ਮੁਕਾਬਲੇ ਤੋਂ ਬਾਅਦ ਵਿਅਕਤੀ ਆਪਣੀ ਮਹਿਲਾ ਸਹਿਯੋਗੀ ਨਾਲ ਗ੍ਰਿਫਤਾਰ

Thursday, Jun 13, 2019 - 01:29 PM (IST)

ਮੁਕਾਬਲੇ ਤੋਂ ਬਾਅਦ ਵਿਅਕਤੀ ਆਪਣੀ ਮਹਿਲਾ ਸਹਿਯੋਗੀ ਨਾਲ ਗ੍ਰਿਫਤਾਰ

ਨਵੀਂ ਦਿੱਲੀ— ਉੱਤਰ-ਪੱਛਮੀ ਦਿੱਲੀ ਦੇ ਨੇਤਾਜੀ ਸੁਭਾਸ਼ ਪਲੇਸ 'ਚ ਵੀਰਵਾਰ ਨੂੰ ਪੁਲਸ ਨਾਲ ਮੁਕਾਬਲੇ 'ਚ 34 ਸਾਲਾ ਇਕ ਵਿਅਕਤੀ ਅਤੇ ਉਸ ਦੀ ਮਹਿਲਾ ਸਹਿਯੋਗੀ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਦੋਸ਼ੀ ਸ਼੍ਰੀਕਾਂਤ ਰੈੱਡੀ 'ਖੂੰਖਾਰ ਅਪਰਾਧੀ' ਹੈ ਅਤੇ ਉਸ ਨੂੰ ਮੁਕਾਬਲੇ 'ਚ 2 ਗੋਲੀਆਂ ਲੱਗੀਆਂ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀ ਸਥਿਤੀ ਖਤਰੇ 'ਚੋਂ ਬਾਹਰ ਹੈ। ਉੱਤਰ-ਪੱਛਮ ਦੇ ਪੁਲਸ ਡਿਪਟੀ ਕਮਿਸ਼ਨਰ ਵਿਜਯੰਤ ਆਰੀਆ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਪੁਲਸ ਅਧਿਕਾਰੀਆਂ ਨੇ ਨੇਤਾ ਸੁਭਾਸ਼ ਪਲੇਸ 'ਚ ਰੈੱਡੀ ਅਤੇ ਉਸ ਦੀ ਸਹਿਯੋਗੀ ਪੂਜਾ ਨੂੰ ਫੜ ਲਿਆ।

ਉਨ੍ਹਾਂ ਨੇ ਦੱਸਿਆ ਕਿ ਦੋਸ਼ੀਆਂ ਨੇ ਆਤਮਸਮਰਪਣ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਪੁਲਸ ਕਰਮਚਾਰੀਆਂ 'ਤੇ ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਪੁਲਸ ਨੇ ਵੀ ਜਵਾਬੀ ਕਾਰਵਾਈ ਕੀਤੀ। ਇਸ ਮੁਕਾਬਲੇ 'ਚ ਰੈੱਡੀ ਜ਼ਖਮੀ ਹੋ ਗਿਆ, ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਉਸ ਦੀ ਹਾਲਤ ਖਤਰੇ 'ਚੋਂ ਬਾਹਰ ਹੈ। ਆਰੀਆ ਨੇ ਦੱਸਿਆ ਕਿ ਰੈੱਡੀ 'ਤੇ ਕਤਲ ਸਮੇਤ 12 ਮਾਮਲੇ ਦਰਜ ਹਨ। ਉਸ ਨੇ ਬੁੱਧਵਾਰ-ਵੀਰਵਾਰ ਦੀ ਦਰਮਿਆਨੀ ਰਾਤ ਨੇਤਾ ਜੀ ਸੁਭਾਸ਼ ਪਲੇਸ 'ਚ ਆਪਣੀ ਸਹਿਯੋਗੀ ਨਾਲ ਮਿਲ ਕੇ ਇਕ ਮੋਟਰ ਸਾਈਕਲ ਕਥਿਤ ਤੌਰ 'ਤੇ ਚੋਰੀ ਕੀਤੀ ਸੀ। ਇਸ ਤੋਂ ਬਾਅਦ ਦੋਹਾਂ ਨੇ ਲੋਕਾਂ ਤੋਂ ਸੋਨੇ ਦੀਆਂ ਚੈਨਾਂ ਵੀ ਖੋਹੀਆਂ ਸਨ।


author

DIsha

Content Editor

Related News