ਓਡਿਸ਼ਾ ’ਚ 10 ਕਰੋੜ ਰੁਪਏ ਤੋਂ ਵੱਧ ਦੀ ਅਫੀਮ ਦੀ ਖੇਤੀ ਪੁਲਸ ਨੇ ਕੀਤੀ ਨਸ਼ਟ
Tuesday, Mar 12, 2024 - 12:05 PM (IST)
ਬਾਰੀਪਦਾ- ਓਡਿਸ਼ਾ ਪੁਲਸ ਨੇ ਮਯੂਰਭੰਜ ਜ਼ਿਲੇ ਦੇ ਸਿਮਲੀਪਾਲ ਟਾਈਗਰ ਰਿਜ਼ਰਵ ਅੰਦਰ 10 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੇ ਅਫੀਮ ਦੀ ਖੇਤੀ ਨੂੰ ਨਸ਼ਟ ਕਰ ਦਿੱਤਾ ਹੈ। ਇਕ ਅਧਿਕਾਰੀ ਨੇ ਸੋਮਵਾਰ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ ਐੱਸ. ਸੁਸ਼੍ਰੀ ਨੇ ਦੱਸਿਆ ਕਿ ਇੱਕ ਸੂਹ ’ਤੇ ਕਾਰਵਾਈ ਕਰਦਿਆਂ ਪੁਲਸ ਦੀ ਇਕ ਟੀਮ ਨੇ ਸੁਰੱਖਿਅਤ ਖੇਤਰ ਅੰਦਰ 15.64 ਏਕੜ ਤੋਂ ਵੱਧ ਖੇਤਰ ’ਚ ਫੈਲੀ ਅਫੀਮ ਦੀ ਖੇਤੀ ਨੂੰ ਨਸ਼ਟ ਕਰ ਦਿੱਤਾ। ਮਯੂਰਭੰਜ ਪੁਲਸ ਨੇ ਇਸ ਸਬੰਧੀ ਥਾਣਾ ਜਾਸ਼ੀਪੁਰ ਵਿਖੇ ਦੋ ਕੇਸ ਦਰਜ ਕੀਤੇ ਹਨ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਪਿਛਲੇ ਮਹੀਨੇ ਵੀ ਮਯੂਰਭੰਜ ਪੁਲਸ ਨੇ ਟਾਈਗਰ ਰਿਜ਼ਰਵ ਅੰਦਰ 26 ਲੱਖ ਰੁਪਏ ਦੀ ਅਫੀਮ ਦੀ ਖੇਤੀ ਨੂੰ ਨਸ਼ਟ ਕਰ ਦਿੱਤਾ ਸੀ।