PNB ਘਪਲਾ : ਈ.ਡੀ. ਨੇ ਜ਼ਬਤ ਕੀਤੀ ਨੀਰਵ ਮੋਦੀ ਦੀ 5100 ਕਰੋੜ ਰੁਪਏ ਦੀ ਸੰਪਤੀ

02/15/2018 9:39:17 PM

ਨਵੀਂ ਦਿੱਲੀ— ਦੇਸ਼ ਦੇ ਸਭ ਤੋਂ ਵੱਡੇ ਬੈਂਕਿੰਗ ਘਪਲੇ 'ਟ ਈ.ਡੀ. ਨੇ ਵੱਡੀ ਕਾਰਵਾਈ ਕੀਤੀ ਹੈ। ਵੀਰਵਾਰ ਨੂੰ ਨੀਰਵ ਮੋਦੀ ਦੇ ਵੱਖ-ਵੱਖ ਟਿਕਾਣਿਆਂ 'ਤੇ ਛਾਪੇਮਾਰੀ ਦੌਰਾਨ ਈ.ਡੀ. ਨੇ 5,100 ਕਰੋੜ ਰੁਪਏ ਦੇ ਹੀਰੇ, ਗਹਿਣੇ ਤੇ ਸੋਨਾ ਜ਼ਬਤ ਕੀਤਾ ਹੈ। ਪੰਜਾਬ ਨੈਸ਼ਨਲ ਬੈਂਕ 'ਚ 11,500 ਕਰੋੜ ਰੁਪਏ ਦੀ ਧੋਖਾਧੜੀ ਸਾਹਮਣੇ ਆਉਣ ਤੋਂ ਬਾਅਦ ਈ.ਡੀ. ਨੇ ਅਰਬਪਤੀ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਦਫਤਰਾਂ, ਸ਼ੋਅ ਰੂਮ ਤੇ ਵਰਕਸ਼ਾਪ 'ਤੇ ਛਾਪੇਮਾਰੀ ਕੀਤੀ। ਇਸ ਤੋਂ ਇਲਾਵਾ ਇਥੋਂ ਮਿਲੇ ਕਈ ਰਿਕਾਰਡ ਵੀ ਅੱਗੇ ਜਾਂਚ ਲਈ ਜ਼ਬਤ ਕੀਤੇ ਗਏ ਹਨ। ਇਸ ਤੋਂ ਇਲਾਵਾ 3.9 ਕਰੋੜ ਰੁਪਏ ਦੇ ਬੈਂਕ ਖਾਤੇ ਤੇ ਫਿਕਸਡ ਡਿਪਾਜ਼ਿਟ ਵੀ ਜ਼ਬਤ ਕਰ ਲਈ ਗਈ ਹੈ।
PunjabKesari
ਈ.ਡੀ. ਨੇ ਨੀਰਵ ਮੋਦੀ ਦੇ ਮੁੰਬਈ, ਸੂਰਤ ਤੇ ਨਵੀਂ ਦਿੱਲੀ ਸਥਿਤ ਦਫਤਰਾਂ, ਸ਼ੋਅ ਰੂਮ ਤੇ ਵਰਕ ਸ਼ਾਪ 'ਤੇ ਵੀ ਛਾਪੇ ਮਾਰੇ। ਈ.ਡੀ. ਦੇ ਅਧਿਕਾਰੀਆਂ ਨੇ ਬਾਂਦਰਾ ਕੁਰਲਾ ਕਾਮਪਲੈਕਸ 'ਚ ਭਾਰਤ ਡਾਇਮੰਡ ਬਾਰਸ 'ਚ ਫਾਇਰ ਸਟਾਰ ਡਾਇਮੰਡ ਪ੍ਰਾਇਵੇਟ ਲਿਮਟਿਡ ਦੇ ਮੁੱਖ ਦਫਤਰ ਕੁਰਲਾ ਪੱਛਮ ਸਥਿਤ ਕੋਹੀਨੂਰ ਸਿਟੀ 'ਚ ਮੋਦੀ ਦੇ ਨਿਜੀ ਦਫਤਰ, ਉਨ੍ਹਾਂ ਦੇ ਸ਼ੋਅ ਰੂਮ, ਦੱਖਣੀ ਮੁੰਬਈ 'ਚ ਫੋਰਟ ਸਥਿਤ ਇਟਸ ਹਾਊਸ ਦੇ ਬੁਟੀਕ ਤੇ ਲੋਅਰ ਪਰੇਲ 'ਚ ਪੇਨਿਰਸੁਲਾ ਬਿਜਨਸ ਪਾਰਕ ਸਥਿਤ ਵਰਕਸ਼ਾਪ 'ਚ ਛਾਪੇਮਾਰੀ ਕੀਤੀ।
ਉਥੇ ਹੀ ਸੂਰਤ 'ਚ ਈ.ਡੀ. ਦੇ ਅਧਿਕਾਰੀਆਂ ਨੇ ਸਚਿਨ ਟਾਊਨ ਸਥਿਤ ਸੂਰਤ ਐੱਸ.ਈ.ਜ਼ੈਡ. 'ਚ 6 ਹੀਰਿਆਂ ਦੇ ਸ਼ਿਲਪਾ ਸ਼ਾਲੌਂਜ ਦੀ ਤਲਾਸ਼ੀ ਲਈ। ਇਸ ਤੋਂ ਇਲਾਵਾ ਇਥੇ ਹੀਰੇ ਦੇ ਗਹਿਣਿਆਂ ਦੇ ਵੱਡੇ ਕੇਂਦਰ ਰਿੰਗ ਰੋਡ ਸਥਿਤ ਵੈਲਜੀਅਮ ਟਾਵਰ 'ਚ ਇਕ ਦਫਤਰ 'ਤੇ ਵੀ ਈ.ਡੀ. ਦਾ ਛਾਪਾ ਪਿਆ। ਨਵੀਂ ਦਿੱਲੀ ਦੇ ਚਨਕਯਪੁਰੀ ਤੇ ਡਿਫੈਂਸ ਕਾਲੋਨੀ 'ਚ ਮੋਦੀ ਦੀਆਂ ਦੋ ਹੀਰੇ ਦੀਆਂ ਦੁਕਾਨਾਂ 'ਤੇ ਵੀ ਈ.ਡੀ. ਨੇ ਛਾਪੇ ਮਾਰੇ।
PunjabKesari
ਪੀ.ਐੱਨ.ਬੀ. 'ਚ 11,515 ਕਰੋੜ ਰੁਪਏ ਦੇ ਘਪਲੇ 'ਚ ਨੀਰਵ ਮੋਦੀ ਦੀਆਂ ਕੰਪਨੀਆਂ ਤੇ ਬੈਂਕ ਦੀ ਮੁੰਬਈ ਸਥਿਤ ਇਕ ਮੁੱਖ ਸ਼ਾਖਾ ਦੇ ਕਝ ਹੋਰ ਖਾਤਿਆਂ ਦੀ ਸ਼ਮੂਲੀਅਤ ਹੋਣ ਦੇ ਇਕ ਦਿਨ ਬਾਅਦ ਵੱਡੇ ਪੱਧਰ 'ਤੇ ਕਾਰਵਾਈ ਸ਼ੁਰੂ ਕੀਤੀ ਗਈ ਹੈ। ਪੀ.ਐੱਨ.ਬੀ. ਦੇ ਕਰੀਬ 10 ਬੈਂਕ ਕਰਮੀਆਂ ਨੂੰ ਮੁਅੱਤਲ ਕੀਤਾ ਗਿਆ ਹੈ ਪਰ ਪੀ.ਐੱਨ.ਬੀ. ਦੀ ਕਰਜ ਮਨਜ਼ੂਰੀ ਕਮੇਟੀ ਜਾਂ ਨਿਦੇਸ਼ਕ ਮੰਡਲ 'ਚੋਂ ਕੋਈ ਸ਼ਾਮਲ ਹੈ ਜਾਂ ਨਹੀਂ, ਇਹ ਹਾਲੇ ਸਾਫ ਨਹੀਂ ਹੋਇਆ ਹੈ।
ਸੀ.ਬੀ.ਆਈ. ਨੇ ਪਿਛਲੇ ਹਫਤੇ ਮੋਦੀ ਤੇ ਉਨ੍ਹਾਂ ਦੀ ਪਤਨੀ ਐਮੀ ਤੇ ਭਰਾ ਨਿਸ਼ਾਲ ਅਤੇ ਮਾਮਾ ਮੇਹੁਲ ਚਜਕਸੀ ਖਿਲਾਫ ਮਾਮਲਾ ਦਰਜ ਕੀਤਾ ਸੀ। ਇਸ ਤੋਂ ਪਹਿਲਾਂ ਪੀ.ਐੱਨ.ਬੀ. ਨੇ 29 ਜਨਵਰੀ ਨੂੰ 280 ਕਰੋੜ ਰੁਪਏ ਦੀ ਧੋਖਾਧੜੀ ਨੂੰ ਲੈ ਕੇ ਇਨ੍ਹਾਂ ਚਾਰਾਂ ਖਿਲਾਫ ਸ਼ਿਕਾਇਤ ਕੀਤੀ ਸੀ। ਇਹ ਧੋਖਾਧੜੀ ਦਾ ਮਾਮਲਾ 2011 ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਮੋਦੀ ਨੇ ਪੀ.ਐੱਨ.ਬੀ. ਤੇ ਹੋਰ ਬੈਂਕਾਂ ਨੂੰ ਲਿਖਿਆ ਸੀ ਕਿ ਉਹ ਬਕਾਏ ਦੀ ਵਾਪਸੀ ਕਰ ਦੇਣਗੇ। ਜ਼ਿਕਰਯੋਗ ਹੈ ਕਿ ਮੋਦੀ ਦਾ ਕਾਰੋਬਾਰ ਭਾਰਤ ਤੋਂ ਇਲਾਵਾ ਯੂਰੋਪ, ਅਮਰੀਕਾ ਤੇ ਮੱਧ ਪੂਰਬ 'ਚ ਵੀ ਸ਼ਾਮਲ ਹੈ।


Related News