ਪੁਲਸ ਨੇ ਮੁਕਾਬਲੇ ਤੋਂ ਬਾਅਦ ਨੀਰਜ ਬਵਾਨਾ ਗਿਰੋਹ ਦਾ ਕਰੀਬੀ ਸਹਿਯੋਗੀ ਕੀਤਾ ਗ੍ਰਿਫ਼ਤਾਰ
Monday, Mar 17, 2025 - 06:05 PM (IST)

ਨਵੀਂ ਦਿੱਲੀ- ਦੱਖਣ-ਪੂਰਬੀ ਦਿੱਲੀ ਦੇ ਪੁਲ ਪ੍ਰਹਲਾਦਪੁਰ ਇਲਾਕੇ 'ਚ ਮੁਕਾਬਲੇ ਤੋਂ ਬਾਅਦ ਪੁਲਸ ਨੇ ਨੀਰਜ ਬਵਾਨਾ ਗੈਂਗ ਦੇ ਇਕ ਕਰੀਬੀ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਅਨੁਸਾਰ ਫੜੇ ਗਏ ਮੁਲਜ਼ਮ ਦੀ ਪਛਾਣ ਸ਼ੁਭਮ (24) ਵਾਸੀ ਜੰਗਪੁਰਾ ਵਜੋਂ ਹੋਈ ਹੈ, ਜਿਸ ਨੂੰ ਪਿਸਤੌਲ ਅਤੇ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਹੈ। ਦੱਖਣ-ਪੂਰਬੀ ਦਿੱਲੀ ਦੇ ਡਿਪਟੀ ਕਮਿਸ਼ਨਰ ਆਫ਼ ਪੁਲਸ (ਡੀਸੀਪੀ) ਰਵੀ ਕੁਮਾਰ ਸਿੰਘ ਨੇ ਕਿਹਾ,''ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ, ਪੁਲਸ ਟੀਮ ਨੇ 16 ਮਾਰਚ ਨੂੰ ਐੱਮਬੀ ਰੋਡ 'ਤੇ ਵਾਹਨਾਂ ਦੀ ਜਾਂਚ ਸ਼ੁਰੂ ਕੀਤੀ। ਰਾਤ ਕਰੀਬ 10.30 ਵਜੇ ਸ਼ੁਭਮ ਨੂੰ ਬਦਰਪੁਰ ਤੋਂ ਮੋਟਰਸਾਈਕਲ 'ਤੇ ਆਉਂਦਾ ਦੇਖਿਆ ਗਿਆ। ਜਦੋਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮੋਟਰਸਾਈਕਲ ਤੋਂ ਕੰਟਰੋਲ ਗੁਆ ਦੇਣ ਕਾਰਨ ਉਹ ਡਿੱਗ ਗਿਆ।''
ਸਿੰਘ ਅਨੁਸਾਰ, ਸ਼ੁਭਮ ਨੇ ਸਰੰਡਰ ਕਰਨ ਦੀ ਬਜਾਏ ਪੁਲਸ ਟੀਮ 'ਤੇ 2 ਗੋਲੀਆਂ ਚਲਾਈਆਂ, ਜੋ ਕਾਂਸਟੇਬਲ ਆਸ਼ੀਸ਼ ਨੂੰ ਲੱਗੀਆਂ ਪਰ 'ਬੁਲੇਟਪਰੂਫ ਜੈਕੇਟ' ਕਾਰਨ ਉਹ ਬਚ ਗਿਆ। ਸਿੰਘ ਨੇ ਦੱਸਿਆ ਕਿ ਜਵਾਬ 'ਚ ਪੁਲਸ ਨੇ ਵੀ 2 ਗੋਲੀਆਂ ਚਲਾਈਆਂ, ਜਿਸ ਕਾਰਨ ਸ਼ੁਭਮ ਜ਼ਖ਼ਮੀ ਹੋ ਗਿਆ। ਗੋਲੀ ਉਸ ਦੇ ਪੈਰ 'ਚ ਲੱਗੀ। ਉਨ੍ਹਾਂ ਦੱਸਿਆ ਕਿ ਸ਼ੁਭਮ ਨੂੰ ਇਲਾਜ ਲਈ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾ (ਏਮਜ਼ ਲਿਜਾਇਆ ਗਿਆ। ਸਿੰਘ ਅਨੁਸਾਰ, ਸ਼ੁਭਮ ਕੋਲੋਂ ਇਕ ਪਿਸਤੌਲ, 2 ਕਾਰਤੂਸ ਅਤੇ ਚੋਰੀ ਦੀ ਇਕ ਮੋਟਰਸਾਈਕਲ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਸ਼ੁਭਮ ਨੇ ਸ਼ਿੱਬੂ ਅਤੇ ਨੀਰਜ ਬਵਾਨਾ ਗਿਰੋਹ ਨਾਲ ਆਪਣੇ ਸੰਬੰਧਾਂ ਦਾ ਖੁਲਾਸਾ ਕੀਤਾ, ਜੋ ਦੱਖਣ ਅਤੇ ਦੱਖਣ-ਪੂਰਬੀ ਦਿੱਲੀ 'ਚ ਜ਼ਬਰਨ ਵਸੂਲੀ, ਜਾਇਦਾਦ ਵਿਵਾਦ, ਜੂਆ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਜੁੜੇ ਮਾਮਲਿਆਂ 'ਚ ਸ਼ਾਮਲ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8