6 ਗ੍ਰਾਮ ਹੈਰੋਇਨ ਸਮੇਤ ਚੜਿਆ ਪੁਲਸ ਦੇ ਅੜਿੱਕੇ

Wednesday, Aug 09, 2017 - 02:16 PM (IST)

6 ਗ੍ਰਾਮ ਹੈਰੋਇਨ ਸਮੇਤ ਚੜਿਆ ਪੁਲਸ ਦੇ ਅੜਿੱਕੇ

ਊਨਾ — ਹਿਮਾਚਲ ਪ੍ਰਦੇਸ਼ ਦੀ ਪੁਲਸ ਨੇ ਭਟੋਲੀ ਕਾਲਜ ਦੇ ਨਜ਼ਦੀਕ ਇਕ ਵਿਅਕਤੀ ਨੂੰ 6 ਗ੍ਰਾਮ ਨਸ਼ਾ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਮਨੋਜ ਕੁਮਾਰ ਨਿਵਾਸੀ ਗੁਰਮਾਨ ਦਾਸ ਨਗਰ ਜ਼ਿਲਾ ਮੋਗਾ ਦੇ ਰੂਪ 'ਚ ਹੋਈ ਹੈ, ਜੋ ਕਿ ਮੌਜ਼ੂਦਾ ਇਸ ਸਮੇਂ 'ਚ ਨਯਾ ਨੰਗਲ ਦੀ ਸ਼ਿਵਾਲਿਕ ਇਵਨਿਊ ਕਲੌਨੀ 'ਚ ਰਹਿ ਰਿਹਾ ਸੀ। ਇਸ ਬਾਰੇ ਖ਼ਬਰ ਮਿਲਣ 'ਤੇ ਪੁਲਸ ਨੇ ਆਪਣੇ ਇਕ ਆਦਮੀ ਨੂੰ ਖਰੀਦਦਾਰ ਬਣਾ ਕੇ ਭੇਜਿਆ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਐੈੱਸ. ਪੀ. ਸੰਜੀਵ ਗਾਂਧੀ ਨੇ ਦੱਸਿਆ ਕਿ ਇਸ ਮਾਮਲੇ 'ਚ ਅਗਲੀ ਕਾਰਵਾਈ ਜਲਦੀ ਸ਼ੁਰੂ ਕੀਤੀ ਜਾ ਰਹੀ ਹੈ।


Related News