ਪੁਲਸ ਮੁਕਾਬਲੇ ਤੋਂ ਬਾਅਦ 4 ਬਦਮਾਸ਼ ਗ੍ਰਿਫਤਾਰ

Tuesday, Nov 02, 2021 - 03:12 AM (IST)

ਪੁਲਸ ਮੁਕਾਬਲੇ ਤੋਂ ਬਾਅਦ 4 ਬਦਮਾਸ਼ ਗ੍ਰਿਫਤਾਰ

ਨੋਇਡਾ – ਉੱਤਰ ਪ੍ਰਦੇਸ਼ ਦੇ ਥਾਣਾ ਦਨਕੌਰ ਦੀ ਪੁਲਸ ਨੇ ਐਤਵਾਰ ਰਾਤ ਮੁਕਾਬਲੇ ਤੋਂ ਬਾਅਦ 4 ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਬਦਮਾਸ਼ਾਂ ਨੇ 27 ਅਕਤੂਬਰ ਨੂੰ ਇਕ ਕਿਸਾਨ ਕੋਲੋਂ ਕਥਿਤ ਤੌਰ ’ਤੇ ਇਕ ਲੱਖ ਰੁਪਏ ਲੁੱਟ ਲਏ ਸਨ। ਪੁਲਸ ਅਨੁਸਾਰ ਬੈਂਕ ’ਚੋਂ ਰੁਪਏ ਕਢਵਾਉਣ ਤੋਂ ਬਾਅਦ ਕਿਸਾਨ ਸੋਹਨ ਪਾਲ ਘਰ ਵਾਪਸ ਆ ਰਿਹਾ ਸੀ ਕਿ ਬਦਮਾਸ਼ਾਂ ਨੇ ਉਸ ਦਾ ਪਿੱਛਾ ਕਰ ਕੇ ਚਪਰਗੜ੍ਹ ਨੇੜੇ ਹਥਿਆਰ ਦਿਖਾ ਕੇ ਉਸ ਕੋਲੋਂ ਰੁਪਏ ਲੁੱਟ ਲਏ।

ਇਕ ਬਦਮਾਸ਼ ਸੁਮਿਤ ਦੇ ਪੈਰ ’ਚ ਗੋਲੀ ਲੱਗ ਗਈ, ਜੋ ਅਲੀਗੜ੍ਹ ਦਾ ਰਹਿਣ ਵਾਲਾ ਹੈ। ਉਸ ਦੇ 3 ਸਾਥੀਆਂ ਨੂੰ ਪਿੱਛਾ ਕਰ ਕੇ ਫੜ ਲਿਆ ਗਿਆ। ਪੁਲਸ ਨੇ ਬਦਮਾਸ਼ਾਂ ਕੋਲੋਂ ਕਿਸਾਨ ਤੋਂ ਲੁੱਟੇ ਗਏ ਰੁਪਿਆਂ ’ਚੋਂ 58,500 ਰੁਪਏ, 2 ਤਮੰਚੇ, ਕਾਰਤੂਸ ਅਤੇ ਘਟਨਾ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News