ਚੀਨ ਖਿਲਾਫ ਜੰਗ ''ਚ ਭਾਰਤ ਦੇ ਨਾਲ Pok

06/26/2020 10:41:05 PM

ਗਲਾਸਗੋ - ਭਾਰਤ ਦੇ ਨਾਲ ਪੂਰਬੀ ਲੱਦਾਖ ਵਿਚ ਤਣਾਅਪੂਰਣ ਸਥਿਤੀ ਪੈਦਾ ਕਰ ਰਹੇ ਚੀਨ ਦੇ ਦੋਸਤ ਪਾਕਿਸਤਾਨ ਦੇ ਅੰਦਰ ਭਾਰਤੀ ਫੌਜ ਦੇ ਸਮਰਥਨ ਵਿਚ ਆਵਾਜ਼ਾਂ ਉਠ ਰਹੀਆਂ ਹਨ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦੇ ਸਿਆਸੀ ਕਾਰਕੁਨ ਨੇ ਅਸਲ ਕੰਟਰੋਲ ਲਾਈਨ 'ਤੇ ਚੀਨੀ ਹਮਲੇ ਨੂੰ ਲੈ ਕੇ ਗੁੱਸਾ ਜ਼ਾਹਿਰ ਕੀਤਾ ਹੈ ਅਤੇ ਪੀ. ਓ. ਕੇ. ਦੇ ਨਾਲ-ਨਾਲ ਗਿਲਗਿਟ-ਬਾਲਟਿਸਤਾਨ ਦੇ ਲੋਕਾਂ ਵੱਲੋਂ ਚੀਨ ਖਿਲਾਫ ਲੜਾਈ ਵਿਚ ਭਾਰਤ ਦੇ ਸਮਰਥਨ ਦੀ ਗੱਲ ਕਹੀ ਹੈ।

70 ਸਾਲ ਭਾਰਤ ਤੋਂ ਅਲੱਗ ਰੱਖਿਆ, ਚੁੱਪ ਨਹੀਂ ਰਹਾਂਗੇ
ਫਿਲਹਾਲ, ਗਲਾਸਗੋ ਨੇ ਰਹਿ ਰਹੇ ਅਹਿਮਦ ਅਯੂਬ ਮਿਰਜ਼ਾ ਨੇ ਕਿਹਾ ਹੈ ਕਿ ਉਹ ਭਾਰਤੀ ਫੌਜ ਨੂੰ ਸਪੋਰਟ ਕਰਨ ਦੀ ਸਹੁੰ ਖਾਂਦੇ ਹਨ। ਮੂਲ ਰੂਪ ਤੋਂ ਪੀ. ਓ. ਕੇ. ਦੇ ਮੀਰਪੁਰ ਨਿਵਾਸੀ ਮਿਰਜ਼ਾ ਨੇ ਕਿਹਾ ਹੈ ਕਿ 70 ਸਾਲ ਤੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਅਤੇ ਗਿਲਗਿਟ-ਬਾਲਟਿਸਤਾਨ ਦੇ ਲੋਕਾਂ ਨੂੰ ਭਾਰਤ ਤੋਂ ਅਲੱਗ ਰੱਖਿਆ ਗਿਆ। ਚੀਨੀ ਹਮਲੇ ਕਾਰਨ ਭਾਰਤ ਮੁਸ਼ਕਿਲ ਦੌਰ ਵਿਚੋਂ ਲੰਘ ਰਿਹਾ ਹੈ। ਅਸੀਂ ਚੁੱਪ ਨਹੀਂ ਰਹਾਂਗੇ ਅਤੇ ਭਾਰਤ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਚੀਨ ਪਾਕਿਸਤਾਨ ਅਤੇ ਨੇਪਾਲ ਦੀ ਕਮਿਊਨਿਸਟ ਪਾਰਟੀਆਂ ਦੇ ਨਾਲ ਮਿਲ ਕੇ ਘਟਿਆ ਖੇਡ ਖੇਲ ਰਿਹਾ ਹੈ।

ਚੀਨ ਨੇ ਕੀਤੀ ਵੱਡੀ ਗਲਤੀ, 130 ਕਰੋੜ ਲੋਕਾਂ ਨੂੰ ਉਕਸਾਇਆ
ਮਿਰਜ਼ਾ ਨੇ ਕਿਹਾ, ਮੈਂ ਖੁਦ ਭਾਰਤ ਦੇ ਲਈ ਲੜਾਂਗਾ ਅਤੇ ਜਿਥੇ ਵੀ ਭਾਰਤੀ ਫੌਜ ਦਾ ਖੂਨ ਡਿੱਗੇਗਾ ਅਸੀਂ ਵੀ ਦੁਸ਼ਮਣ ਖਿਲਾਫ ਲੜਾਂਗੇ। ਉਨ੍ਹਾਂ ਕਿਹਾ ਕਿ ਚੀਨ ਨੇ ਵੱਡੀ ਗਲਤੀ ਕੀਤੀ ਹੈ ਅਤੇ ਭਾਰਤ ਦੇ 130 ਕਰੋੜ ਲੋਕਾਂ ਅਤੇ ਪੀ. ਓ. ਕੇ. ਅਤੇ ਗਿਲਗਿਟ-ਬਾਲਟਿਸਤਾਨ ਵਿਚ ਰਹਿ ਰਹੇ ਲੋਕਾਂ ਨੂੰ ਉਕਸਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਜ਼ਰੂਰਤ ਹੋਈ ਤਾਂ ਉਹ ਭਾਰਤੀ ਫੌਜ ਨੂੰ ਜੁਆਇੰਨ ਕਰਕੇ ਦੁਸ਼ਮਣ ਖਿਲਾਫ ਲੜਣਗੇ।


Khushdeep Jassi

Content Editor

Related News