ਪੀ.ਐਮ.ਓ. ਨੇ ਨਹੀਂ ਦਿੱਤੀ ਗੁਰਪੁਰਬ ਦੀ ਵਧਾਈ, ਖੜ੍ਹੇ ਹੋਏ ਕਈ ਸਵਾਲ

11/25/2015 3:29:24 PM

ਨਵੀਂ ਦਿੱਲੀ\ਜਲੰਧਰ : ਆਮ ਤੌਰ ''ਤੇ ਹਰ ਤਿਉਹਾਰ ''ਤੇ ਦੇਸ਼ ਦੇ ਲੋਕਾਂ ਨੂੰ ਵਧਾਈ ਦੇਣ ਵਾਲਾ ਪੀ. ਐਮ.ਓ. ਯਾਨੀ ਪ੍ਰਧਾਨ ਮੰਤਰੀ ਦਾ ਦਫਤਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਮੌਕੇ ਲੋਕਾਂ ਨੂੰ ਗੁਰਪੁਰਬ ਦੀ ਵਧਾਈ ਦੇਣੀ ਭੁਲ ਗਿਆ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿੱਜੀ ਟਵਿੱਟਰ ''ਤੇ ਉਨ੍ਹਾਂ ਵਲੋਂ ਗੁਰਪੁਰਬ ਦੀ ਵਧਾਈ ਦਿੱਤੀ ਗਈ ਪਰ ਪ੍ਰਧਾਨ ਮੰਤਰੀ ਦਫਤਰ ਨੇ ਇਸ ਮੌਕੇ ਨਾ ਤਾਂ ਕੋਈ ਇਸ਼ਤਿਹਾਰ ਜਾਰੀ ਕੀਤਾ ਅਤੇ ਨਾ ਹੀ ਵਧਾਈ ਦਿੱਤੀ। ਸਰਕਾਰ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਕੰਮ ਕਰਨ ਵਾਲੇ ਪ੍ਰੈਸ ਜਾਣਕਾਰੀ ਬਿਊਰੋ ਦੀ ਵੈਬਸਾਈਟ ''ਤੇ ਵੀ ਦੁਪਹਿਰ ਢਾਈ ਵਜੇ ਤੱਕ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਵਧਾਈ ਸਬੰਧੀ ਕੋਈ ਸੰਦੇਸ਼ ਜਾਰੀ ਨਹੀਂ ਕੀਤਾ ਗਿਆ ਸੀ।
ਪ੍ਰਧਾਨ ਮੰਤਰੀ ਦਫ਼ਤਰ ਵਲੋਂ ਗੁਰਪੁਰਬ ਮੌਕੇ ਸੰਦੇਸ਼ ਜਾਰੀ ਨਾ ਕੀਤੇ ਜਾਣ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਹੋ ਰਹੇ ਹਨ ਕਿਉਂਕਿ ਪ੍ਰਧਾਨ ਮੰਤਰੀ ਅਕਸਰ ਹਰ ਤਿਉਹਾਰ ''ਤੇ ਜਨਤਾ ਦੇ ਨਾਮ ਸੰਦੇਸ਼ ਜਾਰੀ ਕਰਦੇ ਰਹੇ ਹਨ ਹਾਲਾਂਕਿ ਪ੍ਰਧਾਨ ਮੰਤਰੀ ਨੇ ਨਿੱਜੀ ਟਵਿੱਟਰ ''ਤੇ ਸੰਦੇਸ਼ ਤਾਂ ਜਾਰੀ ਕੀਤਾ ਪਰ ਇਹ ਸਵਾਲ ਉਠ ਰਹੇ ਹਨ ਕਿ ਟਵਿੱਟਰ ''ਤੇ ਕਿੰਨੇ ਕੁ ਲੋਕ ਪ੍ਰਧਾਨ ਮੰਤਰੀ ਦਾ ਇਹ ਸੰਦੇਸ਼ ਪੜ੍ਹ ਸਕਣਗੇ।


Gurminder Singh

Content Editor

Related News