ਪਾਰਕ 'ਚ ਡਿੱਗੇ ਬਜ਼ੁਰਗ ਨੂੰ ਪੁਲਸ ਨੇ ਮਰਿਆ ਜਾਣ ਕੇ ਭੇਜਿਆ ਹਸਪਤਾਲ, ਜਾਣੋ ਪੂਰਾ ਮਾਮਲਾ

Tuesday, Jun 26, 2018 - 05:56 PM (IST)

ਪਾਰਕ 'ਚ ਡਿੱਗੇ ਬਜ਼ੁਰਗ ਨੂੰ ਪੁਲਸ ਨੇ ਮਰਿਆ ਜਾਣ ਕੇ ਭੇਜਿਆ ਹਸਪਤਾਲ, ਜਾਣੋ ਪੂਰਾ ਮਾਮਲਾ

ਮੋਹਾਲੀ/ ਚੰਡੀਗੜ੍ਹ— ਮੋਹਾਲੀ ਦੇ ਇਕ ਪਾਰਕ 'ਚ ਇਕ ਬਜ਼ੁਰਗ ਦੀ ਬੇਹੋਸ਼ ਹੋਣ ਬਾਰੇ ਸੂਚਨਾ ਜਿਵੇਂ ਹੀ ਫੇਸ-6 ਪੁਲਸ ਚੌਕੀ ਨੂੰ ਮਿਲੀ ਤਾਂ ਚੌਕੀ ਇੰਚਾਰਜ ਭੁਪਿੰਦਰ ਸਿੰਘ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਜ਼ਮੀਨ 'ਤੇ ਡਿੱਗੇ ਅਣਜਾਣ ਬਜ਼ੁਰਗ ਦੀ ਨਬਜ਼ ਚੈੱਕ ਕੀਤੀ ਅਤੇ ਖੁਦ ਹੀ ਬਜ਼ੁਰਗ ਨੂੰ ਮਰਿਆ ਘੋਸ਼ਿਤ ਕਰ ਦਿੱਤਾ। ਪਛਾਣ ਲਈ ਪੁਲਸ ਨੇ ਆਲੇ-ਦੁਆਲੇ ਦੇ ਠੇਲਿਆਂ ਵਾਲਿਆਂ ਤੋਂ ਪੁੱਛਗਿਛ ਕੀਤੀ ਤਾਂ ਲੋਕਾਂ ਨੇ ਦੱਸਿਆ ਕਿ ਕੁਝ ਦੇਰ ਪਹਿਲਾਂ ਬਜ਼ੁਰਗ ਨੇ ਇਕ ਠੇਲੇ ਤੋਂ ਕੇਲੇ ਖਰੀਦੇ ਅਤੇ ਜਦੋਂ ਪਾਰਕ 'ਚ ਬੈਠ ਕੇ ਉਹ ਕੇਲਾ ਖਾ ਰਿਹਾ ਸੀ ਤਾਂ ਅਚਾਨਕ ਉਹ ਜ਼ਮੀਨ 'ਤੇ ਡਿੱਗ ਗਿਆ। ਚੌਕੀ ਇੰਚਾਰਜ ਅਤੇ ਸਾਰੇ ਕਰਮਚਾਰੀਆਂ ਨੇ ਬਜ਼ੁਰਗ ਦਾ ਮੂੰਹ ਖੁਲ੍ਹਾ ਦੇਖ ਕੇ ਉਸ ਨੂੰ ਮਰਿਆ ਘੋਸ਼ਿਤ ਕਰ ਦਿੱਤਾ।

PunjabKesari
ਲੱਗਭਗ ਅੱਧੇ ਘੰਟੇ ਬਾਅਦ ਬਜ਼ੁਰਗ ਨੂੰ ਮਰਿਆ ਸਮਝ ਕੇ ਫੇਸ-6 ਹਸਪਤਾਲ 'ਚ ਭੇਜਣ ਲਈ ਆਟੋ ਸਟੈਂਡ ਤੋਂ ਇਕ ਮੁਲਾਜ਼ਿਮ ਆਟੋ ਲਿਆ। ਆਟੋ ਡਰਾਈਵਰ ਇਕੱਲਾ ਹੀ ਲਾਸ਼ ਨੂੰ ਲੈ ਕੇ ਸਿਵਲ ਹਸਪਤਾਲ ਦੀ ਐਮਰਜੈਂਸੀ 'ਚ ਚਲਿਆ ਗਿਆ ਅਤੇ ਉਥੋ ਸਟੂਡੇਂਟਸ ਨੂੰ ਸਟਰੱਕਚਰ ਲਿਆਉਣ ਨੂੰ ਕਿਹਾ। ਇਸ ਤੋਂ ਬਾਅਦ ਜਦੋਂ ਡਾਕਟਰ ਦੀ ਟੀਮ ਨੇ ਬਜ਼ੁਰਗ ਨੂੰ ਚੈੱਕ ਕੀਤਾ ਤਾਂ ਉਸ ਦੇ ਸਾਹ ਚੱਲ ਰਹੇ ਸਨ।

PunjabKesari
ਡਾਕਟਰ ਨੇ ਤੁਰੰਤ ਫਰਸਟ ਐਡ ਦਿੰਦੇ ਹੋਏ ਬਜ਼ੁਰਗ ਨੂੰ ਐਂਬੂਲੈਂਸ 'ਚ ਪੀ.ਜੀ.ਆਈ. ਰੈਫਰ ਕਰ ਦਿੱਤਾ। ਹਾਲਾਂਕਿ ਰਸਤੇ 'ਚ ਬਜ਼ੁਰਗ ਨੇ ਦਮ ਤੋੜ ਦਿੱਤਾ। ਡਾਕਟਰਾਂ ਨੂੰ ਸ਼ੱਕ ਹੋਇਆ ਕਿ ਗਰਮੀ ਦੇ ਕਾਰਨ ਬਜ਼ੁਰਗ ਦੀ ਮੌਤ ਹੋਈ ਹੈ। ਐਂਬੂਲੈਂਸ ਡਰਾਈਵਰ ਫਿਰ ਤੋਂ ਬਜ਼ੁਰਗ ਨੂੰ ਹਸਪਤਾਲ ਲੈ ਆਏ ਅਤੇ ਡਾਕਟਰਾਂ ਨੇ ਚੈੱਕ ਕਰਵਾ ਕੇ ਲਾਸ਼ ਨੂੰ ਮੋਰਚਰੀ 'ਚ ਰੱਖ ਦਿੱਤਾ ਹੈ। 

PunjabKesari
ਇਸ ਹਾਦਸੇ ਤੋਂ ਬਾਅਦ ਫੇਸ-6 ਪੁਲਸ ਚੌਕੀ ਦੇ ਇੰਚਾਰਜ ਭੁਪਿੰਦਰ ਸਿੰਘ ਨੇ ਕਿਹਾ, ''ਸੂਚਨਾ ਮਿਲੀ ਸੀ ਕਿ ਪਾਰਕ 'ਚ ਇਕ ਲਾਸ਼ ਪਈ ਹੋਈ ਹੈ। ਮੌਕੇ 'ਤੇ ਜਾ ਕੇ ਦੇਖਿਆ ਤਾਂ ਇਹ ਲੱਗਿਆ ਕਿ ਬਜ਼ੁਰਗ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਪਹਿਲਾਂ ਬਜ਼ੁਰਗ ਦੀ ਸ਼ਨਾਖਤ ਜ਼ਰੂਰੀ ਸੀ। ਜਿਸ ਕਾਰਨ ਫੋਟੋ ਸੋਸ਼ਲ ਅਕਾਉਂਟ 'ਵੱਟਸਅੱਪ' 'ਤੇ ਪਛਾਣ ਲਈ ਸ਼ੇਅਰ ਕੀਤੀ ਗਈ ਸੀ।''

 


Related News