ਪੰਜਾਬ ਨੈਸ਼ਨਲ ਬੈਂਕ ਦੀ ਵੱਡੀ ਲਾਪਰਵਾਹੀ , ਗਲ੍ਹੇ-ਸੜੇ ਮਿਲੇ 42 ਲੱਖ ਰੁਪਏ ਦੇ ਨੋਟ

Friday, Sep 16, 2022 - 06:32 PM (IST)

ਪੰਜਾਬ ਨੈਸ਼ਨਲ ਬੈਂਕ ਦੀ ਵੱਡੀ ਲਾਪਰਵਾਹੀ , ਗਲ੍ਹੇ-ਸੜੇ ਮਿਲੇ 42 ਲੱਖ ਰੁਪਏ ਦੇ ਨੋਟ

ਕਾਨਪੁਰ - ਕਾਨਪੁਰ 'ਚ ਪੰਜਾਬ ਨੈਸ਼ਨਲ ਬੈਂਕ ਦੀ ਕਰੰਸੀ ਚੈਸਟ 'ਚ 42 ਲੱਖ ਰੁਪਏ ਦੇ ਨੋਟ ਪਾਣੀ 'ਚ ਗਿੱਲੇ ਹੋ ਕੇ ਖ਼ਰਾਬ ਹੋ ਗਏ ਹਨ। ਇਹ ਨੋਟ ਫਰਸ਼ 'ਤੇ ਲੋਹੇ ਦੇ ਬਕਸੇ 'ਚ ਰੱਖੇ ਹੋਏ ਸਨ। ਤਿੰਨ ਮਹੀਨੇ ਪਹਿਲਾਂ ਵੀ ਬੈਂਕ ਅਧਿਕਾਰੀ ਨੋਟ ਸੜਨ ਦੇ ਇਸ ਮਾਮਲੇ ਨੂੰ ਦਬਾਉਂਦੇ ਰਹੇ ਪਰ ਆਡਿਟ ਵਿਚ ਇਹ ਮਾਮਲਾ ਸਾਹਮਣੇ ਆ ਹੀ ਗਿਆ। ਆਖਿਰਕਾਰ ਬੈਂਕ ਮੈਨੇਜਮੈਂਟ ਨੇ ਚੈਸਟ 'ਚ ਫੰਡਾਂ ਦੀ ਕਮੀ ਦਾ ਹਵਾਲਾ ਦਿੰਦੇ ਹੋਏ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਕਿਸੇ ਵੀ ਬੈਂਕ ਵਿੱਚ ਆਪਣੀ ਕਿਸਮ ਦਾ ਸਭ ਤੋਂ ਅਜੀਬ ਮਾਮਲਾ ਹੈ। ਬੈਂਕ ਅਧਿਕਾਰੀ ਇਸ ਸਬੰਧ 'ਚ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੇ ਹਨ ਪਰ ਰਿਜ਼ਰਵ ਬੈਂਕ ਦੀ ਰਿਪੋਰਟ 'ਚ ਨੋਟ ਸੜਨ ਦਾ ਖੁਲਾਸਾ ਹੋਇਆ ਹੈ।

ਇਹ ਵੀ ਪੜ੍ਹੋ : ਦੱਖਣੀ ਕੋਰੀਆ ਨੇ Google ਅਤੇ Meta 'ਤੇ ਲਗਾਇਆ 7.2 ਕਰੋੜ ਡਾਲਰ ਦਾ ਜੁਰਮਾਨਾ

ਪਾਂਡੂਨਗਰ ਵਿੱਚ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਵਿਚ ਹੀ ਮੁੱਖ ਕਰੰਸੀ ਚੈਸਟ ਹੈ। ਬੈਂਕ ਸੂਤਰਾਂ ਅਨੁਸਾਰ ਕਰੰਸੀ ਚੈਸਟ ਵਿਚ ਸਮਰੱਥਾ ਤੋਂ ਦੁੱਗਣੇ ਤੋਂ ਵੀ ਵੱਧ ਭਰੀ ਹੋਈ ਹੈ। ਇਸ ਕਾਰਨ ਨਕਦੀ ਰੱਖਣ ਲਈ ਨਿਰਧਾਰਤ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ। ਕਰੀਬ ਤਿੰਨ ਮਹੀਨੇ ਪਹਿਲਾਂ ਫਰਸ਼ 'ਤੇ ਰੱਖੇ ਬਕਸੇ 'ਚ ਪਾਣੀ ਆ ਗਿਆ ਅਤੇ ਗਿੱਲੇ ਹੋਣ ਕਾਰਨ ਹੇਠਾਂ ਰੱਖੇ ਨੋਟ ਸੜ ਗਏ | ਸੂਤਰਾਂ ਨੇ ਦੱਸਿਆ ਕਿ ਬੈਂਕ ਦੀ ਸੇਫ 'ਚ ਕੋਈ ਜਗ੍ਹਾ ਨਹੀਂ ਬਚੀ ਹੈ। ਜਦੋਂ ਨਕਦੀ ਵਧ ਗਈ ਤਾਂ ਨੋਟਾਂ ਨੂੰ ਡੱਬਿਆਂ ਵਿੱਚ ਭਰ ਕੇ ਕੰਧ ਉੱਤੇ ਰੱਖ ਦਿੱਤਾ ਗਿਆ। ਇੱਥੇ ਬਰਸਾਤ ਵਿੱਚ ਬੇਸਮੈਂਟ ਦੀ ਕੰਧ ਵਿੱਚ ਜ਼ਿਆਦਾ ਗਿੱਲਾ ਹੋਣ ਕਾਰਨ ਪਾਣੀ ਡੱਬੇ ਵਿੱਚ ਚਲਾ ਗਿਆ। ਕਾਫੀ ਦੇਰ ਤੱਕ ਡੱਬਾ ਨਾ ਦੇਖਿਆ ਗਿਆ ਤਾਂ 42 ਲੱਖ ਦੀ ਕਰੰਸੀ ਗਾਇਬ ਹੋ ਗਈ।

ਆਰਬੀਆਈ ਨੇ ਹਾਲ ਹੀ ਵਿੱਚ ਇਸ ਚੈਸਟ ਦੀ ਜਾਂਚ ਕੀਤੀ ਤਾਂ ਨੋਟ ਗਲੇ-ਸੜੇ ਮਿਲੇ। ਉਦੋਂ ਤੋਂ ਸੜੇ ਨੋਟਾਂ ਦੀ ਅਸਲ ਗਿਣਤੀ ਜਾਣਨ ਲਈ ਜਾਂਚ ਚੱਲ ਰਹੀ ਸੀ। ਸ਼ੁਰੂਆਤੀ ਗਿਣਤੀ 'ਚ ਬੈਂਕ ਨੂੰ ਮਾਮਲਾ ਦੋ ਤੋਂ ਚਾਰ ਲੱਖ ਦਾ ਹੀ ਲੱਗਿਆ ਪਰ ਗਿਣਤੀ ਖਤਮ ਹੁੰਦੇ-ਹੁੰਦੇ ਇਹ ਰਕਮ 42 ਲੱਖ ਰੁਪਏ ਤੱਕ ਪਹੁੰਚ ਗਈ।

ਇਹ ਵੀ ਪੜ੍ਹੋ : ਏਸ਼ਿਆਈ ਬਾਜ਼ਾਰ 'ਚੋਂ ਸਭ ਤੋਂ ਖ਼ਰਾਬ ਪ੍ਰਦਰਸ਼ਨ ਕਰਨ ਵਾਲੀ ਕਰੰਸੀ ਬਣੀ ਜਾਪਾਨ ਦੀ ਯੇਨ, ਜਾਣੋ ਵਜ੍ਹਾ

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੜਕੰਪ ਮੱਚ ਗਿਆ ਅਤੇ ਇਸ ਦੀ ਰਿਪੋਰਟ ਹੈੱਡਕੁਆਰਟਰ ਭੇਜ ਦਿੱਤੀ ਗਈ। ਬੈਂਕ ਦੀ ਜ਼ੋਨਲ ਆਡਿਟ ਅਤੇ ਵਿਜੀਲੈਂਸ ਟੀਮ ਨੇ ਕਰੰਸੀ ਚੈਸਟ ਦੀ ਜਾਂਚ ਕੀਤੀ। ਬੈਂਕ ਸੂਤਰਾਂ ਅਨੁਸਾਰ ਮਾਮਲਾ ਨਿਪਟਾਉਣ ਲਈ ਅਧਿਕਾਰੀਆਂ 'ਤੇ 42 ਲੱਖ ਰੁਪਏ ਦੇਣ ਦਾ ਦਬਾਅ ਪਾਇਆ ਗਿਆ। ਬੁੱਧਵਾਰ ਦੇਰ ਸ਼ਾਮ ਇਨਕਾਰ ਕਰਨ 'ਤੇ ਕਰੰਸੀ ਚੈਸਟ ਦੇ ਸੀਨੀਅਰ ਮੈਨੇਜਰ ਦੇਵੀ ਸ਼ੰਕਰ, ਮੈਨੇਜਰ ਆਸ਼ਾਰਾਮ, ਚੈਸਟ ਅਧਿਕਾਰੀ ਰਾਕੇਸ਼ ਕੁਮਾਰ ਅਤੇ ਸੀਨੀਅਰ ਮੈਨੇਜਰ ਭਾਸਕਰ ਕੁਮਾਰ ਭਾਰਗਵ ਨੂੰ ਮੁਅੱਤਲ ਕਰ ਦਿੱਤਾ ਗਿਆ। ਨੋਟਾਂ ਦੇ ਭਿੱਜ ਜਾਣ ਤੋਂ ਬਾਅਦ ਚਾਰ ਵਿੱਚੋਂ ਤਿੰਨ ਅਫਸਰਾਂ ਦੀ ਤਾਇਨਾਤ ਚੈਸਟ ਵਿਚ ਕੀਤੀ ਗਈ ਸੀ।

ਆਰਬੀਆਈ ਨੇ ਕਰੰਸੀ ਚੈਸਟ ਦੀ ਜਾਂਚ ਲਈ ਨਿਯਮ ਬਣਾਏ ਹਨ। ਚੈਸਟ ਬ੍ਰਾਂਚ ਦੇ ਮੁੱਖ ਪ੍ਰਬੰਧਕ ਲਈ ਮਹੀਨੇ ਵਿੱਚ ਇੱਕ ਵਾਰ ਕਰੰਸੀ ਚੈਸਟ ਦਾ ਮੁਆਇਨਾ ਕਰਨਾ ਲਾਜ਼ਮੀ ਹੈ। ਬੈਂਕ ਕਰਮਚਾਰੀ ਸਵਾਲ ਉਠਾ ਰਹੇ ਹਨ ਕਿ ਤਤਕਾਲੀ ਚੀਫ ਮੈਨੇਜਰ ਸਰਵੇਸ਼ ਸਿੰਘ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ? ਇਸੇ ਤਰ੍ਹਾਂ ਬੈਂਕ ਦੇ ਸਰਕਲ ਹੈੱਡ ਦੀ ਜ਼ਿੰਮੇਵਾਰੀ ਹੈ ਕਿ ਉਹ ਤਿਮਾਹੀ ਜਾਂ ਛਿਮਾਹੀ ਚੈਸਟ ਦੀ ਜਾਂਚ ਕਰੇ। ਉਨ੍ਹਾਂ ਖਿਲਾਫ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। 

ਇਹ ਵੀ ਪੜ੍ਹੋ : ਟੈਲੀਕਾਮ ਕੰਪਨੀਆਂ ਨੂੰ ਝਟਕਾ, TRAI ਨੇ 28 ਦਿਨਾਂ ਦੀ ਵੈਲੀਡਿਟੀ ਵਾਲੇ ਪਲਾਨ ਨੂੰ ਲੈ ਕੇ ਦਿੱਤੇ ਇਹ ਨਿਰਦੇਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News