ਜਦੋਂ ਮਰਹੂਮ ਪੁਲਸ ਅਫ਼ਸਰ ਦਾ ਕੀਤਾ ਤਬਾਦਲਾ, ਡੀ.ਜੀ.ਪੀ. ਨੇ ਮੰਗੀ ਮੁਆਫ਼ੀ

Saturday, Jan 12, 2019 - 11:54 AM (IST)

ਜਦੋਂ ਮਰਹੂਮ ਪੁਲਸ ਅਫ਼ਸਰ ਦਾ ਕੀਤਾ ਤਬਾਦਲਾ, ਡੀ.ਜੀ.ਪੀ. ਨੇ ਮੰਗੀ ਮੁਆਫ਼ੀ

ਲਖਨਊ— ਯੂ.ਪੀ. ਪੁਲਸ ਨੇ ਸ਼ੁੱਕਰਵਾਰ ਨੂੰ ਪੁਲਸ ਸੁਪਰਡੈਂਟ (ਡੀ.ਐੱਸ.ਪੀ.) ਪੱਧਰ ਦੇ ਕੁਝ ਅਧਿਕਾਰੀਆਂ ਦੀ ਇਕ ਤਬਾਦਲਾ ਸੂਚੀ ਜਾਰੀ ਕੀਤੀ। ਇਕ ਵਾਰ ਨੂੰ ਤਾਂ ਇਹ ਆਮ ਤਬਾਦਲਾ ਸੂਚੀ ਹੀ ਸੀ ਪਰ ਇਸ 'ਚ ਇਕ ਭਾਰੀ ਭੁੱਲ ਹੋ ਗਈ। ਦਰਅਸਲ 19ਵੇਂ ਨੰਬਰ 'ਤੇ ਜਿਹੜੇ ਡੀ.ਐੱਸ.ਪੀ. ਸੱਤਿਆ ਨਾਰਾਇਣ ਸਿੰਘ ਦਾ ਨਾਂ ਸੀ, ਉਨ੍ਹਾਂ ਦਾ ਕਾਫੀ ਪਹਿਲਾਂ ਦਿਹਾਂਤ ਹੋ ਚੁਕਿਆ ਸੀ। ਸੱਤਿਆ ਨਾਰਾਇਣ ਸਿੰਘ ਦਾ ਇਸ ਤੋਂ ਪਹਿਲਾਂ ਡੀ.ਐੱਸ.ਪੀ. (ਐੱਲ.ਆਈ.ਯੂ.) ਅਯੁੱਧਿਆ ਦੇ ਅਹੁਦੇ 'ਤੇ ਟਰਾਂਸਫਰ ਕੀਤਾ ਗਿਆ ਸੀ। ਇਸ ਸੂਚੀ 'ਚ ਉਸ ਟਰਾਂਸਫਰ ਆਰਡਰ ਨੂੰ ਰੱਦ ਕਰਨ ਦੀ ਸੂਚਨਾ ਸੀ। ਉਨ੍ਹਾਂ ਦੇ ਨਾਂ ਦੇ ਅੱਗੇ ਲਿਖਿਆ ਸੀ ਕਿ ਅਯੁੱਧਿਆ 'ਚ ਉਨ੍ਹਾਂ ਦੇ ਟਰਾਂਸਫਰ ਆਦੇਸ਼ ਨੂੰ ਰੱਦ ਕੀਤਾ ਜਾਂਦਾ ਹੈ ਅਤੇ ਉਹ ਡੀ.ਐੱਸ.ਪੀ. (ਇੰਟੈਲੀਜੈਂਸ), ਡੀ.ਜੀ.ਪੀ. ਹੈੱਡ ਕੁਆਰਟਰ ਦੇ ਅਹੁਦੇ 'ਤੇ ਬਣੇ ਰਹਿਣਗੇ।


ਗਲਤੀ ਸਾਹਮਣੇ ਆਉਂਦੇ ਹੀ ਪੁਲਸ ਮਹਿਕਮੇ 'ਚ ਹੜਕੰਪ ਮਚ ਗਿਆ। ਹਾਲਾਂਕਿ ਡੀ.ਜੀ.ਪੀ. ਓ.ਪੀ. ਸਿੰਘ ਨੇ ਸਾਹਮਣੇ ਆ ਕੇ ਖੁਦ ਇਸ ਗਲਤੀ ਲਈ ਮੁਆਫ਼ੀ ਮੰਗੀ। ਡੀ.ਜੀ.ਪੀ. ਨੇ ਟਵੀਟ ਕੀਤਾ,''ਇਹ ਬੇਹੱਦ ਦੁਖ ਦੀ ਗੱਲ ਹੈ ਕਿ ਡੀ.ਐੱਸ.ਪੀ. ਦੀ ਟਰਾਂਸਫਰ ਸੂਚੀ 'ਚ ਸਵ. ਸੱਤਿਆ ਨਾਰਾਇਣ ਸਿੰਘ ਦਾ ਨਾਂ ਸੀ। ਅਜਿਹੀ ਗਲਤੀ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ ਹੈ ਅਤੇ ਪੁਲਸ ਵਿਭਾਗ ਦਾ ਮੁਖੀਆ ਹੋਣ ਦੇ ਨਾਤੇ ਮੈਂ ਮੁਆਫ਼ੀ ਮੰਗਦਾ ਹਾਂ। ਮੈਂ ਇਸ ਮਾਮਲੇ 'ਚ ਸਖਤ ਕਾਰਵਾਈ ਕਰਾਂਗਾ ਅਤੇ ਤੈਅ ਕਰਾਂਗਾ ਕਿ ਦੁਬਾਰਾ ਅਜਿਹੀ ਕੋਈ ਭੁੱਲ ਨਾ ਹੋਵੇ।''


author

DIsha

Content Editor

Related News