ਜੈਪੁਰ ''ਚ ਕੁੜੀ ਨੂੰ ਕਾਰ ਨਾਲ ਕੁਚਲਣ ਵਾਲਾ ਮੁਲਜ਼ਮ ਸਿਰਸਾ ਤੋਂ ਗ੍ਰਿਫ਼ਤਾਰ

Thursday, Dec 28, 2023 - 05:38 PM (IST)

ਜੈਪੁਰ ''ਚ ਕੁੜੀ ਨੂੰ ਕਾਰ ਨਾਲ ਕੁਚਲਣ ਵਾਲਾ ਮੁਲਜ਼ਮ ਸਿਰਸਾ ਤੋਂ ਗ੍ਰਿਫ਼ਤਾਰ

ਸਿਰਸਾ- ਰਾਜਸਥਾਨ ਦੇ ਜੈਪੁਰ ਵਿਚ ਇਕ ਰੂਹ ਕੰਬਾਅ ਦੇਣ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵਿਚ ਮੰਗੇਸ਼ ਅਰੋੜਾ ਨਾਂ ਦੇ ਸ਼ਖ਼ਸ ਨੇ ਕੁੜੀ ਨੂੰ ਕਾਰ ਨਾਲ ਕੁਚਲ ਦਿੱਤਾ ਸੀ। ਜਿਸ ਦੀ ਮੌਤ ਹੋ ਗਈ। ਕਾਰ ਨਾਲ ਕੁਚਲਣ ਵਾਲੇ ਮੁਲਜ਼ਮ ਮੰਗੇਸ਼ ਨੇ ਕੋਰਟ 'ਚ ਸਰੰਡਰ ਕਰ ਦਿੱਤਾ ਹੈ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ  ਲਿਆ ਹੈ। ਜਾਣਕਾਰੀ ਮੁਤਾਬਕ ਮੁਲਜ਼ਮ ਮੰਗੇਸ਼ ਅਰੋੜਾ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਉਹ 9 ਸਾਲ ਪਹਿਲਾਂ ਜੈਪੁਰ ਆ ਗਿਆ ਸੀ। ਮੰਗੇਸ਼ ਇੱਥੇ ਕੱਪੜੇ ਦਾ ਵਪਾਰ ਕਰਦਾ ਸੀ। ਇਹ ਦੁਕਾਨ ਜੈਪੁਰ ਦੇ ਮਾਨਸਰੋਵਰ 'ਚ ਸਥਿਤ ਸੀ।

ਇਹ ਵੀ ਪੜ੍ਹੋ- ਖ਼ੌਫਨਾਕ ਵਾਰਦਾਤ: ਹੋਟਲ ਤੋਂ ਪਾਰਟੀ ਕਰ ਕੇ ਨਿਕਲੇ 4 ਦੋਸਤ ਭਿੜੇ, ਗੁੱਸੇ 'ਚ ਆ ਕੇ ਕੁੜੀ 'ਤੇ ਚੜ੍ਹਾ ਦਿੱਤੀ ਕਾਰ

ਜਾਣੋ ਕੀ ਹੈ ਪੂਰਾ ਮਾਮਲਾ

ਦਰਅਸਲ ਕ੍ਰਿਸਮਸ ਦੀ ਰਾਤ ਉਮਾ ਨਾਂ ਦੀ ਕੁੜੀ ਆਪਣੇ ਦੋਸਤ ਰਾਜਕੁਮਾਰ ਨਾਲ ਇਕ ਹੋਟਲ 'ਚ ਪਾਰਟੀ ਕਰਨ ਗਈ ਸੀ। ਇੱਥੇ ਮੰਗੇਸ਼ ਨੇ ਕਿਸੇ ਗੱਲ ਨੂੰ ਲੈ ਕੇ ਉਮਾ 'ਤੇ ਭੱਦੇ ਕੁਮੈਂਟ ਕੱਸੇ। ਰਾਜਕੁਮਾਰ ਨੇ ਰੋਕਿਆ ਤਾਂ  ਝਗੜਾ ਹੋ ਗਿਆ। ਲੜਾਈ ਇੰਨੀ ਵਧ ਗਈ ਕਿ ਜਦੋਂ ਉਮਾ ਕੈਬ 'ਚ ਸਵਾਰ ਹੋਣ ਵਾਲੀ ਸੀ ਤਾਂ ਮੰਗੇਸ਼ ਨੇ ਬੇਸਬਾਲ ਸਟਿਕ ਨਾਲ ਕੈਬ ਦਾ ਸ਼ੀਸ਼ਾ ਤੋੜ ਦਿੱਤਾ। ਇਸ ਤੋਂ ਬਾਅਦ ਉਸ ਨੇ ਉਮਾ ਅਤੇ ਰਾਜਕੁਮਾਰ 'ਤੇ ਕਾਰ ਚੜ੍ਹਾ ਦਿੱਤੀ। ਇਸ ਤੋਂ ਬਾਅਦ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਮਾ ਦੀ ਮੌਤ ਹੋ ਗਈ ਅਤੇ ਰਾਜਕੁਮਾਰ ਦਾ ਇਲਾਜ ਚੱਲ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News