ਸ਼ਾਹ ਦੇ ਦੌਰੇ ਦੌਰਾਨ ਨਸ਼ੇ ’ਚ ਡਿਊਟੀ ’ਤੇ ਆਉਣ ਵਾਲਾ ਪੁਲਸ ਅਧਿਕਾਰੀ ਮੁਅੱਤਲ
Sunday, Oct 05, 2025 - 11:55 PM (IST)

ਕੋਚੀ, (ਭਾਸ਼ਾ)- ਕੇਰਲ ਸਰਕਾਰ ਨੇ ਅਗਸਤ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੌਰੇ ਦੌਰਾਨ ਸ਼ਰਾਬ ਦੇ ਨਸ਼ੇ ’ਚ ਡਿਊਟੀ ’ਤੇ ਆਉਣ ਲਈ ਕੇਰਲ ਹਥਿਆਰਬੰਦ ਪੁਲਸ (ਕੇ. ਏ. ਪੀ.) ਬਟਾਲੀਅਨ ਦੇ ਇਕ ਸਹਾਇਕ ਕਮਾਂਡੈਂਟ ਨੂੰ ਮੁਅੱਤਲ ਕਰ ਦਿੱਤਾ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਸ ਨੇ ਦੱਸਿਆ ਕਿ ਸ਼ਾਹ ਜਦੋਂ 21 ਅਗਸਤ ਨੂੰ ਕੇਰਲ ਦੀ 2 ਦਿਨਾ ਯਾਤਰਾ ’ਤੇ ਕੋਚੀ ਪੁੱਜੇ ਸਨ, ਤਾਂ ਉਦੋਂ ਕੇ. ਏ. ਪੀ. ਬਟਾਲੀਅਨ ਦੇ ਅਧਿਕਾਰੀ ਐੱਸ. ਸੁਰੇਸ਼ ਕੁਮਾਰ ਨੂੰ ਹਵਾਈ ਅੱਡਾ ਟਰਮੀਨਲ ’ਤੇ ਇੰਚਾਰਜ ਅਧਿਕਾਰੀ ਵਜੋਂ ਤਾਇਨਾਤ ਕੀਤਾ ਗਿਆ ਸੀ। ਹਾਲਾਂਕਿ, ਪੁਲਸ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਨੇ ਕੁਮਾਰ ਨੂੰ ਸ਼ਰਾਬ ਦੇ ਨਸ਼ੇ ’ਚ ਪਾਇਆ ਅਤੇ ਉਨ੍ਹਾਂ ਨੂੰ ਤੁਰੰਤ ਡਿਊਟੀ ਤੋਂ ਹਟਾ ਦਿੱਤਾ। ਪੁਲਸ ਮੁਤਾਬਕ, ਕੁਮਾਰ ਨੂੰ ਬਾਅਦ ’ਚ ਅੰਗਮਾਲੀ ਦੇ ਇਕ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਮੈਡੀਕਲ ਜਾਂਚ ’ਚ ਉਨ੍ਹਾਂ ਦੇ ਸ਼ਰਾਬ ਪੀਤੀ ਹੋਣ ਦੀ ਪੁਸ਼ਟੀ ਹੋਈ।