ਵੱਡਾ ਹਾਦਸਾ: ਸ਼ਿਮਲਾ 'ਚ ਪੁਲਸ ਦੀ ਗੱਡੀ ਨਦੀ 'ਚ ਡਿੱਗੀ, 7 ਦੀ ਮੌਤ, ਹੋਰਾਂ ਦੀ ਭਾਲ ਜਾਰੀ

Friday, Aug 11, 2023 - 01:17 PM (IST)

ਵੱਡਾ ਹਾਦਸਾ: ਸ਼ਿਮਲਾ 'ਚ ਪੁਲਸ ਦੀ ਗੱਡੀ ਨਦੀ 'ਚ ਡਿੱਗੀ, 7 ਦੀ ਮੌਤ, ਹੋਰਾਂ ਦੀ ਭਾਲ ਜਾਰੀ

ਸ਼ਿਮਲਾ- ਚੰਬਾ-ਤੀਸਾ-ਪਾਂਗੀ ਮਾਰਗ 'ਤੇ ਸ਼ੁੱਕਰਵਾਰ ਨੂੰ ਇਕ ਟੈਕਸੀ ਨਾਲੇ 'ਚ ਡਿੱਗ ਗਈ। ਹਾਦਸੇ 'ਚ 5 ਪੁਲਸ ਮੁਲਾਜ਼ਮਾਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 5 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। 

ਇਹ ਵੀ ਪੜ੍ਹੋ : ਚੋਣ ਕਮਿਸ਼ਨਰਾਂ ਦੀ ਨਿਯੁਕਤੀ ਲਈ ਰਾਜ ਸਭਾ ’ਚ ਬਿੱਲ ਪੇਸ਼, ਚੀਫ ਜਸਟਿਸ ਨਹੀਂ ਹੋਣਗੇ ਚੋਣ ਕਮੇਟੀ ’ਚ

ਦੱਸਣਯੋਗ ਹੈ ਕਿ ਪੁਲਸ ਬਟਾਲੀਅਨ ਦੀ ਇਕ ਟੀਮ ਸ਼ੁੱਕਰਵਾਰ ਸਵੇਰੇ ਟੈਕਸੀ ਦੇ ਮਾਧਿਅਮ ਨਾਲ ਤੀਸਾ ਜਾ ਰਹੀ ਸੀ। ਇਸ ਦੌਰਾਨ ਜਦੋਂ ਗੱਡੀ ਤਰਵਾਈ ਨਾਮੀ ਸਥਾਨ 'ਤੇ ਪਹੁੰਚੀ ਤਾਂ ਪਹਾੜੀ ਤੋਂ ਪੱਥਰ ਡਿੱਗਣੇ ਸ਼ੁਰੂ ਹੋ ਗਏ। ਇਸ ਦੌਰਾਨ ਪੱਥਰ ਡਰਾਈਵਰ ਨੂੰ ਲੱਗੀ। ਇਸ ਨਾਲ ਡਰਾਈਵਰ ਨੇ ਗੱਡੀ ਤੋਂ ਕੰਟਰੋਲ ਗੁਆ ਦਿੱਤਾ ਅਤੇ ਟੈਕਸੀ ਬੇਕਾਬੂ ਹੋ ਕੇ ਸਿੱਧੇ ਬੈਰਾ ਨਾਲੇ 'ਚ ਜਾ ਡਿੱਗੀ। ਨੇੜੇ-ਤੇੜੇ ਮੌਜੂਦ ਲੋਕ ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕੰਮ ਲਈ ਦੌੜੇ। ਉੱਥੇ ਹੀ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News