ਚਲਦੀ ਟ੍ਰੇਨ ''ਚ ਮਹਿਲਾ ਬਾਕਸਰ ਦੇ ਨਾਲ ਜਬਰ ਜਨਾਹ, ਪੁਲਸ ਨੇ ਕੋਚ ਨੂੰ ਕੀਤਾ ਗ੍ਰਿਫਤਾਰ

03/17/2020 7:24:42 PM

ਸਪੋਰਟਸ ਡੈਸਕ : ਦਿੱਲੀ ਪੁਲਸ ਨੇ ਸਾਬਕਾ ਭਾਰਤੀ ਖਿਡਾਰੀ ਅਤੇ ਮੁੱਕੇਬਾਜ਼ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੋਚ ਦਾ ਨਾਂ ਸੰਦੀਪ ਮਲਿਕ (28) ਹੈ। ਸੰਦੀਪ ਹਰਿਆਣਾ ਦੇ ਸੋਨੀਪਤ ਜ਼ਿਲੇ ਵਿਚ ਬਾਕਸਿੰਗ ਕੋਚਿੰਗ ਸੈਂਟਰ ਚਲਾਉਂਦਾ ਹੈ। ਸੰਦੀਪ 'ਤੇ ਇਕ ਮਹਿਲਾ ਖਿਡਾਰੀ ਨੇ ਹਾਲ ਹੀ 'ਚ ਪੱਛਮੀ ਬੰਗਾਲ ਵਿਚ ਹੋਈ ਬਾਕਸਿੰਗ ਚੈਂਪੀਅਨਸ਼ਿਪ ਅਤੇ ਫਿਰ ਟ੍ਰੇਨ ਯਾਤਰਾ ਦੌਰਾਨ ਛੇੜਛਾੜ ਦਾ ਦੋਸ਼ ਲਗਾਇਆ ਸੀ। ਮੰਗਲਵਾਰ ਨੂੰ ਆਈ. ਏ. ਐੱਨ. ਐੱਸ. ਨਾਲ ਗੱਲਬਾਤ ਕਰਦਿਆਂ ਘਟਨਾ ਅਤੇ ਦੋਸ਼ੀ ਦੀ ਗ੍ਰਿਫਤਾਰੀ ਦੀ ਪੁਸ਼ਟੀ ਦਿੱਲੀ ਡਿਪਟੀ ਕਮਿਸ਼ਨਰ ਹਰੇਂਦਰ ਕੁਮਾਰ ਨੇ ਕੀਤੀ।

PunjabKesari

ਡੀ. ਸੀ. ਪੀ. ਮੁਤਾਬਕ, ''ਸ਼ਿਕਾਇਤ ਕਰਤਾ 19 ਸਾਲ ਦੀ ਮਹਿਲਾ ਖਿਡਾਰੀ ਹੈ। ਇਸ ਮਹਿਲਾ ਖਿਡਾਰੀ ਨੇ ਹਾਲ ਹੀ 'ਚ ਪੱਛਮੀ ਬੰਗਾਲ ਵਿਚ ਆਯੋਜਿਤ ਕਲਾਸਿਕ ਬਾਕਸਿੰਗ ਚੈਂਪੀਅਨਸ਼ਿਪ 2020 ਵਿਚ ਹਿੱਸਾ ਲਿਆ ਸੀ। ਘਟਨਾ ਉਸੇ ਦੌਰਾਨ ਦੀ ਹੈ।'' ਨਵੀਂ ਦਿੱਲੀ ਰੇਲਵੇ ਸਟੇਸ਼ਨ ਥਾਣੇ ਵਿਚ ਪੀੜਤਾ ਦੇ ਬਿਆਨ 'ਤੇ ਦਰਜ ਐੱਫ. ਆਈ. ਆਰ. ਮੁਤਾਬਕ, ''ਮਾਮਲਾ 13 ਮਾਰਚ 2020 ਨੂੰ ਧਾਰਾ 354 ਏ (ਛੇੜਛਾੜ) ਅਤੇ ਧਾਰਾ 376 (ਜਬਰ ਜਨਾਹ) ਦੇ ਤਹਿਤ ਦਰਜ ਕੀਤਾ ਗਿਆ। ਕੇਸ ਦਰਜ ਕਰਨ ਤੋਂ ਪਹਿਲਾਂ ਪੁਲਸ ਨੇ ਪੀੜਤਾ ਦਾ ਬਿਆਨ ਧਾਰਾ 164 ਦੇ ਤਹਿਤ ਮੈਜਿਸਟ੍ਰੇਟ ਦੇ ਸਾਹਮਣੇ ਵੀ ਦਰਜ ਕਰਾਇਆ ਸੀ। ਪੁਲਸ ਅਤੇ ਮੈਜਿਸਟ੍ਰੇਟ ਦੇ ਸਾਹਮਣੇ ਬਿਆਨ ਮਿਲਣ ਤੋਂ ਬਾਅਦ ਪੁਲਸ ਨੇ ਵੀ ਐੱਫ. ਆਈ. ਆਰ. ਦਰਜ ਕਰ ਲਈ।

PunjabKesari

ਐੱਫ. ਆਈ. ਆਰ. ਮੁਤਾਬਕ ਪੀੜਤਾ ਹਰਿਆਣਾ ਸੂਬਾ ਬਾਕਸਿੰਗ ਟੀਮ ਦਾ ਹਿੱਸਾ ਸੀ। ਸ਼ਿਕਾਇਤ ਕਰਤਾ ਮਹਿਲਾ ਖਿਡਾਰੀ, ਦੋਸ਼ੀ ਬਾਕਸਿੰਗ ਕੋਚ ਦੇ ਨਾਲ ਜਾ ਰਹੀ ਸੀ। ਟੀਮ ਵਿਚ ਕਈ ਹੋਰ ਖਿਡਾਰੀ ਵੀ ਸੀ। ਟੀਮ 27 ਫਰਵਰੀ 2020 ਨੂੰ ਨਵੀਂ ਦਿੱਲੀ ਸਟੇਸ਼ਨ ਤੋਂ ਦੁਰੰਤੋ ਐਕਸਪ੍ਰੈਸ ਤੋਂ ਕੋਲਕਾਤਾ ਲਈ ਰਵਾਨਾ ਹੋਈ। ਟ੍ਰੇਨ ਦੀ ਯਾਤਰਾ ਦੌਰਾਨ ਹੀ ਕੋਚ ਸੰਦੀਪ ਮਲਿਕ ਨੇ ਸ਼ਿਕਾਇਤ ਕਰਤਾ ਮਹਿਲਾ ਖਿਡਾਰੀ ਦੇ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ। ਟ੍ਰੇਨ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਕੋਲਕਾਤਾ ਪਹੁੰਚਣ 'ਤੇ ਪੂਰੀ ਚੈਂਪੀਅਨਸ਼ਿਪ ਦੌਰਾਨ ਵੀ ਜਾਰੀ ਰਿਹਾ। ਪੀੜਤਾ ਪ੍ਰਦੇਸ ਵਿਚ ਸੀ ਅਤੇ ਉੱਥੇ ਉਸਦਾ ਕੋਈ ਨਹੀਂ ਸੀ , ਇਸ ਲਈ ਉਹ ਦੋਸ਼ੀ ਦੀ ਹਰ ਬਦਸਲੂਕੀ ਸਹਿਨ ਕਰਦੀ ਰਹੀ। ਡੀ. ਸੀ. ਪੀ. ਨੇ ਦੱਸਿਆ ਕਿ ਦਿੱਲੀ ਵਾਪਸ ਪਰਤਣ 'ਤੇ ਪੀੜਤਾ ਨੇ ਦਿੱਲੀ ਰੇਲਵੇ ਸਟੇਸ਼ਨ ਥਾਣਾ ਪੁਲਸ ਨਾਲ ਸੰਪਰਕ ਕਰ ਕੇ ਹੱਡ ਬੀਤੀ ਦੱਸੀ। ਉਸ ਤੋਂ ਬਾਅਦ ਹੀ ਲੜਕੀ ਦਾ ਬਿਆਨ ਮੈਜਿਸਟ੍ਰੇਟ ਦੇ ਸਾਹਮਣੇ ਧਾਰਾ 164 ਦੇ ਤਹਿਤ ਦਰਜ ਕਰਾਇਆ ਗਿਆ। ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਦੋਸ਼ੀ ਨੂੰ ਸੋਨੀਪਤ ਤੋਂ ਸੋਮਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮ ਨੇ ਆਪਣੇ 'ਤੇ ਲੱਗੇ ਦੋਸ਼ ਕਬੂਲ ਵੀ ਕਰ ਲਏ ਹਨ।


Related News