵਿੱਚ ਔਰਤ ਨੂੰ 30 ਵਾਰ ਥੱਪੜ ਮਾਰੇ। ਇਸ ਦੌਰਾਨ ਲੋਕ ਘਟਨਾ ਦੀ ਵੀਡੀਓ ਬਣਾਉਣ ਵਿੱਚ ਰੁੱਝੇ ਹੋਏ ਹਨ ਪਰ ਕੋਈ ਵੀ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ।  

 

ਵਾਇਰਲ ਵੀਡੀਓ ਵਿੱਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਲੜਾਈ ਦੌਰਾਨ ਔਰਤ ਦਾ ਭਰਾ ਮੌਕੇ 'ਤੇ ਪਹੁੰਚ ਜਾਂਦਾ ਹੈ। ਇਸ ਦੌਰਾਨ ਜਦੋਂ ਨੌਜਵਾਨ ਔਰਤ 'ਤੇ ਦੁਬਾਰਾ ਹੱਥ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦਾ ਭਰਾ ਉਸਨੂੰ ਇੱਕ ਝਟਕੇ ਨਾਲ ਹੇਠਾਂ ਸੁੱਟ ਦਿੰਦਾ ਹੈ। ਫਿਰ ਉਕਤ ਔਰਤ ਆਪਣੀਆਂ ਚੱਪਲਾਂ ਉਤਾਰ ਕੇ ਨੌਜਵਾਨ ਨੂੰ ਕੁੱਟਣਾ ਸ਼ੁਰੂ ਕਰ ਦਿੰਦੀ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਔਰਤ ਨੂੰ ਕੁੱਟਣ ਵਾਲੇ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਉਂਦੀ ਹੈ ਅਤੇ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀ ਨੌਜਵਾਨ ਵਿਰੁੱਧ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿੰਦੀ ਹੈ। ਇਲਾਜ ਤੋਂ ਬਾਅਦ ਪੁਲਸ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲੈਂਦੀ ਹੈ।
  


author

rajwinder kaur

Content Editor

Related News