ਅੱਤਵਾਦੀ ਨੈੱਟਵਰਕ ''ਤੇ ਪੁਲਸ ਦੀ ਵੱਡੀ ਕਾਰਵਾਈ, 56 ਥਾਵਾਂ ''ਤੇ ਮਾਰੇ ਛਾਪੇ

Wednesday, Nov 27, 2024 - 10:49 AM (IST)

ਜੰਮੂ : ਅੱਤਵਾਦੀ ਨੈੱਟਵਰਕ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਜੰਮੂ-ਕਸ਼ਮੀਰ ਪੁਲਸ ਨੇ ਜੰਮੂ ਡਿਵੀਜ਼ਨ ਦੇ ਵੱਖ-ਵੱਖ ਇਲਾਕਿਆਂ 'ਚ ਨਾਲੋ-ਨਾਲ ਛਾਪੇਮਾਰੀ ਕਰਕੇ ਮਾਮਲੇ ਨਾਲ ਸਬੰਧਤ ਦਸਤਾਵੇਜ਼ ਜ਼ਬਤ ਕੀਤੇ ਹਨ। ਇਸ ਮੁਹਿੰਮ ਦਾ ਉਦੇਸ਼ ਅੱਤਵਾਦੀਆਂ ਦੀ ਮਦਦ ਕਰਨ ਵਾਲੇ ਓਵਰਗਰਾਉਂਡ ਵਰਕਰਾਂ ਖ਼ਾਸ ਕਰਕੇ ਉਨ੍ਹਾਂ ਨੂੰ ਸਾਮਾਨ ਸਪਲਾਈ ਕਰਨ, ਪਨਾਹ ਦੇਣ ਅਤੇ ਨੌਜਵਾਨਾਂ ਨੂੰ ਅੱਤਵਾਦ ਦੇ ਰਾਸਤੇ 'ਤੇ ਚੱਲਣ ਲਈ ਉਤਸ਼ਾਹਿਤ ਕਰਨ ਵਾਲਿਆਂ ਦੀ ਪਛਾਣ ਕਰਕੇ ਉਹਨਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨਾ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਸੂਬੇ 'ਚ ਨਹੀਂ ਚੱਲੇਗਾ WHATSAPP, ਸਰਕਾਰ ਨੇ ਕਰ 'ਤਾ ਬੈਨ

ਅਧਿਕਾਰਤ ਰੂਪ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਛਾਪੇਮਾਰੀ ਖੁਫੀਆ ਏਜੰਸੀਆਂ ਤੋਂ ਥਾਣਾ ਮੰਡੀ, ਧਾਰਹਾਲ, ਕਾਲਾਕੋਟ, ਮੰਜਾਕੋਟ ਅਤੇ ਧਰਮਸਾਲ ਖੇਤਰਾਂ 'ਚ ਸਥਿਤ ਅੱਤਵਾਦੀਆਂ ਦੇ ਗੁਪਤ ਟਿਕਾਣਿਆਂ ਦੀ ਸੂਚਨਾ ਮਿਲਣ ਤੋਂ ਬਾਅਦ ਕੀਤੀ ਗਈ। ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਅੱਤਵਾਦੀਆਂ ਦੇ ਸਹਿਯੋਗੀਆਂ (OGWs) ਦੇ ਘਰਾਂ ਦੀ ਤਲਾਸ਼ੀ ਲਈ। ਪੁਣਛ ਜ਼ਿਲ੍ਹੇ ਵਿੱਚ 12 ਥਾਵਾਂ ’ਤੇ ਛਾਪੇਮਾਰੀ ਵੀ ਕੀਤੀ ਗਈ। ਪੁਲਸ ਟੀਮਾਂ ਨੇ ਜ਼ਿਲ੍ਹੇ ਵਿੱਚ ਸੂਰਨਕੋਟ, ਮੰਡੀ, ਪੁਣਛ, ਮੰਡੇਰ ਅਤੇ ਗੁਰਸਾਈਂ ਅਤੇ ਹੋਰ ਥਾਵਾਂ ’ਤੇ ਛਾਪੇਮਾਰੀ ਕੀਤੀ। ਇਹ ਛਾਪੇ 2013 ਵਿੱਚ ਥਾਣਾ ਮੰਡੀ ਅਤੇ ਇਸ ਸਾਲ ਰਾਜੌਰੀ ਥਾਣੇ ਵਿੱਚ ਦਰਜ ਹੋਏ ਅੱਤਵਾਦੀ ਘਟਨਾਵਾਂ ਨਾਲ ਸਬੰਧਤ ਕੇਸਾਂ ਦੀ ਜਾਂਚ ਕਰਕੇ ਮਾਰੇ ਗਏ ਸਨ।

ਇਹ ਵੀ ਪੜ੍ਹੋ - December Holidays List: ਅਗਲੇ ਮਹੀਨੇ ਹੋਣਗੀਆਂ ਕਈ ਛੁੱਟੀਆਂ, ਚੈੱਕ ਕਰ ਲਓ ਸੂਚੀ

ਜ਼ਿਕਰਯੋਗ ਹੈ ਕਿ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਸਰਹੱਦੀ ਜ਼ਿਲ੍ਹਿਆਂ 'ਚ ਆਪਣਾ ਨੈੱਟਵਰਕ ਵਧਾ ਰਹੇ ਹਨ, ਜਿਸ ਕਾਰਨ ਇਹ ਸੰਗਠਨ ਆਪਣੇ ਓ.ਜੀ.ਡਬਲਿਊ. ਨੂੰ ਇੱਥੇ ਐਕਟੀਵੇਟ ਕਰਨ ਦੀ ਕੋਸ਼ਿਸ਼ ਵਿਚ ਹਨ। ਊਧਮਪੁਰ ਜ਼ਿਲ੍ਹੇ ਵਿੱਚ ਬਸੰਤਗੜ੍ਹ, ਰਾਏ ਚੱਕਾ, ਚੱਕਾ, ਕਡਵਾ, ਮੋਰਹਾ, ਕੁੰਡ, ਖਾਨੇਦ, ਪਨੋਰਾ, ਲੋਦਰਾ ਅਤੇ ਸੰਗ ਖੇਤਰਾਂ ਵਿੱਚ 25 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਰਿਆਸੀ ਜ਼ਿਲ੍ਹੇ ਦੇ ਗੁਲਾਬਗੜ੍ਹ, ਅਰਨਸ, ਪਨਸਾ, ਮਹੋਰ-ਚਸਾਨਾ ਸਮੇਤ 10 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਸੂਤਰਾਂ ਦੀ ਮੰਨੀਏ ਤਾਂ ਇਸ ਕਾਰਵਾਈ ਦੌਰਾਨ ਕਈ ਸ਼ੱਕੀ ਅੱਤਵਾਦੀ, ਕੁਝ ਓ.ਜੀ.ਡਬਲਿਊ. ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ ਪੁਲਸ ਨੇ ਸੰਵੇਦਨਸ਼ੀਲ ਦਸਤਾਵੇਜ਼, ਇਲੈਕਟ੍ਰਾਨਿਕ ਯੰਤਰ, ਨਕਦੀ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਬਰਾਮਦ ਕੀਤੇ ਸਾਮਾਨ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਮਹਿੰਗੀ ਹੋਈ CNG, ਜਾਣੋ ਕਿੰਨੇ ਰੁਪਏ ਦਾ ਹੋਇਆ ਵਾਧਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


rajwinder kaur

Content Editor

Related News