ਕੋਲਕਾਤਾ ’ਚ ਇੰਡੀਅਨ ਸੈਕੂਲਰ ਫਰੰਟ ਦੀ ਪੁਲਸ ਨਾਲ ਝੜਪ, ਪਥਰਾਅ ’ਚ ਕਈ ਪੁਲਸ ਮੁਲਾਜ਼ਮ ਜ਼ਖ਼ਮੀ

Sunday, Jan 22, 2023 - 11:34 AM (IST)

ਕੋਲਕਾਤਾ, (ਭਾਸ਼ਾ)– ਮੱਧ ਕੋਲਕਾਤਾ ਦੇ ਐਸਪਲੇਨੇਡ ਇਲਾਕੇ ’ਚ ਪ੍ਰਦਰਸ਼ਨ ਕਰ ਰਹੇ ਇੰਡੀਅਨ ਸੈਕੂਲਰ ਫਰੰਟ (ਆਈ. ਐੱਸ. ਐੱਫ.) ਦੇ ਮੈਂਬਰਾਂ ਦੀ ਸ਼ਨੀਵਾਰ ਨੂੰ ਪੁਲਸ ਨਾਲ ਜਬਰਦਸਤ ਝੜਪ ਹੋਈ। ਇਹ ਲੋਕ ਤ੍ਰਿਣਮੂਲ ਕਾਂਗਰਸ ਵੱਲੋਂ ਦੱਖਣ 24 ਪਰਗਨਾ ਜ਼ਿਲੇ ’ਚ ਆਈ. ਐੱਸ. ਐੱਫ. ਵਰਕਰਾਂ ’ਤੇ ਹੋਏ ਹਮਲੇ ਦਾ ਵਿਰੋਧ ਕਰ ਰਹੇ ਸਨ।

ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਇਕੱਲੌਤੇ ਆਈ. ਐੱਸ. ਐੱਫ. ਵਿਧਾਇਕ ਨੌਸ਼ਾਦ ਸਿੱਦੀਕੀ ਨੂੰ ਹਿਰਾਸਤ ’ਚ ਲੈ ਲਿਆ ਗਿਆ, ਉੱਥੇ ਹੀ, ਕਈ ਪੁਲਸ ਮੁਲਾਜ਼ਮ ਅਤੇ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਆਈ. ਐੱਸ. ਐੱਫ. ਵਰਕਰਾਂ ਨੇ ਸ਼ਹਿਰ ਦੇ ਕੇਂਦਰ ’ਚ ਇਕ ਮੁੱਖ ਸੜਕ ਨੂੰ ਜਾਮ ਕਰ ਦਿੱਤਾ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਜਵਾਹਰ ਲਾਲ ਨਹਿਰੂ ਰੋਡ ਨੂੰ ਖਾਲੀ ਕਰਨ ਅਤੇ ਆਵਾਜਾਈ ਦੀ ਆਗਿਆ ਦੇਣ ਦੀ ਅਪੀਲ ਕੀਤੀ।

ਹਾਲਾਂਕਿ, ਪ੍ਰਦਰਸ਼ਨਕਾਰੀਆਂ ਨੇ ਸੜਕ ਨੂੰ ਖਾਲੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਮੰਗ ਕੀਤੀ ਕਿ ਭਾਂਗਰ ’ਚ ਉਸ ਦੇ ਵਰਕਰਾਂ ’ਤੇ ਹਮਲੇ ’ਚ ਸ਼ਾਮਲ ਅਪਰਾਧੀਆਂ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਜਾਵੇ। ਜਿਵੇਂ ਹੀ ਪੁਲਸ ਨੇ ਵਰਕਰਾਂ ’ਤੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਦਾਗੇ, ਲਗਭਗ 500 ਦੀ ਗਿਣਤੀ ’ਚ ਮੌਜੂਦ ਪ੍ਰਦਰਸ਼ਨਕਾਰੀ ਪਿੱਛੇ ਹਟ ਗਏ ਪਰ ਨਾਲਦੀਆਂ ਗਲੀਆਂ ਤੋਂ ਪੁਲਸ ’ਤੇ ਪਥਰਾਅ ਸ਼ੁਰੂ ਕਰ ਦਿੱਤਾ, ਜਿਸ ਨਾਲ ਕਈ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ।


Rakesh

Content Editor

Related News