ਬਾਬਾ ਸਿੱਦੀਕੀ ਮਾਮਲੇ 'ਚ ਮੁੰਬਈ ਪੁਲਸ ਦੀ ਵੱਡੀ ਕਾਰਵਾਈ, 5 ਹੋਰ ਮੁਲਜ਼ਮ ਕੀਤੇ ਗ੍ਰਿਫਤਾਰ
Friday, Oct 18, 2024 - 11:04 PM (IST)
ਨੈਸ਼ਨਲ ਡੈਸਕ- ਬਾਬਾ ਸਿੱਦੀਕੀ ਕਤਲਕਾਂਡ ਮਾਮਲੇ 'ਚ ਮੁੰਬਈ ਪੁਲਸ ਦੀ ਜਾਂਚ ਲਗਾਤਾਰ ਅੱਗੇ ਵੱਧ ਰਹੀ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ 'ਚ ਛਾਪੇਮਾਰੀ ਕਰਕੇ 5 ਮੁਲਜ਼ਮ ਹੋਰ ਗ੍ਰਿਫਤਾਰ ਕੀਤੇ ਹਨ। ਇਸ ਦੇ ਨਾਲ ਹੀ ਸਿੱਦੀਕੀ ਕਤਲਕਾਂਡ 'ਚ ਗ੍ਰਿਫਤਾਰ ਲੋਕਾਂ ਦੀ ਗਿਣਤੀ ਵੱਧ ਕੇ ਹੁਣ 9 ਹੋ ਗਈ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦਾ ਲਾਰੇਂਸ ਬਿਸ਼ਨੋਈ ਗੈਂਗ ਨਾਲ ਕੁਨੈਕਸ਼ਨ ਦੱਸਿਆ ਜਾ ਰਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਇਸ ਕਤਲਕਾਂਡ 'ਚ ਤਮਾਮ ਬਿੰਦੁਆਂ ਨੂੰ ਧਿਆਨ 'ਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ।
ਮੁਖਬਿਰ ਦੀ ਸੂਚਨਾ 'ਤੇ ਪਨਵੇਲ 'ਚ ਹੋਈ ਛਾਪੇਮਾਰੀ
ਮੁੰਬਈ ਪੁਲਸ ਨੇ ਦੱਸਿਆ ਕਿ ਮੁਖਬਿਰ ਦੀ ਸੂਚਨਾ 'ਤੇ ਸ਼ੁੱਕਰਵਾਰ ਨੂੰ ਰਾਏਗੜ੍ਹ ਜ਼ਿਲ੍ਹੇ ਦੇ ਪਨਵੇਲ ਇਲਾਕੇ 'ਚ ਛਾਪਾ ਮਾਰਿਆ ਗਿਆ। ਇਸ ਆਪਰੇਸ਼ਨ 'ਚ ਮੁੰਬਈ ਕ੍ਰਾਈਮ ਬ੍ਰਾਂਚ ਦੀ ਪਨਵੇਲ ਅਤੇ ਕਰਜਤ ਯੂਨਿਟਾਂ ਨੇ ਭਾਗ ਲਿਆ। ਜਿਨ੍ਹਾਂ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਨ੍ਹਾਂ ਦੇ ਨਾਂ ਨਿਤੀਨ ਗੌਤਮ ਸਪ੍ਰੇ (32) ਨਿਵਾਸੀ ਡੋਂਬਿਵਲੀ, ਸੰਭਾਜੀ ਕਿਸ਼ਨ ਪਾਰਬੀ (44) ਨਿਵਾਸੀ ਅੰਬਰਨਾਥ, ਰਾਮ ਕੂਲਚੰਦ ਕਨੌਜੀਆ (43) ਨਿਵਾਸੀ ਪਨਵੇਲ, ਪ੍ਰਦੀਪ ਤੋਂਬਰ (37) ਨਿਵਾਸੀ ਅੰਬਰਨਾਥ ਅਤੇ ਚੇਤਨ ਦਲੀਪ ਪਾਰਧੀ (33) ਨਿਵਾਸੀ ਅੰਬਰਨਾਥ ਹਨ।