ਚੱਲਦੀ ਟਰੇਨ ''ਚ ਪੁਲਸ ਵਾਲੇ ਨੇ ਹੀ ਕੱਢ ਲਿਆ ਸੁੱਤੇ ਯਾਤਰੀ ਦਾ ਫ਼ੋਨ, ਫ਼ਿਰ ਜੋ ਹੋਇਆ,..
Tuesday, Jul 08, 2025 - 12:03 PM (IST)

ਨੈਸ਼ਨਲ ਡੈਸਕ- ਮੌਜੂਦਾ ਸਮੇਂ ਦੇਸ਼ ਦੀ ਆਬਾਦੀ ਦਾ ਵੱਡਾ ਹਿੱਸਾ ਟਰੇਨ ਰਾਹੀਂ ਸਫ਼ਰ ਕਰਦਾ ਹੈ। ਟਰੇਨ ਦਾ ਸਫ਼ਰ ਇਕ ਤਾਂ ਸੁਰੱਖਿਅਤ ਮੰਨਿਆ ਜਾਂ ਹੈ, ਦੂਜਾ ਇਸ ਰਾਹੀਂ ਯਾਤਰੀ ਬੱਸ-ਕਾਰ ਨਾਲੋਂ ਤੇਜ਼ੀ ਨਾਲ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦੇ ਹਨ। ਪਰ ਇਸ ਸਫ਼ਰ ਦੌਰਾਨ ਭੀੜ ਹੋਣ ਕਾਰਨ ਕਈ ਵਾਰ ਯਾਤਰੀਆਂ ਨੂੰ ਨੁਕਸਾਨ ਵੀ ਝੱਲਣਾ ਪੈਂਦਾ ਹੈ।
ਟਰੇਨ ਦੇ ਸਫ਼ਰ ਦੌਰਾਨ ਜੇਬਕਤਰੇ ਲੋਕਾਂ ਨੂੰ ਚੂਨਾ ਲਾਉਣ ਦੀ ਫ਼ਿਰਾਕ 'ਚ ਹੀ ਰਹਿੰਦੇ ਹਨ। ਪੁਲਸ ਅਧਿਕਾਰੀਆਂ ਦੇ ਟਰੇਨ 'ਚ ਮੌਜੂਦ ਹੋਣ ਦੇ ਬਾਵਜੂਦ ਵੀ ਮੌਕਾ ਮਿਲਣ 'ਤੇ ਇਹ ਲੋਕ ਲੋਕਾਂ ਦੇ ਪਰਸ, ਪੈਸੇ, ਫ਼ੋਨ ਜਾਂ ਹੋਰ ਕੀਮਤੀ ਸਾਮਾਨ 'ਤੇ ਹੱਥ ਸਾਫ਼ ਕਰ ਹੀ ਜਾਂਦੇ ਹਨ। ਇਸੇ ਦੌਰਾਨ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਟਰੇਨ 'ਚ ਸੁੱਤੇ ਇਕ ਵਿਅਕਤੀ ਦੀ ਜੇਬ 'ਚੋਂ ਨੇੜੇ ਖੜ੍ਹੇ ਇਕ ਪੁਲਸ ਮੁਲਾਜ਼ਮ ਨੇ ਹੀ ਫ਼ੋਨ ਕੱਢ ਲਿਆ।
ਵੀਡੀਓ 'ਚ ਇਕ ਪੁਲਸ ਮੁਲਾਜ਼ਮ ਦਿਖਾਈ ਦੇ ਰਿਹਾ ਹੈ, ਜੋ ਕਿ ਟਰੇਨ 'ਚ ਇਕ ਸੁੱਤੇ ਹੋਏ ਵਿਅਕਤੀ ਦੇ ਕੋਲ ਖੜ੍ਹਾ ਹੈ। ਮੁਲਾਜ਼ਮ ਨੇ ਵਿਅਕਤੀ ਦੀ ਜੇਬ 'ਚ ਹੱਥ ਪਾਇਆ ਤੇ ਉਸ ਦਾ ਫ਼ੋਨ ਕੱਢ ਲਿਆ। ਇਸ ਮਗਰੋਂ ਉਨ੍ਹਾਂ ਦੱਸਿਆ ਕਿ ਟਰੇਨ 'ਚ ਜ਼ਿਆਦਾਤਰ ਚੋਰੀਆਂ ਇੰਝ ਹੀ ਹੁੰਦੀਆਂ ਹਨ।
ਫ਼ਿਰ ਉਨ੍ਹਾਂ ਉਸ ਯਾਤਰੀ ਨੂੰ ਉਠਾਇਆ ਤੇ ਪੁੱਛਿਆ ਕਿ ਕਿੱਥੇ ਜਾਣਾ ਹੈ, ਜਦੋੋਂ ਵਿਅਕਤੀ ਦੀ ਅੱਖ ਖੁੱਲ੍ਹੀ ਤਾਂ ਮੁਲਾਜ਼ਮ ਨੇ ਉਸ ਨੂੰ ਕਿਹਾ ਕਿ ਆਪਣਾ ਫ਼ੋਨ ਦਿਖਾ। ਫ਼ੋਨ ਜੇਬ 'ਚ ਨਾ ਦੇਖ ਉਕਤ ਵਿਅਕਤੀ ਦੇ ਹੋਸ਼ ਉੱਡ ਗਏ। ਹਾਲਾਂਕਿ ਉਸ ਨੂੰ ਪਰੇਸ਼ਾਨ ਦੇਖ ਮੁਲਾਜ਼ਮ ਨੇ ਉਸ ਦਾ ਫ਼ੋਨ ਉਸ ਨੂੰ ਵਾਪਸ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਹ ਵੀਡੀਓ ਸਿਰਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਬਣਾਈ ਹੈ। ਕੁਝ ਲੋਕ ਟਰੇਨ 'ਚ ਸਫ਼ਰ ਦੌਰਾਨ ਬੇਫਿਕਰੇ ਹੋ ਕੇ ਸੌਂ ਜਾਂਦੇ ਹਨ ਜਾਂ ਆਪਣੇ ਸਾਮਾਨ ਵੱਲ ਧਿਆਨ ਨਹੀਂ ਦਿੰਦੇ, ਜਿਸ ਕਾਰਨ ਠੱਗ-ਚੋਰ ਉਨ੍ਹਾਂ ਦਾ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਜਾਂਦੇ ਹਨ ਤੇ ਉਨ੍ਹਾਂ ਕੋਲ ਪਛਤਾਉਣ ਤੋਂ ਇਲਾਵਾ ਕੋਈ ਰਾਹ ਨਹੀਂ ਬਚਦਾ।
ਇਹ ਵੀ ਪੜ੍ਹੋ- ਰਿਸ਼ਤੇਦਾਰ ਦੇ ਘਰ ਖਾਣਾ ਖਾਣ ਗਿਆ ਸੀ ਨਵਾਂ ਵਿਆਹਿਆ ਜੋੜਾ, ਪਲਾਂ 'ਚ ਉੱਜੜ ਗਈ ਦੁਨੀਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e