ਹੈਦਰਾਬਾਦ ਗੈਂਗਰੇਪ : ਘਟਨਾ ਵਾਲੀ ਥਾਂ ''ਤੇ ਪੁਲਸ ਨੇ ਚਾਰੇ ਦੋਸ਼ੀਆਂ ਦਾ ਕੀਤਾ ਐਨਕਾਊਂਟਰ

Friday, Dec 06, 2019 - 06:19 PM (IST)

ਹੈਦਰਾਬਾਦ ਗੈਂਗਰੇਪ : ਘਟਨਾ ਵਾਲੀ ਥਾਂ ''ਤੇ ਪੁਲਸ ਨੇ ਚਾਰੇ ਦੋਸ਼ੀਆਂ ਦਾ ਕੀਤਾ ਐਨਕਾਊਂਟਰ

ਹੈਦਰਾਬਾਦ : ਹੈਦਰਾਬਾਦ ਗੈਂਗਰੇਪ ਅਤੇ ਕਤਲ ਦੇ ਚਾਰੇ ਦੋਸ਼ੀਆਂ ਨੂੰ ਪੁਲਸ ਨੇ ਐਨਕਾਊਂਟਰ 'ਚ ਢੇਰ ਕਰ ਦਿੱਤਾ ਹੈ। ਐਨਕਾਊਂਟਰ ਨੈਸ਼ਨਲ ਹਾਈਵੇਅ-44 ਨੇੜੇ ਵੀਰਵਾਰ ਦੇਰ ਰਾਤ ਕੀਤਾ ਗਿਆ। ਪੁਲਸ ਦੋਸ਼ੀਆਂ ਨੂੰ ਐੱਨ. ਐੱਚ.-44 'ਤੇ ਕ੍ਰਾਈਮ ਸੀਨ ਰਿਕ੍ਰਿਏਟ ਕਰਾਉਣ ਲਈ ਲੈ ਕੇ ਗਈ ਸੀ। ਪੁਲਸ ਦੇ ਮੁਤਾਬਕ ਚਾਰੇ ਦੋਸ਼ੀਆਂ ਨੇ ਇਸ ਦੌਰਾਨ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਸ ਦੀ ਵਾਰਨਿੰਗ ਦੇ ਬਾਅਦ ਵੀ ਜਦੋਂ ਦੋਸ਼ੀ ਨਹੀਂ ਰੁਕੇ ਤਾਂ ਉਨ੍ਹਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ।

PunjabKesari
ਦੱਸਣਯੋਗ ਹੈ ਕਿ 27-28 ਨਵੰਬਰ ਦੀ ਦਰਮਿਆਨੀ ਰਾਤ ਨੂੰ ਇਸੇ ਥਾਂ 'ਤੇ ਹੈਦਰਾਬਾਦ ਦੀ ਮਹਿਲਾ ਡਾਕਟਰ ਨਾਲ ਇਨ੍ਹਾਂ ਚਾਰੇ ਦੋਸ਼ੀਆਂ ਨੇ ਗੈਂਗਰੇਪ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਸੀ। ਇੰਨਾ ਹੀ ਨਹੀਂ, ਇੰਨਾਂ ਦਰਿੰਦਿਆਂ ਨੇ ਮਹਿਲਾ ਡਾਕਟਰ ਦੀ ਲਾਸ਼ ਨੂੰ ਬੁਰੀ ਤਰ੍ਹਾਂ ਸਾੜ ਵੀ ਦਿੱਤਾ ਸੀ।
ਹਿਰਾਸਤ 'ਚ ਸਨ ਚਾਰੇ ਦੋਸ਼ੀ
ਪੁਲਸ ਨੇ ਚਾਰੇ ਦੋਸ਼ੀਆਂ ਨੂੰ ਇਸ ਵਾਰਦਾਤ ਦੇ 2 ਦਿਨਾਂ ਬਾਅਦ ਹੀ ਸੀ. ਸੀ. ਟੀ. ਵੀ. ਦੀ ਮਦਦ ਨਾਲ ਗ੍ਰਿਫਤਾਰ ਕਰ ਲਿਆ ਸੀ। ਪੁਲਸ ਨੇ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਸੀ, ਜਿੱਥੋਂ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ, ਜਿਸ ਤੋਂ ਬਾਅਦ ਹੈਦਰਾਬਾਦ ਪੁਲਸ ਨੇ ਹਿਰਾਸਤ ਦੀ ਮੰਗ ਕੀਤੀ ਤਾਂ ਦੋਸ਼ੀਆਂ ਨੂੰ 7 ਦਿਨਾਂ ਦੀ ਪੁਲਸ ਕਸਟਡੀ 'ਚ ਭੇਜ ਦਿੱਤਾ ਗਿਆ ਸੀ।

PunjabKesari

 


author

Babita

Content Editor

Related News