ਐਲਵਿਸ਼ ਯਾਦਵ ਨੂੰ ਨਾਕੇਬੰਦੀ ਦੌਰਾਨ ਪੁਲਸ ਨੇ ਲਿਆ ਹਿਰਾਸਤ 'ਚ, ਕੀਤੀ ਪੁੱਛਗਿੱਛ

11/04/2023 8:59:13 PM

ਕੋਟਾ : ਸੱਪਾਂ ਦੇ ਜ਼ਹਿਰ ਵਾਲੇ ਮਾਮਲੇ 'ਚ ਬਿਗ ਬੋਸ ਓ.ਟੀ.ਟੀ. ਜੇਤੂ ਦੋਸ਼ੀ ਐਲਵਿਸ਼ ਯਾਦਵ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਐਲਵਿਸ਼ ਨੂੰ ਰਾਜਸਥਾਨ ਦੇ ਕੋਟਾ 'ਚ ਪੁਲਸ ਨੇ ਹਿਰਾਸਤ 'ਚ ਲੈ ਲਿਆ ਸੀ। ਹਾਲਾਂਕਿ, ਪੁੱਛਗਿੱਛ ਤੋਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਸੂਬੇ 'ਚ ਚੋਣਾਂ ਨੂੰ ਦੇਖਦੇ ਹੋਏ ਪੁਲਸ ਨੇ ਕੋਟਾ 'ਚ ਨਾਕਾਬੰਦੀ ਕੀਤੀ ਹੋਈ ਸੀ। ਐਲਵਿਸ਼ ਵੀ ਇਸ ਦੌਰਾਨ ਇਥੋਂ ਲੰਘ ਰਿਹਾ ਸੀ। ਨਾਕੇਬੰਦੀ ਨੂੰ ਦੇਖ ਕੇ ਉਹ ਦੌੜਣ ਲੱਗਾ, ਜਿਸ ਤੋਂ ਬਾਅਦ ਕੋਟਾ ਜ਼ਿਲ੍ਹੇ ਦੀ ਸੁਕੇਤ ਪੁਲਸ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ। ਐਲਵਿਸ਼ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਕੋਟਾ ਪੁਲਸ ਨੇ ਉਤਰ ਪ੍ਰਦੇਸ਼ ਦੀ ਨੋਇਡਾ ਪੁਲਸ ਨਾਲ ਗੱਲਬਾਤ ਕੀਤੀ। ਇਸ ਦੌਰਾਨ ਨੋਇਡਾ ਪੁਲਸ ਨੇ ਕੋਈ ਸੰਤੁਸ਼ਟੀਪੂਰਨ ਜਵਾਬ ਨਹੀਂ ਦਿੱਤਾ, ਜਿਸਤੋਂ ਬਾਅਦ ਕੋਟਾ ਪੁਲਸ ਨੇ ਉਸ ਨੂੰ ਰਿਹਾਅ ਕਰ ਦਿੱਤਾ। 

ਇਹ ਵੀ ਪੜ੍ਹੋ : ਭਾਰਤ 'ਚ ਬਣੇਗਾ ਆਈਫੋਨ 17, ਚੀਨ ਨੂੰ ਲੱਗੇਗਾ ਵੱਡਾ ਝਟਕਾ

ਮਾਮਲੇ 'ਚ 5 ਦੋਸ਼ੀ ਪਹਿਲਾਂ ਹੀ ਹੋ ਚੁੱਕੇ ਹਨ ਗ੍ਰਿਫਤਾਰ

ਨੋਇਡਾ ਪੁਲਸ ਦੀ ਐੱਫ.ਆਈ.ਆਰ. ਮੁਤਾਬਕ, ਐਲਵਿਸ਼ ਯਾਦਵ ਰੇਵ ਪਾਰਟੀ ਆਯੋਜਿਤ ਕਰਦਾ ਸੀ। ਇਸ ਵਿਚ ਵਿਦੇਸ਼ੀ ਕੁੜੀਆਂ ਨੂੰ ਵੀ ਬੁਲਾਇਆ ਜਾਂਦਾ ਸੀ। ਪੁਲਸ ਨੇ ਦੱਸਿਆ ਕਿ ਇਸ ਮਾਮਲੇ 'ਚ ਐਲਵਿਸ਼ ਯਾਦਵ ਸਮੇਤ 6 ਲੋਕ ਨਾਮਜ਼ਦ ਅਤੇ ਹੋਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। 5 ਦੋਸ਼ੀਆਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਪੁਲਸ ਨੇ ਦੋਸ਼ੀਆਂ ਦੇ ਕਬਜ਼ੇ 'ਚੋਂ 9 ਜ਼ਹਿਰੀਲੇ ਸੱਪ ਵੀ ਬਰਾਮਦ ਕੀਤੇ ਸਨ। ਇਸ ਮਾਮਲੇ 'ਚ ਐੱਫ.ਆਈ.ਆਰ. ਨੋਇਡਾ ਦੇ ਥਾਣਾ ਸੈਕਟਰ 49 'ਚ ਦਰਜ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ ਇਸ ਮਾਮਲ 'ਚ ਥਾਣਾ ਸੈਕਟਰ 49 ਪੁਲਸ ਦੁਆਰਾ ਵਾਦੀ (ਪੀ.ਐੱਫ.ਏ.-ਐਨੀਮਲ ਵੈਲਫੇਅਰ ਅਫਸਰ) ਦੀ ਤਹਰੀਰ ਦੇ ਆਧਾਰ 'ਤੇ ਐਲਵਿਸ਼ ਯਾਦਵ ਸਣੇ 6 ਲੋਕਾਂ ਖਿਲਾਫ ਨੋਇਡਾ ਸੈਕਟਰ 51 ਸਥਿਤ ਬੈਂਕਵੇਟ ਹਾਲ 'ਚ ਪਾਰਟੀ ਕਰਨ ਅਤੇ ਸੱਪਾਂ ਦਾ ਜ਼ਹਿਰ ਮੁਹੱਈਆ ਕਰਵਾਉਣ ਦੇ ਸੰਬੰਧ 'ਚ ਐੱਫ.ਆਈ.ਆਰ. ਦਰਜ ਕਰਦੇ ਹੋਏ ਬੈਂਕਵੇਟ ਹਾਲ 'ਚੋਂ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Rakesh

Content Editor

Related News