ਮੱਖੀਆਂ ਕਾਰਨ ਸੁਲਝਿਆ ਕ.ਤ.ਲ ਕੇਸ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
Tuesday, Nov 05, 2024 - 04:36 PM (IST)
ਜਬਲਪੁਰ- ਪੁਲਸ ਨੇ ਇਕ 19 ਸਾਲਾ ਸ਼ੱਕੀ ਵਿਅਕਤੀ ਦੇ ਕੱਪੜਿਆਂ 'ਤੇ ਚਿਪਕੀਆਂ ਮੱਖੀਆਂ ਦੀ ਮਦਦ ਨਾਲ ਇਕ ਕਤਲ ਕਾਂਡ ਨੂੰ ਸੁਲਝਾ ਲਿਆ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਵਧੀਕ ਪੁਲਸ ਸੁਪਰਡੈਂਟ (ਏਐਸਪੀ) (ਦਿਹਾਤੀ) ਸੋਨਾਲੀ ਦੂਬੇ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੱਕੀ ਦੀ ਪਛਾਣ ਧਰਮ ਠਾਕੁਰ ਵਜੋਂ ਹੋਈ ਹੈ ਅਤੇ ਉਸ ਨੂੰ ਪੈਸਿਆਂ ਨੂੰ ਲੈ ਕੇ ਝਗੜੇ ਤੋਂ ਬਾਅਦ ਆਪਣੇ ਚਾਚੇ ਮਨੋਜ ਠਾਕੁਰ ਉਰਫ਼ ਮੰਨੂ (26) ਦਾ ਕਤਲ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਪੂਰਾ ਮਾਮਲਾ ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲ੍ਹੇ ਦਾ ਹੈ। ਉਨ੍ਹਾਂ ਦੱਸਿਆ ਕਿ ਪੀੜਤ 30 ਅਕਤੂਬਰ ਨੂੰ ਸਵੇਰੇ ਕੰਮ ਲਈ ਘਰੋਂ ਨਿਕਲਿਆ ਸੀ ਪਰ ਰਾਤ ਤੱਕ ਵਾਪਸ ਨਹੀਂ ਪਰਤਿਆ ਅਤੇ ਅਗਲੇ ਦਿਨ ਉਸ ਦੀ ਲਾਸ਼ ਪਿੰਡ ਡਿਉੜੀ ਟਪਾਰੀਆ ਦੇ ਖੇਤਾਂ 'ਚ ਪਈ ਮਿਲੀ। ਦੁਬੇ ਨੇ ਦੱਸਿਆ ਕਿ ਦੋਸ਼ੀ ਉਹ ਆਖਰੀ ਵਿਅਕਤੀ ਸੀ ਜਿਸ ਨੂੰ ਚਾਰਗਵਾਂ ਇਲਾਕੇ ਦੇ ਬਾਜ਼ਾਰ 'ਚ ਪੀੜਤ ਨਾਲ ਦੇਖਿਆ ਗਿਆ ਸੀ। ਚਾਰਗਵਾਂ ਥਾਣਾ ਇੰਚਾਰਜ ਅਭਿਸ਼ੇਕ ਪਿਆਸੀ ਨੇ ਮੰਗਲਵਾਰ ਨੂੰ ਦੱਸਿਆ ਕਿ ਕਤਲ ਵਾਲੀ ਥਾਂ 'ਤੇ ਭੀੜ 'ਚ ਮੌਜੂਦ ਦੋਸ਼ੀ ਦੀਆਂ ਅੱਖਾਂ ਲਾਲ ਸਨ ਅਤੇ ਉਸ ਦੀ ਛਾਤੀ 'ਤੇ ਕੁਝ ਨਿਸ਼ਾਨ ਦਿਖਾਈ ਦੇ ਰਹੇ ਸਨ।
ਇਹ ਵੀ ਪੜ੍ਹੋ : ਜੋਤਿਸ਼ੀ ਦੇ ਕਹਿਣ 'ਤੇ ਬੰਦੇ ਨੇ ਪੂਰੇ ਟੱਬਰ ਨੂੰ ਮਾਰ 'ਤੀਆਂ ਗੋਲੀਆਂ
ਉਨ੍ਹਾਂ ਕਿਹਾ,''ਉਸ ਵਿਅਕਤੀ ਬਾਰੇ ਪੁੱਛ-ਪਿੱਛ ਕਰਦੇ ਸਮੇਂ ਮੈਂ ਦੇਖਿਆ ਕਿ ਉਸ ਦੇ ਕੱਪੜਿਆਂ 'ਤੇ ਮੱਖੀਆਂ ਚਿਪਕੀਆਂ ਹੋਈਆਂ ਸਨ, ਜਿਸ ਨਾਲ ਖੂਨ ਦੇ ਧੱਬੇ ਹੋਣ ਦਾ ਸ਼ੱਕ ਸੀ। ਹਾਲਾਂਕਿ, ਉਸ ਦੇ ਪਹਿਨੇ ਹੋਏ ਗੂੜ੍ਹੇ ਰੰਗ ਦੇ ਕੱਪੜਿਆਂ 'ਤੇ ਖੂਨ ਦੇ ਧੱਬੇ ਦਿਖਾਈ ਨਹੀਂ ਦੇ ਰਹੇ ਸਨ।'' ਅਧਿਕਾਰੀ ਨੇ ਕਿਹਾ ਕਿ ਉਸ ਨੇ ਮੌਕੇ 'ਤੇ ਮੌਜੂਦ ਫੋਰੈਂਸਿਕ ਟੀਮ ਦੁਆਰਾ ਮੁਲਜ਼ਮ ਦੇ ਕੱਪੜਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ 'ਤੇ ਖੂਨ ਦੇ ਧੱਬੇ ਸਨ। ਉਨ੍ਹਾਂ ਦੱਸਿਆ ਕਿ ਦੋਸ਼ੀ ਨੇ ਪਹਿਲਾਂ ਤਾਂ ਖੁਦ ਨੂੰ ਬੇਕਸੂਰ ਦੱਸਿਆ ਪਰ ਬਾਅਦ 'ਚ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਉਨ੍ਹਾਂ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਨੂੰ ਆਖਰੀ ਵਾਰ ਮ੍ਰਿਤਕ ਦੇ ਨਾਲ ਚਾਰਗਾਵਾਂ ਦੀ ਮੰਡੀ 'ਚ ਦੇਖਿਆ ਗਿਆ ਸੀ, ਜਿੱਥੇ ਉਨ੍ਹਾਂ ਨੇ ਸ਼ਰਾਬ ਅਤੇ ‘ਚਿਕਨ’ ਖਰੀਦਿਆ ਸੀ। ਉਨ੍ਹਾਂ ਦੱਸਿਆ ਕਿ ਬਾਅਦ 'ਚ ਉਕਤ ਸਮੱਗਰੀ 'ਤੇ ਖਰਚ ਕੀਤੀ ਗਈ ਰਕਮ ਨੂੰ ਲੈ ਕੇ ਉਨ੍ਹਾਂ ਵਿਚਕਾਰ ਝਗੜਾ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੇ ਕਥਿਤ ਤੌਰ 'ਤੇ ਪੀੜਤ 'ਤੇ ਮੇਖਾਂ ਲੱਗੀ ਕਿਸੇ ਚੀਜ਼ ਨਾਲ ਹਮਲਾ ਕੀਤਾ ਅਤੇ ਦੌੜ ਗਿਆ। ਪੀੜਤ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮੁਲਜ਼ਮ ਤੋਂ ਪੁੱਛ-ਗਿੱਛ ਤੋਂ ਬਾਅਦ ਕਤਲ 'ਚ ਵਰਤਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8