ਬਚਾਉਣ ਵਾਲਿਆਂ ਨੇ ਹੀ ਮਾਰਿਆ ਇੱਜ਼ਤ ''ਤੇ ਡਾਕਾ ! ਮੰਦਰ ਗਈ ਕੁੜੀ ਨਾਲ 2 ਪੁਲਸ ਮੁਲਾਜ਼ਮਾਂ ਨੇ...

Thursday, Oct 02, 2025 - 09:46 AM (IST)

ਬਚਾਉਣ ਵਾਲਿਆਂ ਨੇ ਹੀ ਮਾਰਿਆ ਇੱਜ਼ਤ ''ਤੇ ਡਾਕਾ ! ਮੰਦਰ ਗਈ ਕੁੜੀ ਨਾਲ 2 ਪੁਲਸ ਮੁਲਾਜ਼ਮਾਂ ਨੇ...

ਨੈਸ਼ਨਲ ਡੈਸਕ- ਤਾਮਿਲਨਾਡੂ ਤੋਂ ਇਕ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਤਿਰੂਵੰਨਮਲਾਈ ’ਚ ਭਗਵਾਨ ਅਰੁਣਾਚਲੇਸ਼ਵਰ ਮੰਦਰ ’ਚ ਪੂਜਾ ਕਰਨ ਆਈ ਆਂਧਰਾ ਪ੍ਰਦੇਸ਼ ਦੀ ਇਕ ਮਹਿਲਾ ਸ਼ਰਧਾਲੂ ਨਾਲ ਮੰਗਲਵਾਰ 2 ਪੁਲਸ ਮੁਲਾਜ਼ਮਾਂ ਨੇ ਜਬਰ-ਜ਼ਨਾਹ ਕੀਤਾ, ਜਿਸ ਕਾਰਨ ਲੋਕਾਂ ਤੇ ਸਿਆਸੀ ਹਲਕਿਆਂ ’ਚ ਭਾਰੀ ਰੋਸ ਦੇਖਿਆ ਜਾ ਰਿਹਾ ਹੈ।

ਪੁਲਸ ਸੂਤਰਾਂ ਨੇ ਦੱਸਿਆ ਕਿ ਤਿਰੂਵੰਨਮਲਾਈ ਪੂਰਬੀ ਪੁਲਸ ਸਟੇਸ਼ਨ ’ਚ ਤਾਇਨਾਤ 2 ਕਾਂਸਟੇਬਲਾਂ ਸੁਰੇਸ਼ ਰਾਜ ਤੇ ਸੁੰਦਰ ’ਤੇ 19 ਸਾਲ ਦੀ ਉਕਤ ਮਹਿਲਾ ਸ਼ਰਧਾਲੂ ਨਾਲ ਜਬਰ-ਜ਼ਨਾਹ ਕਰਨ ਦਾ ਦੋਸ਼ ਲਾਇਆ ਗਿਆ ਹੈ। ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਜੁਡੀਸ਼ੀਅਲ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਦੁਸਹਿਰੇ ਤੋਂ ਪਹਿਲਾਂ Good News ! ਸਸਤਾ ਹੋਇਆ ਰੋਡਵੇਜ਼ ਬੱਸਾਂ ਦਾ ਸਫ਼ਰ

ਮੰਦਰ ’ਚ ਪੂਜਾ ਕਰਨ ਤੋਂ ਬਾਅਦ ਉਕਤ ਮਹਿਲਾ ਸ਼ਰਧਾਲੂ ਆਪਣੇ ਰਿਸ਼ਤੇਦਾਰ ਨਾਲ ਘਰ ਜਾਣ ਲਈ ਉਸ ਮੋਟਰ-ਗੱਡੀ ’ਚ ਸਵਾਰ ਹੋ ਗਈ ਸੀ ਜਿਸ ’ਚ ਸਬਜ਼ੀਆਂ ਲੱਦੀਆਂ ਹੋਈਆਂ ਸਨ। ਪੁਲਸ ਨੇ ਸ਼ਹਿਰ ਦੇ ਬਾਹਰਵਾਰ ਨਿਯਮਤ ਜਾਂਚ ਤੇ ਦਸਤਾਵੇਜ਼ਾਂ ਦੀ ਤਸਦੀਕ ਲਈ ਵਾਹਨ ਨੂੰ ਰੋਕਿਆ। ਬਾਅਦ ’ਚ 2 ਕਾਂਸਟੇਬਲ ਮਹਿਲਾ ਸ਼ਰਧਾਲੂ ਨੂੰ ਇਕ ਇਕਾਂਤ ਖੇਤਰ ’ਚ ਲੈ ਗਏ ਤੇ ਉਸ ਨਾਲ ਜਬਰ-ਜ਼ਨਾਹ ਕੀਤਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News