ਰਾਮਬਨ ਪੁਲਸ ਚੌਕੀ ’ਤੇ ਗ੍ਰਨੇਡ ਹਮਲੇ ’ਚ ਸ਼ਾਮਲ 2 ਅੱਤਵਾਦੀ ਗ੍ਰਿਫ਼ਤਾਰ
Sunday, Aug 07, 2022 - 11:06 AM (IST)
ਜੰਮੂ (ਭਾਸ਼ਾ/ਅਰੀਜ਼)- ਜੰਮੂ-ਕਸ਼ਮੀਰ ਪੁਲਸ ਨੇ 2 ਅਗਸਤ ਨੂੰ ਰਾਮਬਨ ਵਿਚ ਪੁਲਸ ਚੌਕੀ ’ਤੇ ਹੋਏ ਗ੍ਰਨੇਡ ਹਮਲੇ ਦੇ ਮੱਦੇਨਜ਼ਰ ਰਾਮਬਨ ਜ਼ਿਲ੍ਹੇ ਦੇ ਗੁਲ ਖੇਤਰ ਤੋਂ ਗਜ਼ਨਵੀ ਫੋਰਸ ਦੇ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦੇ ਇਕ ਬੁਲਾਰੇ ਨੇ ਸ਼ਨੀਵਾਰ ਦੱਸਿਆ ਕਿ ਜਦੋਂ ਗੁਲ ਵਾਸੀ ਸ਼ਾਹ ਦੀਨ ਪਦਯਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸ ਨੇ ਰਾਮਬਨ ਵਿੱਚ ਪੁਲਸ ਚੌਕੀ ’ਤੇ ਗ੍ਰੇਨੇਡ ਸੁੱਟਣ ਦੀ ਗੱਲ ਕਬੂਲ ਕੀਤੀ। ਪੁੱਛਗਿੱਛ ਦੌਰਾਨ ਉਸ ਨੇ ਆਪਣੇ ਸਾਥੀ ਮੁਹੰਮਦ ਫਾਰੂਕ ਵਾਸੀ ਮਹਾਕੁੰਡ ਦੀ ਸ਼ਮੂਲੀਅਤ ਬਾਰੇ ਵੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਊਧਮਪੁਰ 'ਚ ਮਿੰਨੀ ਬੱਸ ਖੱਡ 'ਚ ਡਿੱਗੀ, ਵਿਦਿਆਰਥੀਆਂ ਸਮੇਤ 18 ਲੋਕ ਜ਼ਖ਼ਮੀ
ਦੋਹਾਂ ਨੇ ਕਬੂਲ ਕੀਤਾ ਕਿ ਉਨ੍ਹਾਂ ਨੂੰ ਇੱਕ ਵਿਅਕਤੀ ਤੋਂ ਸੁਰੱਖਿਆ ਫੋਰਸਾਂ ਦੇ ਟਿਕਾਣਿਆਂ ’ਤੇ ਹਮਲਾ ਕਰਨ ਲਈ 50,000 ਰੁਪਏ ਨਕਦ ਮਿਲੇ ਸਨ। ਪੁਲਸ ਪੈਸੇ ਦੇਣ ਵਾਲੇ ਵਿਅਕਤੀ ਦੀ ਪਛਾਣ ਅਜੇ ਤੱਕ ਨਹੀਂ ਕਰ ਸਕੀ । ਪੁਲਸ ਨੇ ਸ਼ਾਹਦੀਨ ਪਦਯਾਰ ਕੋਲੋਂ 2 ਸਿਮ ਕਾਰਡ ਅਤੇ 3 ਸਿਮ ਕਾਰਡਾਂ ਵਾਲਾ ਇਕ ਮੋਬਾਈਲ ਫ਼ੋਨ ਵੀ ਬਰਾਮਦ ਕੀਤਾ ਹੈ।
ਇਹ ਵੀ ਪੜ੍ਹੋ : ਪਰਿਵਾਰਕ ਕਲੇਸ਼ ਕਾਰਨ ਮਾਂ ਨੇ 4 ਬੱਚਿਆਂ ਸਮੇਤ ਖੂਹ 'ਚ ਮਾਰੀ ਛਾਲ