2014 ''ਚ ਕੀਤੀ ਸੀ ਡਕੈਤੀ, 10 ਸਾਲ ਬਾਅਦ ਭਗੌੜਾ ਚੜ੍ਹਿਆ ਪੁਲਸ ਅੜਿੱਕੇ
Sunday, Jun 08, 2025 - 03:06 PM (IST)

ਨਵੀਂ ਦਿੱਲੀ- ਕੇਂਦਰੀ ਦਿੱਲੀ ਦੇ ਝੰਡੇਵਾਲਾ ਇਲਾਕੇ ਵਿੱਚ ਸਾਲ 2014 'ਚ ਹੋਈ ਇਕ ਡਕੈਤੀ ਤੇ ਅਗਵਾ ਕਰਨ ਦੇ ਮਾਮਲੇ 'ਚ ਭਗੌੜੇ ਚੱਲ ਰਹੇ ਇਕ ਮੁਲਜ਼ਮ ਨੂੰ ਪੁਲਸ ਨੇ ਆਖ਼ਿਰਕਾਰ ਕਾਬੂ ਕਰ ਲਿਆ ਹੈ। ਦਿੱਲੀ ਦੇ ਕਿਸ਼ਨਗੰਜ ਇਲਾਕੇ ਦਾ ਰਹਿਣ ਵਾਲਾ ਰਾਕੇਸ਼ (37) 2014 ਦੇ ਇੱਕ ਮਾਮਲੇ ਵਿੱਚ ਪੁਲਸ ਨੂੰ ਲੋੜੀਂਦਾ ਸੀ ਜਿੱਥੇ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਕਥਿਤ ਤੌਰ 'ਤੇ ਪਾਨ ਮਸਾਲੇ ਦੀ ਖੇਪ ਲਿਜਾ ਰਹੇ ਇੱਕ ਵਾਹਨ ਦੇ ਡਰਾਈਵਰ ਨੂੰ ਬੰਦੂਕ ਦੀ ਨੋਕ 'ਤੇ ਅਗਵਾ ਕੀਤਾ ਸੀ ਅਤੇ ਉਸ ਨੂੰ ਲੁੱਟਿਆ ਸੀ।
26 ਦਸੰਬਰ, 2014 ਦੀ ਰਾਤ ਨੂੰ ਹੋਈ ਇਸ ਲੁੱਟ ਵਿੱਚ 6-7 ਲੋਕ ਸ਼ਾਮਲ ਸਨ। ਬਾਅਦ ਵਿੱਚ ਉਨ੍ਹਾਂ ਨੇ ਉਸ ਦਾ ਸਮਾਨ ਲੁੱਟਣ ਤੋਂ ਬਾਅਦ ਗੱਡੀ ਤੇ ਡਰਾਈਵਰ ਨੂੰ ਧੌਲਾ ਕੁਆਂ ਨੇੜੇ ਛੱਡ ਦਿੱਤਾ ਸੀ। ਇੱਕ ਸਾਲ ਤੋਂ ਵੱਧ ਸਮੇਂ ਤੱਕ ਗ੍ਰਿਫ਼ਤਾਰੀ ਤੋਂ ਬਚਣ ਤੋਂ ਬਾਅਦ ਉਸ ਨੂੰ 2015 ਵਿੱਚ ਅਦਾਲਤ ਵੱਲੋਂ ਭਗੌੜਾ (ਪੀ.ਓ.) ਐਲਾਨ ਦਿੱਤਾ ਗਿਆ ਸੀ। ਉਸ ਦੇ ਚਾਰ ਮੁਲਜ਼ਮ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ ਰਾਕੇਸ਼ ਫਰਾਰ ਰਿਹਾ। ਇਸ ਮਗਰੋਂ ਇਕ ਗੁਪਤ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਅਪਰਾਧ ਸ਼ਾਖਾ ਦੀ ਇੱਕ ਟੀਮ ਨੇ ਉਸ ਨੂੰ ਲੋਨੀ ਦੇ ਚਮਨ ਵਿਹਾਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਸ ਨੇ ਦੱਸਿਆ ਕਿ ਰਾਕੇਸ਼ ਦੋ ਹੋਰ ਡਕੈਤੀ ਮਾਮਲਿਆਂ ਵਿੱਚ ਵੀ ਪੁਲਸ ਨੂੰ ਲੋੜੀਂਦਾ ਸੀ। ਉਸ ਨੇ ਸਾਲ 2022 ਅਤੇ 2023 'ਚ ਵੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਤੇ ਗ੍ਰਿਫ਼ਤਾਰੀ ਤੋਂ ਬਚਣ ਲਈ ਅਕਸਰ ਆਪਣੇ ਟਿਕਾਣੇ ਬਦਲਦਾ ਰਹਿੰਦਾ ਸੀ।
ਇਹ ਵੀ ਪੜ੍ਹੋ- ਤੜਕੇ 4 ਵਜੇ ਉੱਠ ਸੁੱਤੀ ਪਈ ਘਰਵਾਲੀ ਦੀ ਕਹੀ ਨਾਲ ਲਾਹ ਸੁੱਟੀ ਧੌਣ, ਮਗਰੋਂ ਆਪੇ ਫ਼ੋਨ ਕਰ ਪੁਲਸ ਨੂੰ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e