ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਪੁਲਸ ਨੇ ਕੱਸਿਆ ਸ਼ਿਕੰਜਾ, 40 ਲੱਖ ਦੀ ਸਮੈਕ ਨਾਲ 2 ਤਸਕਰ ਗ੍ਰਿਫ਼ਤਾਰ

Thursday, Aug 01, 2024 - 06:47 AM (IST)

ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਪੁਲਸ ਨੇ ਕੱਸਿਆ ਸ਼ਿਕੰਜਾ, 40 ਲੱਖ ਦੀ ਸਮੈਕ ਨਾਲ 2 ਤਸਕਰ ਗ੍ਰਿਫ਼ਤਾਰ

ਮੇਰਠ (ਭਾਸ਼ਾ) : ਜ਼ਿਲ੍ਹਾ ਪੁਲਸ ਨੇ ਬੁੱਧਵਾਰ ਨੂੰ ਇਕ ਔਰਤ ਸਮੇਤ ਦੋ ਤਸਕਰਾਂ ਨੂੰ ਕਰੀਬ 250 ਗ੍ਰਾਮ ਸਮੈਕ ਸਮੇਤ ਕਾਬੂ ਕੀਤਾ ਹੈ। ਪੁਲਸ ਨੇ ਦੱਸਿਆ ਕਿ ਬਰਾਮਦ ਸਮੈਕ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 40 ਲੱਖ ਰੁਪਏ ਦੇ ਕਰੀਬ ਹੈ। 

ਜ਼ਿਲ੍ਹਾ ਪੁਲਸ ਬੁਲਾਰੇ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਸਵੈਟ ਟੀਮ ਅਤੇ ਥਾਣਾ ਪਰਤਾਪੁਰ ਦੀ ਪੁਲਸ ਵੱਲੋਂ ਸਾਂਝੇ ਤੌਰ 'ਤੇ ਚਲਾਈ ਗਈ ਮੁਹਿੰਮ ਦੌਰਾਨ ਥਾਣਾ ਸਦਰ ਦੇ ਖੇਤਰ ਵਿਚੋਂ ਇਕ ਔਰਤ ਸਮੇਤ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ 250 ਗ੍ਰਾਮ ਸਮੈਕ ਬਰਾਮਦ ਕੀਤੀ ਗਈ। ਪੁਲਸ ਬੁਲਾਰੇ ਮੁਤਾਬਕ ਮੁਲਜ਼ਮਾਂ ਦੀ ਪਛਾਣ ਸਲਾਮ ਖ਼ਾਨ ਪੁੱਤਰ ਅਬਦੁੱਲ ਹਫੀਜ਼ ਵਾਸੀ ਮਕਾਨ ਨੰ. 268, ਜਾਨੀ ਬੁੱਢਾ ਥਾਣਾ ਜਾਨੀ ਮੇਰਠ ਅਤੇ ਅੰਜੁਮ ਪਤਨੀ ਸਾਨੂ ਵਾਸੀ ਗਲੀ ਨੰ. 5 ਰਿਹਾਨ ਗਾਰਡਨ ਚਾਰ ਖੰਭਾ ਲਿਸਾਡੀ ਗੇਟ ਥਾਣਾ ਲਿਸਾਡੀ ਗੇਟ ਮੇਰਠ ਵਜੋਂ ਹੋਈ ਹੈ। 

ਇਹ ਵੀ ਪੜ੍ਹੋ : ਲਖਨਊ 'ਚ ਵਕੀਲ ਦਾ ਕਤਲ, Court Marriage ਦੇ ਬਹਾਨੇ ਸੱਦ ਕੇ ਮਾਰੀ ਗੋਲੀ

ਕਾਬੂ ਕੀਤੇ ਕਥਿਤ ਦੋਸ਼ੀਆਂ ਦੇ ਕਬਜ਼ੇ ਵਿਚੋਂ 250 ਗ੍ਰਾਮ ਨਾਜਾਇਜ਼ ਸਮੈਕ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 40 ਲੱਖ ਰੁਪਏ, 1 ਲੱਖ 53 ਹਜ਼ਾਰ ਰੁਪਏ ਦੀ ਨਕਦੀ ਅਤੇ 2 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News