ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 13 ਨਕਸਲੀ ਗ੍ਰਿਫ਼ਤਾਰ

Wednesday, Sep 04, 2024 - 10:46 AM (IST)

ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 13 ਨਕਸਲੀ ਗ੍ਰਿਫ਼ਤਾਰ

ਬੀਜਾਪੁਰ (ਵਾਰਤਾ)- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ ਮੰਗਲਵਾਰ ਨੂੰ ਨਕਸਲ ਮੁਹਿੰਮ 'ਤੇ ਨਿਕਲੇ ਜਵਾਨਾਂ ਨੇ 13 ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ 'ਚੋਂ 6 ਨਕਸਲੀਆਂ ਦੀ ਤਰੇਮ ਅਤੇ 7 ਦੀ ਗੰਗਾਲੂਰ ਥਾਣਾ ਖੇਤਰ ਤੋਂ ਗ੍ਰਿਫ਼ਤਾਰੀ ਹੋਈ ਹੈ। ਇਹ ਸਾਰੇ ਨਕਸਲੀ ਸ਼ਕਤੀਸ਼ਾਲੀ ਵਿਸਫ਼ੋਟਕ ਉਪਕਰਣ (ਆਈ.ਈ.ਡੀ.) ਲਗਾਉਣ, ਵਿਸਫ਼ੋਟ ਕਰਨ, ਨਕਸਲ ਸੰਗਠਨਾਂ ਦਾ ਪ੍ਰਚਾਰ-ਪ੍ਰਸਾਰ ਕਰਨ ਦੀ ਘਟਨਾ 'ਚ ਸ਼ਾਮਲ ਸਨ। ਪ੍ਰਾਪਤ ਜਾਣਕਾਰੀ ਅਨੁਸਾਰ, ਪੁਲਸ ਦੀ ਟੀਮ ਗੰਗਾਲੂਰ ਦੇ ਜੰਗਲ 'ਚ ਤਲਾਸ਼ ਮੁਹੰਮ ਲਈ ਗਈ ਸੀ। ਇਸ ਦੌਰਾਨ ਪੁਲਸ ਨੂੰ ਦੇਖ ਕੇ ਕੁਝ ਲੋਕ ਦੌੜਨ ਲੱਗੇ।

ਇਸ ਤੋਂ ਬਾਅਦ ਜਵਾਨਾਂ ਨੇ ਘੇਰਾਬੰਦੀ ਕਰ ਕੇ 7 ਲੋਕਾਂ ਨੂੰ ਫੜ ਲਿਆ ਅਤੇ ਪੁੱਛ-ਗਿੱਛ ਕੀਤੀ ਗਈ। ਸਾਰਿਆਂ ਨੇ ਆਪਣਾ ਨਾਂ ਸੁੱਕੂ ਪਦਮ (58), ਲੱਛੂ ਮਾੜਵੀ (30), ਰਘੁ ਕੁਰਸਮ (33), ਨਾਰਾਇਣ ਕੁਰਸਮ (52), ਪਾਇਕੂ ਕੋਰਸਾ (33), ਗੱਡੂ ਪੂਨੇਮ (28) ਅਤੇ ਮੰਗੂ ਪੂਨੇਮ (43) ਦੱਸਿਆ। ਉੱਥੇ ਹੀ ਦੂਜੀ ਟੀਮ ਤਰੇਮ ਵੱਲ ਨਿਕਲੀ ਹੋਈ ਸੀ। ਇਸ 'ਚ ਵਿਸ਼ੇਸ਼ ਕਾਰਜ ਫ਼ੋਰਸ (ਐੱਸ.ਟੀ.ਐੱਫ.) ਦੇ ਜਵਾਨ ਵੀ ਸ਼ਾਮਲ ਸਨ। ਇਸ ਟੀਮ ਨੇ ਤਰੇਮ ਦੇ ਜੰਗਲ ਤੋਂ 6 ਲੋਕਾਂ ਨੂੰ ਫੜਿਆ। ਇਨ੍ਹਾਂ 'ਚ ਮਿੜਗਮ ਸੋਨਾ (27), ਉਡਮ ਛੋਟੂ (20), ਡੋਡੀ ਅਰਜੁਨ (25), ਡੋਡੀ ਜੋਗਾ (22), ਓਯਾਮ ਹੜਮਾ (25), ਆਇਤੂ ਓਯਾਮ (20) ਸ਼ਾਮਲ ਹਨ। ਦੋਵੇਂ ਥਾਵਾਂ ਤੋਂ ਫਰੇ ਗਏ ਲੋਕਾਂ ਤੋਂ ਜਦੋਂ ਪੁੱਛ-ਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਨਕਸਲ ਸੰਗਠਨ ਦੇ ਮੈਂਬਰ ਹਨ। ਇਸ ਤੋਂ ਬਾਅਦ ਪੁਲਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ। ਇਨ੍ਹਾਂ ਕੋਲੋਂ ਪੁਲਸ ਨੇ ਨਕਸਲ ਸਾਮਾਨ ਵੀ ਬਰਾਮਦ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News