ਪੁਲਸ ਨੇ ਹਿਰਾਸਤ ''ਚ ਲਿਆ ਇਹ ਆਗੂ, ਜਾਣੋ ਕੀ ਰਹੀ ਵਜ੍ਹਾ
Tuesday, Jul 08, 2025 - 01:18 PM (IST)

ਮੁੰਬਈ- ਮਹਾਰਾਸ਼ਟਰ 'ਚ ਪੁਲਸ ਨੇ ਭਾਸ਼ਾ ਵਿਵਾਦ ਨੂੰ ਲੈ ਕੇ ਤੈਅ ਵਿਰੋਧ ਰੈਲੀ ਤੋਂ ਕੁਝ ਹੀ ਘੰਟੇ ਪਹਿਲਾਂ ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਨੇਤਾ ਅਤੇ ਠਾਣੇ-ਪਾਲਘਰ ਦੇ ਜ਼ਿਲ੍ਹਾ ਪ੍ਰਧਾਨ ਅਵਿਨਾਸ਼ ਜਾਧਵ ਨੂੰ ਅੱਜ ਤੜਕੇ 3 ਵਜੇ ਹਿਰਾਸਤ 'ਚ ਲੈ ਲਿਆ। ਦੱਸਣਯੋਗ ਹੈ ਕਿ ਮਨਸੇ ਵਰਕਰਾਂ ਨੇ ਮਰਾਠੀ 'ਚ ਗੱਲ ਕਰਨ ਤੋਂ ਇਨਕਾਰ ਕਰਨ 'ਤੇ ਇਕ ਵਪਾਰੀ 'ਤੇ ਹਮਲਾ ਕੀਤਾ ਸੀ। ਇਸ ਘਟਨਾ ਦੇ ਮੱਦੇਨਜ਼ਰ ਠਾਣੇ ਦੇ ਮੀਰਾ-ਭਯੰਦਰ 'ਚ ਮਨਸੇ ਨੇ ਅੱਜ ਰੈਲੀ ਕੱਢਣ ਦਾ ਐਲਾਨ ਕੀਤਾ ਸੀ।
ਪੁਲਸ ਵਲੋਂ ਰੈਲੀ ਕੱਢਣ ਦੀ ਮਨਜ਼ੂਰੀ ਨਹੀਂ ਦੇਣ 'ਤੇ ਮਨਸੇ ਆਗੂਆਂ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਪੁਲਸ ਨੇ ਸ਼੍ਰੀ ਜਾਧਵ ਖ਼ਿਲਾਫ਼ ਨੋਟਿਸ ਜਾਰੀ ਕੀਤਾ ਪਰ ਉਹ ਰੈਲੀ ਕੱਢਣ 'ਤੇ ਅੜੇ ਰਹੇ ਅਤੇ ਰੈਲੀ ਦੀ ਅਗਵਾਈ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਪੁਲਸ ਸ਼੍ਰੀ ਜਾਧਵ ਨੂੰ ਕਸ਼ਮੀਰਾ ਪੁਲਸ ਥਾਣੇ ਲੈ ਗਈ ਹੈ। ਮਨਸੇ ਦੀ ਰੈਲੀ ਅੱਜ ਸਵੇਰੇ 10 ਵਜੇ ਤੋਂ ਬਾਲਾਜੀ ਹੋਟਲ ਤੋਂ ਸ਼ੁਰੂ ਹੋ ਕੇ ਅਤੇ ਮੀਰਾ ਰੋਡ 'ਤੇ ਖ਼ਤਮ ਹੋਣ ਵਾਲੀ ਸੀ। ਸ਼੍ਰੀ ਜਾਧਵ ਨੇ ਆਪਣੀ ਹਿਰਾਸਤ ਤੋਂ ਪਹਿਲਾਂ ਪੁਲਸ ਦੀ ਆਲੋਚਨਾ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8